08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਇਕ ਅਜਿਹਾ ਵਿਆਹ: ਲਾੜੀ ਦੇ ਮਾਪੇ ਸਣੇ ਸਾਰੇ ਰਿਸ਼ਤੇਦਾਰ ਨਕਲੀ <br/>

Ad Position 21
No active advertisement
ਅਜੀਤ ਡੈਸਕ 03-06-2025
ਡੱਬਵਾਲੀ, 2 ਜੂਨ (ਇਕਬਾਲ ਸਿੰਘ ਸਾਂਤ)-ਰਾਜਸਥਾਨ ਪੁਲਿਸ ਨੇ ਡੱਬਵਾਲੀ ਵਿਚ ਇਕ ਅਜਿਹਾ ਵਿਆਹ ਹੁੰਦਾ ਫੜਿਆ, ਜਿਸ ਵਿਚ ਲਾੜੀ ਨੂੰ ਆਪਣੀ ਮਾਂ ਅਤੇ ਪਿਤਾ ਦੇ ਨਾਂਅ ਦਾ ਪਤਾ ਨਹੀਂ | ਮਾਪਿਆਂ ਤੋਂ ਲੈ ਕੇ ਸਾਰੇ ਰਿਸ਼ਤੇਦਾਰ ਨਕਲੀ ਹਨ | ਦਰਅਸਲ, ਇਹ ਇਕ ਪੂਰਾ ਗਿਰੋਹ ਹੈ, ਜਿਸ ਵਲੋਂ ਰਿਸ਼ਤਿਆਂ ਸਬੰਧੀ ਅਖ਼ਬਾਰੀ ਇਸ਼ਤਿਹਾਰਾਂ ਰਾਹੀਂ ਅਪਾਹਜ, ਬਜ਼ੁਰਗ ਅਤੇ ਤਲਾਕਸ਼ੁਦਾ ਲੋਕਾਂ ਨਾਲ ਕਰਕੇ ਘਰ ਵਸਾਉਣ ਲਈ ਚੰਗੁਲ 'ਚ ਫਸਾਇਆ ਜਾਂਦਾ | ਵਿਆਹ ਦੇ ਨਾਂਅ 'ਤੇ ਡੇਢ ਤੋਂ ਦੋ ਲੱਖ ਰੁਪਏ ਵਸੂਲ ਲਏ ਜਾਂਦੇ | ਵਿਆਹ ਤੋਂ ਕੁਝ ਦਿਨਾਂ ਬਾਅਦ ਨਕਲੀ ਲਾੜੀ ਗਹਿਣੇ ਅਤੇ ਪੈਸੇ ਲੈ ਕੇ ਫਰਾਰ ਹੋ ਜਾਂਦੀ | ਇਸ ਗਿਰੋਹ ਨੇ ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਨਵਾਂ ਚੰਦ ਦੇ ਇਕ ਦਿਵਿਆਂਗ ਵਿਅਕਤੀ ਨੂੰ ਵਿਆਹ ਦੇ ਨਾਂਅ 'ਤੇ ਲੁੱਟਣ ਦੀ ਵਿਉਂਤ ਘੜੀ ਸੀ | ਇਸ ਵਿਆਹ ਲਈ ਲਾੜਾ ਪੱਖ ਅਤੇ ਨਕਲੀ ਵਿਆਹ ਕਰਨ ਵਾਲੇ ਗਿਰੋਹ ਦੇ ਲੋਕ ਪਿੰਡ ਡੱਬਵਾਲੀ ਦੀ ਡੇਰਾ ਕੰਟੀਨ ਵਿਚ ਇਕੱਠੇ ਹੋਏ ਸਨ |
ਜ਼ਿਕਰਯੋਗ ਹੈ ਕਿ ਨਵਾਂ ਚੰਦ ਪਿੰਡ ਦੇ ਦਿਵਿਆਗ ਲਾੜੇ ਦਾ ਵਿਆਹ ਸਰੀਰਕ ਦਿੱਕਤ ਕਰਕੇ ਵਿਆਹ ਨਹੀਂ ਹੋ ਰਿਹਾ ਸੀ | ਕੁਝ ਦਿਨ ਪਹਿਲਾਂ ਸਿੰਘੇਵਾਲਾ ਦੀ ਇਕ ਔਰਤ ਵੀਰਪਾਲ ਕੌਰ ਨੇ ਉਸ ਨਾਲ ਸੰਪਰਕ ਕੀਤਾ ਅਤੇ ਮਾਮਲਾ ਦੋ ਲੱਖ ਰੁਪਏ ਵਿਚ ਤੈਅ ਹੋ ਗਿਆ | ਡੇਰਾ ਕੰਟੀਨ ਵਿਚ ਵਿਆਹ ਸਮਾਗਮ ਚੱਲ ਰਿਹਾ ਸੀ | ਮੌਕੇ ਰਾਜਸਥਾਨ ਦੇ ਕੋਲਾਇਤ ਥਾਣਾ (ਬੀਕਾਨੇਰ) ਦੀ ਪੁਲਿਸ ਪੁੱਜੀ ਤੇ ਗਿਰੋਹ ਦੇ ਮੁਖੀ ਅਤੇ ਵਿਚੋਲੇ ਰੇਸ਼ਮ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ | ਰਾਜਸਥਾਨ ਪੁਲਿਸ ਮੁਤਾਬਕ ਰੇਸ਼ਮ ਦੇ ਖਿਲਾਫ਼ 27 ਮਾਰਚ 2024 ਨੂੰ ਕੋਲਾਇਤ ਥਾਣੇ ਵਿਚ ਨਕਲੀ ਵਿਆਹ ਕਰਵਾ ਕੇ 6 ਲੱਖ ਰੁਪਏ ਠੱਗੀ ਦਾ ਮਾਮਲਾ ਦਰਜ ਹੈ, ਅਦਾਲਤ ਨੇ ਉਸਨੂੰ ਭਗੌੜਾ ਐਲਾਨਿਆ ਹੋਇਆ ਹੈ | ਰੇਸ਼ਮ ਸਿੰਘ ਡੱਬਵਾਲੀ ਦੇ ਸੁੰਦਰ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ, ਉਹ ਮੂਲ ਰੂਪ ਵਿਚ ਮਹਿਰਾਜ (ਬਠਿੰਡਾ) ਦਾ ਵਸਨੀਕ ਹੈ | ਰੇਸ਼ਮ ਸਿੰਘ ਕਦੇ ਖੁਦ ਲਛਮਣ ਸਿੰਘ ਅਤੇ ਕਦੇ ਦਰਸਸ਼ ਸਿੰਘ ਦੱਸ ਕੇ ਧੋਖਾਦੇਹੀ ਕਰਦਾ ਸੀ, ਉਸ ਕੋਲ ਕਈ ਨਾਵਾਂ ਦੇ ਨਕਲੀ ਆਧਾਰ ਕਾਰਡ ਵੀ ਹਨ | ਥਾਣਾ ਕੋਲਾਇਤ ਦੇ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਦਰਜ ਮਾਮਲੇ ਵਿਚ ਰੇਸ਼ਮ ਸਿੰਘ ਉਰਫ ਦਰਸਨ ਸਿੰਘ ਨੇ ਅਰਜੁਨ ਸਿੰਘ ਨਾਂਅ ਦੇ ਵਿਅਕਤੀ ਰਾਹੀਂ ਗਡਿਆਲਾ (ਕੋਲਾਯਤ) ਦੇ ਦੋ ਮਜ਼ਦੂਰ ਭਰਾਵਾਂ ਸੁੰਦਰ ਗਿਰੀ ਅਤੇ ਪਾਬੂਗਿਰੀ ਦੇ ਨਾਲ ਵਿਆਹ ਲਈ ਸੰਪਰਕ ਕੀਤਾ ਅਤੇ ਵਿਆਹ ਲਈ ਤਿੰਨ ਲੱਖ ਰੁਪਏ ਲੈ ਲਏ | ਦੋ ਭਰਾਵਾਂ ਨਾਲ 18 ਮਾਰਚ 2024 ਨੂੰ ਸੀਤਾ-ਗੀਤਾ ਦੇ ਫਰਜੀ ਨਾਮ ਵਾਲੀਆਂ ਕੁੜੀਆਂ ਦਾ ਵਿਆਹ ਹਨੂੰਮਾਨਗੜ੍ਹ ਵਿੱਚ ਸਕੀਆਂ ਭੈਣਾਂ ਦੱਸ ਕਰਵਾ ਦਿੱਤਾ, 25 ਮਾਰਚ 2024 ਨੂੰ ਸੀਤਾ-ਗੀਤਾ ਦੇ ਨਕਲੀ ਪਿਤਾ ਅਤੇ ਭਰਾ ਉਨ੍ਹਾਂ ਨੂੰ ਲੈਣ ਲਈ ਗਡਿਆਲਾ ਪੁੱਜੇ | ਜਦੋਂ ਲਾੜੇ ਭਰਾਵਾਂ ਨੇ ਕੁੱਝ ਦਿਨਾਂ ਬਾਅਦ ਲਾੜੀ ਨਾਲ ਸਹੁਰੇ ਗੇੜਾ ਆਉਣ ਲਈ ਕਿਹਾ ਤਾਂ ਉਨ੍ਹਾਂ ਨੂੰ ਬਲਾਤਕਾਰ ਦੇ ਮਾਮਲੇ 'ਚ ਫਸਾਉਣ ਦੀ ਧਮਕੀ ਦਿੱਤੀ ਗਈ ਅਤੇ ਤਿੰਨ ਲੱਖ ਰੁਪਏ ਲੈ ਲਏ | ਸਿਟੀ ਡੱਬਵਾਲੀ ਦੇ ਤਫਤੀਸ਼ੀ ਸੁਨੀਲ ਕੁਮਾਰ ਨੇ ਦੱਸਿਆ ਕਿ ਵਿਆਹ ਸਮਾਰੋਹ ਦੌਰਾਨ ਰਾਜਸਥਾਨ ਪੁਲਿਸ ਨੇ ਵਿਚੋਲੇ ਰੇਸਮ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ | ਜਦ ਕਿ ਲਾੜਾ ਆਪਣੀ ਬਾਰਾਤ ਵਾਪਸ ਲੈ ਕੇ ਪਿੰਡ ਪਰਤ ਗਿਆ | ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹੁਤ ਕਾਫ਼ੀ ਤਲਖੀ ਵੀ ਹੋਈ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ. 8 'ਚ 24.75 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਵਿਧਾਇਕ ਅਤੇ ਮੇਅਰ ਨੇ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਪੁਲਿਸ ਵਲੋਂ ਟਿਊਬਵੈੱਲ ਦਾ ਪੱਖਾ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ <br/>
Ad Position 24