08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਵਾਰਡ ਨੰ. 8 'ਚ 24.75 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਵਿਧਾਇਕ ਅਤੇ ਮੇਅਰ ਨੇ ਰੱਖਿਆ ਨੀਂਹ ਪੱਥਰ <br/>

Ad Position 21
No active advertisement
ਨਗਰ ਨਿਗਮ ਦੇ ਵਾ. ਨੰ. 8 ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਅਤੇ ਮੇਅਰ ਸੁਮਨ ਬਾਹਮਣੀ | ਤਸਵੀਰ : ਨਿਮਰ <br/> 03-06-2025
ਯਮੁਨਾਨਗਰ, 2 ਜੂਨ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਵਲੋਂ ਵਾ. ਨੰ. 8 'ਚ ਪੰਜਾਬੀ ਚਾਪ ਸ਼ਾਪ ਤੋਂ ਲੈ ਕੇ ਯਮੁਨਾ ਗਾਰਮੈਂਟਸ ਦੀ ਦੁਕਾਨ ਤੱਕ ਅਤੇ ਅੰਮਿ੍ਤਸਰੀ ਕੁਲਚਿਆਂ ਦੀ ਦੁਕਾਨ ਤੋਂ ਲੈ ਕੇ ਰਾਇਲ ਲੁੱਕ ਗਾਰਮੈਂਟਸ ਦੀ ਦੁਕਾਨ ਤੱਕ ਸੜਕਾਂ ਅਤੇ ਜ਼ਮੀਨਦੋਜ਼ ਪਾਈਪ ਲਾਈਨਾਂ ਪਾਈਆਂ ਜਾਣਗੀਆਂ | ਕਰੀਬ 24.75 ਲੱਖ ਰੁ. ਦੀ ਲਾਗਤ ਵਾਲੇ ਇਨ੍ਹਾਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅੱਜ ਸਥਾਨਕ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਅਤੇ ਮੇਅਰ ਸੁਮਨ ਬਾਹਮਣੀ ਵਲੋਂ ਵਾਰਡ ਕੌਂਸਲਰ ਵਿਭੋਰ ਪਾਹੂਜਾ ਦੀ ਹਾਜ਼ਰੀ 'ਚ ਰੱਖਿਆ ਗਿਆ | ਇਸ ਮੌਕੇ ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਹੀ ਨਹੀਂ ਹੈ, ਸਗੋਂ ਹਰ ਵਾਰਡ 'ਚ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਵੀ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰ. 8 'ਚ ਇਹ ਵਿਕਾਸ ਕਾਰਜ ਲੋਕਾਂ ਨੂੰ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਰਾਹਤ ਪ੍ਰਦਾਨ ਕਰਨਗੇ ਅਤੇ ਬਿਹਤਰ ਜੀਵਨ ਪੱਧਰ ਨੂੰ ਯਕੀਨੀ ਬਣਾਉਣਗੇ | ਉਨ੍ਹਾਂ ਕਿਹਾ ਕਿ ਗਲੀਆਂ ਅਤੇ ਸੜਕਾਂ ਦੇ ਨਿਰਮਾਣ ਨਾਲ ਇਲਾਕੇ ਦੇ ਵਸਨੀਕਾਂ ਨੂੰ ਆਵਾਜਾਈ ਦੌਰਾਨ ਭਾਰੀ ਰਾਹਤ ਮਿਲੇਗੀ | ਮੇਅਰ ਸੁਮਨ ਬਾਹਮਣੀ ਨੇ ਸੰਬੰਧਤ ਏਜੰਸੀਆਂ ਅਤੇ ਠੇਕੇਦਾਰਾਂ ਨੂੰ ਇਨ੍ਹਾਂ ਵਿਕਾਸ ਕਾਰਜਾਂ 'ਚ ਉੱਚ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਕਰਨ ਦੀਆਂ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਮਿਆਰੀ ਬਣਾਉਣ ਲਈ ਸੰਬੰਧਤ ਅਧਿਕਾਰੀ ਵੀ ਵਿਸ਼ੇਸ਼ ਨਜ਼ਰ ਰੱਖਣਗੇ ਅਤੇ ਇਨ੍ਹਾਂ ਪ੍ਰਾਜੈਕਟਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਪੂਰਾ ਕਰਵਾਉਣਗੇ | ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਪੀਣ ਵਾਲਾ ਪਾਣੀ, ਪੱਕੀਆਂ ਗਲੀਆਂ, ਨਾਲੀਆਂ, ਸੀਵਰ ਲਾਈਨਾਂ ਤੇ ਬਿਜਲੀ ਸਾਰੇ ਨਾਗਰਿਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ ਅਤੇ ਅਸੀਂ ਇਨ੍ਹਾਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ | ਇਸ ਮੌਕੇ ਕੌਂਸਲਰ ਵਿਭੋਰ ਪਾਹੂਜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਵਾਰਡ ਦੀਆਂ ਜ਼ਰੂਰਤਾਂ ਨੂੰ ਗੰਭੀਰਤਾ ਨਾਲ ਨਿਗਮ ਤੱਕ ਪਹੁੰਚਾਇਆ ਅਤੇ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਇਸੇ ਦੌਰਾਨ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਸਾਡੀ ਸਰਕਾਰ ਦੀ ਇਹ ਮੁੱਖ ਤਰਜੀਹ ਹੈ ਕਿ ਸ਼ਹਿਰ ਦੇ ਹਰ ਕੋਨੇ 'ਚ ਵਿਕਾਸ ਹੋਵੇ | ਉਨ੍ਹਾਂ ਕਿਹਾ ਕਿ ਉਹ ਯਮੁਨਾਨਗਰ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਨਗਰ ਨਿਗਮ ਅਤੇ ਪ੍ਰਸ਼ਾਸਨ ਨਾਲ ਲਗਾਤਾਰ ਤਾਲਮੇਲ ਕਰਕੇ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਯਮੁਨਾਨਗਰ 'ਚ ਟਿ੍ਪਲ ਇੰਜਣ ਸਰਕਾਰ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ | ਮੇਅਰ ਸੁਮਨ ਬਾਹਮਣੀ ਦੀ ਅਗਵਾਈ ਹੇਠਹ ਨਗਰ ਨਿਗਮ ਵਿਕਾਸ ਕਾਰਜਾਂ 'ਚ ਸੂਬੇ ਭਰ 'ਚ ਮੋਹਰੀ ਹੈ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਅਮਨ ਸੱਗੜ, ਇਸ਼ਮੀਤ ਸਿੰਘ, ਅਦੀਪ ਸਿੰਘ, ਅਸ਼ੋਕ ਨਈਅਰ, ਸਾਹਿਲ ਬਖਸ਼ੀ, ਅਗਮਨ ਬਖਸ਼ੀ ਤੇ ਕਪਿਲ ਦੂਆ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਅਧਿਆਪਕਾਂ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਹਰਿਆਣਾ ਦਾ ਵਫ਼ਦ ਮੰਗਾਂ ਦੇ ਹੱਲ ਲਈ ਕੈਬਨਿਟ ਮੰਤਰੀ ਮਨਜਿੰਦਰ... ਅਗਲੀ ਖ਼ਬਰ ਇਕ ਅਜਿਹਾ ਵਿਆਹ: ਲਾੜੀ ਦੇ ਮਾਪੇ ਸਣੇ ਸਾਰੇ ਰਿਸ਼ਤੇਦਾਰ ਨਕਲੀ <br/>
Ad Position 24