08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜੇ. ਸੀ. ਡੀ. ਮੈਮੋਰੀਅਲ ਇੰਜੀਨੀਅਰਿੰਗ ਕਾਲਜ ਦੇ 9 ਵਿਦਿਆਰਥੀਆਂ ਦੀ ਬੰਗਲੌਰ ਦੀ ਕੰਪਨੀ 'ਚ ਨਿਯੁਕਤੀ

Ad Position 21
No active advertisement
ਅਜੀਤ ਡੈਸਕ 03-06-2025
ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)-ਜੇ. ਸੀ. ਡੀ. ਵਿਦਿਆਪੀਠ ਵਿਚ ਸਥਾਪਿਤ ਜੇ. ਸੀ. ਡੀ. ਮੈਮੋਰੀਅਲ ਇੰਜੀਨੀਅਰਿੰਗ ਕਾਲਜ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸੰਸਥਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਅੰਤਮ ਸਾਲ ਦੇ ਨੌਂ ਵਿਦਿਆਰਥੀਆਂ ਨੂੰ ਬੰਗਲੌਰ ਸਥਿਤ ਕੰਪਨੀ ਕਿਊ ਸਪਾਈਡਰਜ਼ ਪ੍ਰਾਈਵੇਟ ਲਿਮਟਿਡ ਵਿੱਚ ਵੱਖ-ਵੱਖ ਅਹੁਦਿਆਂ ਲਈ ਚੁਣਿਆ ਗਿਆ ਹੈ | ਇਹ ਵਿਚਾਰ ਜੇ.ਸੀ.ਡੀ. ਵਿਦਿਆਪੀਠ ਦੇ ਡਾਇਰੈਕਟਰ ਜਨਰਲ ਡਾ. ਜੈਪ੍ਰਕਾਸ਼ ਨੇ ਪ੍ਰਗਟ ਕੀਤੇ ਹਨ | ਉਨ੍ਹਾਂ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਕਾਲਜ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਸੰਸਥਾ ਵਿਚ ਆਪਣੇ ਚਾਰ ਸਾਲਾਂ ਦੇ ਅਕਾਦਮਿਕ ਜੀਵਨ ਵਿਚ ਸ਼ਾਨਦਾਰ ਪ੍ਰਤਿਭਾ ਦਿਖਾਈ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਵੀ ਉਹੀ ਪ੍ਰਦਰਸ਼ਨ ਦਿਖਾਉਣਾ ਚਾਹੀਦਾ ਹੈ ਤੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕਰਨ ਸਿੰਘ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਸੱਤਵੇਂ ਸਮੈਸਟਰ ਵਿੱਚ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਇਸ ਦੇ ਨਾਲ ਹੀ ਤਰੁਣਾ ਬਾਂਸਲ ਨੇ ਪੰਜਵਾਂ ਅਤੇ ਦਲਵੀਰ ਸਿੰਘ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਵਿਦਿਆਰਥੀਆਂ ਦੀ ਇਸ ਸਫ਼ਲਤਾ ਲਈ ਸੰਸਥਾ ਦੇ ਸਿਖ਼ਲਾਈ ਤੇ ਪਲੇਸਮੈਂਟ ਇੰਚਾਰਜ ਡਾ. ਦਿਨੇਸ਼ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਕਿ੍ਸ਼ਨ ਕੁਮਾਰ ਨੂੰ ਵੀ ਵਧਾਈ ਦਿੱਤੀ | ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸਿਖ਼ਲਾਈ ਤੇ ਪਲੇਸਮੈਂਟ ਇੰਚਾਰਜ ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਨੌਂ ਵਿਦਿਆਰਥੀਆਂ ਨੂੰ ਬੰਗਲੌਰ ਦੀ ਕਿਊ-ਸਪਾਈਡਰਜ਼ ਕੈਂਪਸ ਕਨੈਕਟ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਡੇਟਾ ਐਨਾਲਿਸਟ, ਸਾਫ਼ਟਵੇਅਰ ਡਿਵੈਲਪਰ ਤੇ ਸਾਫ਼ਟਵੇਅਰ ਟੈਸਟਿੰਗ ਇੰਜੀਨੀਅਰ ਦੇ ਅਹੁਦੇ ਲਈ ਚੁਣਿਆ ਗਿਆ ਹੈ | ਇਸ ਕੰਪਨੀ ਨੇ ਵਿਦਿਆਰਥੀਆਂ ਦਾ ਮੁਲਾਂਕਣ ਤਿੰਨ ਪੜਾਵਾਂ ਵਿਚ ਕੀਤਾ, ਜਿਸ ਵਿਚ ਐਪਟੀਟਿਊਡ ਟੈੱਸਟ ਗਰੁੱਪ, ਚਰਚਾ ਅਤੇ ਇੰਟਰਵਿਊ ਸ਼ਾਮਿਲ ਸਨ | ਤਿੰਨਾਂ ਪੜਾਅਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਸੰਸਥਾ ਦੇ 9 ਵਿਦਿਆਰਥੀਆਂ ਨੂੰ ਕੰਪਨੀ ਵਿੱਚ ਵੱਖ-ਵੱਖ ਅਹੁਦਿਆਂ ਲਈ ਚੁਣਿਆ ਗਿਆ ਹੈ | ਇਨ੍ਹਾਂ ਵਿਦਿਆਰਥੀਆਂ ਵਿੱਚ ਪਲਕ ਠਾਕੁਰ, ਮੁਨੀਸ਼ ਕੁਮਾਰ, ਕਰਨ ਸਿੰਘ, ਦਲਵੀਰ ਸਿੰਘ, ਮੌਰੀਆ ਰਾਹੁਲ, ਤਰੁਣਾ ਬਾਂਸਲ, ਪ੍ਰਸ਼ਾਂਤ ਸਹਿਗਲ, ਪੂਰਬ ਸਿੰਗਲਾ ਅਤੇ ਮਨਪ੍ਰੀਤ ਕੌਰ ਸ਼ਾਮਲ ਹਨ | ਇਨ੍ਹਾਂ ਵਿਦਿਆਰਥੀਆਂ ਨੂੰ ਕੰਪਨੀ ਦੀ ਗੁਰੂਗ੍ਰਾਮ ਸ਼ਾਖਾ ਵਿਚ 5.5 ਲੱਖ ਤੋਂ 9.5 ਲੱਖ ਤੱਕ ਦੇ ਪੈਕੇਜਾਂ ਲਈ ਚੁਣਿਆ ਗਿਆ ਹੈ | ਇਸ ਮੌਕੇ ਇੰਜੀਨੀਅਰਿੰਗ ਕਾਲਜ ਦੇ ਸਾਰੇ ਸਟਾਫ਼ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਯੋਗ ਜੀਵਨ ਦਾ ਇਕ ਤਰੀਕਾ ਹੈ- ਐੱਸ. ਪੀ. ਅਗਲੀ ਖ਼ਬਰ ਪੀ.ਓ. ਸਟਾਫ਼ ਦੀ ਟੀਮ ਨੇ 6 ਸਾਲਾਂ ਤੋਂ ਭਗੌੜੇ ਚੱਲ ਰਹੇ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ <br/>
Ad Position 24