08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਯੋਗ ਜੀਵਨ ਦਾ ਇਕ ਤਰੀਕਾ ਹੈ- ਐੱਸ. ਪੀ.

Ad Position 21
No active advertisement
ਅਜੀਤ ਡੈਸਕ 03-06-2025
ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)-ਆਗਾਮੀ 21 ਜੂਨ ਨੂੰ ਮਨਾਏ ਜਾਣ ਵਾਲੇ 11ਵੇਂ ਅੰਤਰਰਾਸ਼ਟਰੀ ਯੋਗ ਉਤਸਵ ਦੇ ਦੀ ਤਿਆਰੀ ਦੇ ਸਬੰਧ 'ਚ ਅੱਜ ਬਰਨਾਲਾ ਰੋਡ ਸਥਿਤ ਪੁਲੀਸ ਲਾਈਨ ਪੁਲਿਸ ਮੁਲਾਜ਼ਮਾਂ ਨੇ ਯੋਗ ਦੀ ਪ੍ਰੈਕਟਿਸ ਕੀਤੀ | ਇਸ ਮੌਕੇ ਜ਼ਿਲ੍ਹਾ ਪੁਲਿਸ ਸੁਪਰਡੈਂਟ ਡਾ. ਮਯੰਕ ਗੁਪਤਾ ਸਮੇਤ ਲਗਭਗ 700 ਪੁਲੀਸ ਕਰਮਚਾਰੀਆਂ ਨੇ ਹਿੱਸਾ ਲਿਆ | ਹਰਿਆਣਾ ਯੋਗ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੂਸ਼ ਵਿਭਾਗ ਦੇ ਅਧਿਕਾਰੀ, ਜ਼ਿਲ੍ਹਾ ਯੋਗ ਕੋਆਰਡੀਨੇਟਰ ਡਾ. ਸੁਰੇਂਦਰ ਨਾਗਰ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਯੋਗ ਪ੍ਰੋਟੋਕੋਲ ਸਿਖਲਾਈ ਪ੍ਰੋਗਰਾਮ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਯੋਗਿਕ ਗਤੀਵਿਧੀਆਂ ਕਰਵਾਈਆਂ ਗਈਆਂ | ਯੋਗ ਗਤੀਵਿਧੀਆਂ ਕਰਨ ਤੋਂ ਬਾਅਦ ਐਸਪੀ ਡਾ. ਮਯੰਕ ਗੁਪਤਾ ਨੇ ਕਿਹਾ ਕਿ ਯੋਗ ਸਾਡੀ ਪ੍ਰਾਚੀਨ ਵਿਧੀ ਹੈ, ਜੋ ਕਿ ਸਾਡੇ ਪੁਰਖਿਆਂ ਵੱਲੋਂ ਇੱਕ ਤੋਹਫ਼ੇ ਵਜੋਂ ਦਿੱਤੀ ਗਈ ਹੈ | ਇਹ ਨਾ ਸਿਰਫ਼ ਮਨੁੱਖ ਦੀ ਸਰੀਰਕ ਸਿਹਤ ਲਈ ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਮਹੱਤਵਪੂਰਨ ਹੈ | ਯੋਗ ਕਰਨ ਨਾਲ ਮਨੁੱਖ ਸਰੀਰਕ ਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸਵੇਰੇ ਜਲਦੀ ਯੋਗਾ ਕਰਨ ਨਾਲ ਵਿਅਕਤੀ ਵਿੱਚ ਇੱਕ ਨਵੀਂ ਊਰਜਾ ਆਉਂਦੀ ਹੈ | ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਰੋਜ਼ਾਨਾ ਯੋਗਾ ਕਰਨ 'ਤੇ ਜ਼ੋਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ <br/> ਅਗਲੀ ਖ਼ਬਰ ਜੇ. ਸੀ. ਡੀ. ਮੈਮੋਰੀਅਲ ਇੰਜੀਨੀਅਰਿੰਗ ਕਾਲਜ ਦੇ 9 ਵਿਦਿਆਰਥੀਆਂ ਦੀ ਬੰਗਲੌਰ ਦੀ ਕੰਪਨੀ 'ਚ ਨਿਯੁਕਤੀ
Ad Position 24