08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮੌਜੂਦਾ ਸਮੇਂ 'ਚ ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀ ਨੂੰ ਮੁੜ ਸਥਾਪਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ-ਤਿਵਾੜੀ <br/>

Ad Position 21
No active advertisement
ਅਜੀਤ ਡੈਸਕ 03-06-2025
ਯਮੁਨਾਨਗਰ, 2 ਜੂਨ (ਗੁਰਦਿਆਲ ਸਿੰਘ ਨਿਮਰ)-ਗਾਇਤਰੀ ਸ਼ਕਤੀ ਪੀਠ ਵਲੋਂ ਮੋਹਿਆਲ ਭਵਨ ਵਿਖੇ ਪਰਿਵਾਰਕ ਸਦਭਾਵਨਾ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਉਦੇਸ਼ ਸਮਾਜ 'ਚ ਆਪਸੀ ਭਾਈਚਾਰਾ, ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਸੀ | ਇਸ ਸੈਮੀਨਾਰ 'ਚ ਵੱਖ-ਵੱਖ ਧਰਮਾਂ, ਸੰਪਰਦਾਵਾਂ, ਸਮਾਜਿਕ ਸੰਗਠਨਾਂ ਅਤੇ ਖੇਤਰ ਦੇ ਨਾਗਰਿਕਾਂ ਵਲੋਂ ਭਾਗ ਲਿਆ ਗਿਆ | ਇਸ ਪ੍ਰੋਗਰਾਮ 'ਚ ਸ਼ਾਂਤੀਕੁੰਜ ਹਰਿਦੁਆਰ ਤੋਂ ਆਏ ਸੀਨੀਅਰ ਪ੍ਰਤੀਨਿਧੀ ਡਾ. ਵੀਰੇਂਦਰ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਜੈਰਾਮ ਮੁਥਲਾਨੀ, ਪ੍ਰਦੀਪ ਸਾਹੂ ਅਤੇ ਦੇਵਤਾ ਪ੍ਰਸ਼ਾਦ ਆਦਿ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਦੀਪ ਸ਼ਿਖਾ ਜਲਾ ਕੇ ਕੀਤੀ ਗਈ | ਇਸ ਤੋਂ ਬਾਅਦ ਸ਼ਾਂਤੀ ਕੁੰਜ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੱਚਾ ਧਰਮ ਉਹ ਹੈ ਜੋ ਲੋਕਾਂ ਨੂੰ ਜੋੜਦਾ ਹੈ | ਉਨ੍ਹਾਂ ਕਿਹਾ ਕਿ ਸਾਡੇ ਸਾਰੇ ਧਾਰਮਿਕ ਗ੍ਰੰਥ ਦਇਆ, ਸੇਵਾ ਅਤੇ ਸਹਿ-ਹੋਂਦ ਦੀ ਸਿੱਖਿਆ ਦਿੰਦੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਸਦਭਾਵਨਾ, ਸਹਿਣਸ਼ੀਲਤਾ ਅਤੇ ਸ਼ਾਂਤੀ ਨੂੰ ਮੁੜ ਸਥਾਪਿਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ | ਇਸ ਮੌਕੇ ਸਾਰੇ ਬੁਲਾਰਿਆਂ ਨੇ ਸਰਬਸੰਮਤੀ ਨਾਲ ਕਿਹਾ ਕਿ ਧਰਮਾਂ ਦੀ ਵਿਭਿੰਨਤਾ ਸਾਡੇ ਸਮਾਜ ਦੀ ਸੱਭਿਆਚਾਰਕ ਦੌਲਤ ਹੈ, ਨਾ ਕਿ ਸਮਾਜ 'ਚ ਵੰਡੀਆਂ ਪਾਉਣ ਦਾ ਕਾਰਨ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ 'ਚ ਸਕਾਰਾਤਮਕ ਸੰਵਾਦ ਅਤੇ ਸਮੂਹਿਕ ਚੇਤਨਾ ਦਾ ਵਿਸਤਾਰ ਕਰਦੇ ਹਨ | ਸੈਮੀਨਾਰ ਦੇ ਅੰਤ 'ਚ ਸਮੁੱਚੇ ਹਾਜ਼ਰੀਨਾਂ ਨੇ ਸਮੂਹਿਕ ਤੌਰ 'ਤੇ ਪ੍ਰਣ ਲਿਆ ਕਿ ਉਹ ਸਮਾਜ 'ਚੋਂ ਨਫ਼ਰਤ, ਭੇਦਭਾਵ ਅਤੇ ਦੁਸ਼ਮਣੀ ਨੂੰ ਖਤਮ ਕਰਨ ਲਈ ਸਰਗਰਮ ਯਤਨ ਕਰਨਗੇ ਅਤੇ 'ਵਸੁਧੈਵ ਕੁਟੁੰਬਕਮ' ਦੀ ਭਾਵਨਾ ਨੂੰ ਅਪਨਾਉਣਗੇ | ਇਸ ਮੌਕੇ ਗਾਇਤਰੀ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਇਹ ਸੈਮੀਨਾਰ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਲੋਕਾਂ ਨੂੰ ਅਧਿਆਤਮਕ ਤੌਰ 'ਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦਾ ਹਿੱਸਾ ਹੈ ਅਤੇ ਭਵਿੱਖ 'ਚ ਵੀ ਅਜਿਹੇ ਪ੍ਰੋਗਰਾਮ ਵੱਖ-ਵੱਖ ਜ਼ਿਲਿ੍ਹਆਂ ਅਤੇ ਸ਼ਹਿਰਾਂ 'ਚ ਕਰਵਾਏ ਜਾਣਗੇ | ਇਸ ਸੈਮੀਨਾਰ 'ਚ ਖੇਤਰ ਦੇ ਮੋਹਰੀ ਸਮਾਜ ਸੇਵੀਆਂ, ਸਿੱਖਿਆ ਸ਼ਾਸਤਰੀਆਂ, ਵਿਦਿਆਰਥੀ ਪ੍ਰਤੀਨਿਧੀਆਂ, ਮਹਿਲਾ ਸਮੂਹਾਂ ਅਤੇ ਨੌਜਵਾਨਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਯਮੁਨਾਨਗਰ ਦੇ ਮੁੱਖ ਟਰੱਸਟੀ ਰਵਿੰਦਰ ਰਾਣਾ, ਰਮੇਸ਼ ਰਾਣਾ, ਰਾਮ ਛਬੀਲਾ, ਯੋਗਿੰਦਰ ਚੌਹਾਨ, ਓਮ ਪ੍ਰਕਾਸ਼ ਸੈਣੀ, ਅਸ਼ੋਕ ਕੁਮਾਰ, ਰਣਬੀਰ ਸਿੰਘ ਕੁਸ਼ਵਾਹਾ, ਰਾਹੁਲ, ਮੁਕੇਸ਼ ਕੁਮਾਰ, ਰਾਮਬੀਰ ਠਾਕੁਰ, ਰੇਣੂਬਾਲਾ, ਵਿੱਦਿਆ ਰਾਣੀ, ਖੁਸ਼ਬੂ ਤੇ ਰਾਜ ਕੁਮਾਰੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਅਤੇ ਸੰਸਕਾਰ ਰਾਸ਼ਟਰ ਦੇ ਭਵਿੱਖ ਦਾ ਨਿਰਮਾਣ ਕਰਨਗੇ-ਡਾ. ਜਸਬੀਰ ਸਿੰਘ <br/> ਅਗਲੀ ਖ਼ਬਰ ਐੱਸ.ਡੀ.ਐੱਮ. ਨੇ ਸਮਾਧਾਨ ਕੈਂਪ ਵਿਚ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ <br/>
Ad Position 24