ਯਮੁਨਾਨਗਰ, 4 ਜੂਨ (ਗੁਰਦਿਆਲ ਸਿੰਘ ਨਿਮਰ)-ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਵਿਵਹਾਰਕ ਸਿੱਖਿਆ ਰਾਹੀਂ ਨੌਜਵਾਨਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਭਾਰਤ 'ਚ ਵਿਗਿਆਨ ਅਤੇ ਤਕਨਾਲੋਜੀ ਦੀ ਪ੍ਰਮੋਸ਼ਨ ਲਈ ਗਠਿਤ ਸੁਸਾਇਟੀ ਐਸ. ਪੀ. ਐਸ. ਟੀ. ਆਈ. ਵਲੋਂ ਹਰਿਆਣਾ 'ਚ ਪੰਜ ਥਾਵਾਂ 'ਤੇ ਸਮਰ ਸਕੂਲ ਕੈਂਪ ਲਗਾਏ ਜਾ ਰਹੇ ਹਨ | ਇਸੇ ਲੜੀ ਤਹਿਤ ਅੱਜ ਸੇਠ ਜੈਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਸਮਰ ਸਕੂਲ ਕੈਂਪ ਦਾ ਉਦਘਾਟਨ ਕੀਤਾ ਗਿਆ | 3 ਜੂਨ ਤੋਂ ਲੈ ਕੇ 24 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਦੀ ਸ਼ੁਰੂਆਤ ਐਡਵਿਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਗੁਪਤਾ ਵਲੋਂ ਦੀਪ ਜਗਾ ਕੇ ਕੀਤੀ ਗਈ | ਇਸ ਮੌਕੇ ਐਸ. ਪੀ. ਐਸ. ਟੀ. ਆਈ. ਦੇ ਚੇਅਰਮੈਨ ਧਰਮਵੀਰ (ਸੇਵਾ-ਮੁਕਤ ਆਈ. ਏ. ਐਸ.), ਜਨਰਲ ਸਕੱਤਰ ਪ੍ਰੋ. (ਡਾ.) ਕਿਆ ਧਰਮਵੀਰ, ਸੇਠ ਜੈਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਪਿ੍ੰ. ਅਨਿਲ ਕੁਮਾਰ, ਸਥਾਨਕ ਕੋਆਰਡੀਨੇਟਰ ਕਪਿਲ ਸ਼ਰਮਾ, ਵਿਗਿਆਨ ਅਧਿਆਪਕ ਦਰਸ਼ਨ ਬਵੇਜਾ, ਐਸ. ਪੀ. ਐਸ. ਟੀ. ਆਈ. ਮੈਨੇਜਰ ਮਾਹੀ ਪਾਲ ਸ਼ਰਮਾ, ਸਹਾਇਕ ਮੈਨੇਜਰ ਈ. ਅਮਨ ਕੁਮਾਰ ਅਤੇ ਮੋਬਾਈਲ ਸਾਇੰਸ ਲੈਬ ਬੱਸ ਸਹਾਇਕ ਗੁਲਸ਼ਨ ਕੁਮਾਰ ਵੀ ਹਾਜ਼ਰ ਸਨ | ਇਸੇ ਦੌਰਾਨ ਆਪਣੇ ਸਵਾਗਤੀ ਭਾਸ਼ਣ 'ਚ ਪਿ੍ੰ. ਅਨਿਲ ਕੁਮਾਰ ਨੇ ਸਮਰ ਸਕੂਲ ਕੈਂਪ ਲਗਾਉਣ ਲਈ ਐਸ. ਪੀ. ਐਸ. ਟੀ. ਆਈ. ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਤੋਂ ਬਾਅਦ ਪ੍ਰੋ. ਕਿਆ ਧਰਮਵੀਰ ਨੇ ਸੰਸਥਾ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ 'ਤੇ ਚਾਨਣਾ ਪਾਇਆ, ਜਦਕਿ ਚੇਅਰਮੈਨ ਧਰਮਵੀਰ ਨੇ ਵਿਦਿਆਰਥੀਆਂ 'ਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਲਈ ਵਿਵਹਾਰਕ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਲਾਹਕਾਰਾਂ ਨੂੰ ਰੋਜ਼ਾਨਾ ਜੀਵਨ ਨਾਲ ਜੋੜ ਕੇ ਬੱਚਿਆਂ ਨੂੰ ਵਿਗਿਆਨ ਪੇਸ਼ ਕਰਨ ਦਾ ਸੱਦਾ ਦਿੱਤਾ | ਇਸ ਉਦਘਾਟਨੀ ਸਮਾਗਮ ਦੀ ਸਮਾਪਤੀ ਕਪਿਲ ਸ਼ਰਮਾ ਦੇ ਧੰਨਵਾਦ ਨਾਲ ਹੋਈ | ਜ਼ਿਕਰਯੋਗ ਹੈ ਕਿ ਇਸ ਕੈਂਪ ਵਾਸਤੇ ਦਾਮਲਾ ਅਤੇ ਸਰਹੱਦੀ ਪਿੰਡਾਂ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ 100 ਤੋਂ ਵੱਧ ਵਿਦਿਆਰਥੀਆਂ ਵਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ |