05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਿੱਲੀ ਦੇ ਸਕੱਤਰੇਤ ਤੋਂ ਲੈ ਕੇ ਕਸ਼ਮੀਰੀ ਗੇਟ ਬੱਸ ਅੱਡੇ ਤੱਕ ਪਾਣੀ ਹੀ ਪਾਣੀ <br/>

Ad Position 21
No active advertisement
ਨਵੀਂ ਦਿੱਲੀ ਵਿਖੇ ਹੋਈ ਭਾਰੀ ਬਾਰਿਸ਼ ਕਾਰਨ ਯਮੁਨਾ ਨਦੀ ਦਾ ਓਵਰਫਲੋਅ ਹੋਇਆ ਪਾਣੀ ਸ਼ਹਿਰ ਤੱਕ ਪਹੁੰਚ ਗਿਆ ਹੈ ਜਿਸ ਕਾਰਨ ਰਾਜਧਾਨੀ ਦੇ ਵੱਖ-ਵੱਖ ਇਲਾਕੇ ਪਾਣੀ ਵਿਚ ਡੁੱਬ ਗਏ | ਤਸਵੀਰਾਂ : ਸ਼ਿਆਮ ਸੁੰਦਰ<br/> ਰਾਜਧਾਨੀ ਦੀ ਇੱਕ ਸੜਕ 'ਤੇ ਭਰੇ ਹੋਏ ਪਾਣੀ ਤੋਂ ਆਪਣੀਆਂ ਮੰਜ਼ਿਲਾਂ ਵੱਲ ਵਧਦੇ ਹੋਏ ਵਾਹਨ ਚਾਲਕ, ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੋਣ ਕਾਰਨ ਟੈਂਕਰਾਂ ਤੋਂ ਪਾਣੀ ਭਰਨ ਦੀ ਮੁਸ਼ੱਕਤ 'ਚ ਲੱਗੇ ਲੋਕ, ਪਾਣੀ ਤੋਂ ਬਚਾਉਣ ਲਈ ਫੁੱਟਪਾਥਾਂ ਦੇ ਦੁਆਲੇ ਲੋਕਾਂ ਵੱਲੋਂ ਬੰਨੇ੍ਹ ਗਏ ਪਸ਼ੂ | ਤਸਵੀਰਾਂ : ਸ਼ਿਆਮ ਸੁੰਦਰ<br/> 05-09-2025

ਨਵੀਂ ਦਿੱਲੀ, 4 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਵਿਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ | ਪਾਣੀ ਦਾ ਪੱਧਰ ਵੱਧਣ ਕਾਰਨ ਸਥਿਤੀ ਵਿਗੜੀ ਹੈ | ਇਸ ਦਾ ਪ੍ਰਭਾਵ ਯਮੁਨਾ ਦੇ ਨੇੜੇ ਦੇ ਇਲਾਕਿਆਂ ਵਿਚ ਦੇਖਿਆ ਜਾ ਸਕਦਾ ਹੈ | ਵੀਰਵਾਰ ਨੂੰ ਯਮੁਨਾ ਨਦੀ ਦਾ ਪਾਣੀ ਦਿੱਲੀ ਸਕੱਤਰੇਤ ਅਤੇ ਕਸ਼ਮੀਰੀ ਗੇਟ ਬੱਸ ਅੱਡੇ ਤੱਕ ਪਹੁੰਚ ਗਿਆ | ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਦੇ ਕਾਰਨ ਪ੍ਰਸ਼ਾਸਨ ਪਹਿਲਾਂ ਹੀ ਅਲਰਟ 'ਤੇ ਹੈ | ਯਮੁਨਾ ਦੇ ਤਰਾਈ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ | ਯਮੁਨਾ ਦੇ ਪਾਣੀ ਦੇ ਵੱਖ-ਵੱਖ ਖੇਤਰਾਂ ਵਿਚ ਦਾਖ਼ਲ ਹੋਣ ਦੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ | ਦਿੱਲੀ ਦੇ ਸਿਵਿਲ ਲਾਈਨਜ਼ ਇਲਾਕੇ ਨੂੰ ਵੀ.ਵੀ.ਆਈ.ਪੀ. ਇਲਾਕਾ ਮੰਨਿਆ ਜਾਂਦਾ ਹੈ | ਇਸ ਇਲਾਕੇ ਵਿਚ ਬਹੁਤ ਸਾਰੇ ਸਿਆਸਤਦਾਨ ਅਤੇ ਉੱਚ ਅਧਿਕਾਰੀ ਰਹਿੰਦੇ ਹਨ | ਯਮੁਨਾ ਦੇ ਪਾਣੀ ਦੇ ਵੱਧਣ ਕਾਰਨ ਹੁਣ ਪਾਣੀ ਇਨ੍ਹਾਂ ਇਲਾਕਿਆਂ ਵਿਚ ਵੀ ਦਾਖ਼ਲ ਹੋ ਗਿਆ ਹੈ | ਦਿੱਲੀ ਦੇ ਕਈ ਕੈਬਨਿਟ ਮੰਤਰੀਆਂ ਦੇ ਦਫ਼ਤਰ ਵੀ ਇਸ ਇਲਾਕੇ ਵਿਚ ਹਨ |
ਦਿੱਲੀ ਦੇ ਸਭ ਤੋਂ ਪੁਰਾਣੇ ਸ਼ਮਸ਼ਾਨਘਾਟ ਨਿਗਮਬੋਧ ਘਾਟ ਵਿਚ ਯਮੁਨਾ ਦਾ ਪਾਣੀ ਦਾਖ਼ਲ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਣੀ ਦੀ ਵਜ੍ਹਾ ਕਰਕੇ ਉਥੇ ਅੰਤਿਮ ਸੰਸਕਾਰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ | ਦਿੱਲੀ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਸ਼ਮਸ਼ਾਨਘਾਟ ਵਿਚ ਸਸਕਾਰ ਰੋਕ ਦਿੱਤਾ ਗਿਆ ਸੀ | ਵਜ਼ੀਰਾਬਾਦ ਅਤੇ ਗੀਤਾ ਕਾਲੋਨੀ ਦੇ ਸ਼ਮਸ਼ਾਨਘਾਟ ਵੀ ਪਾਣੀ ਨਾਲ ਭਰੇ ਹੋਏ ਹਨ | ਲੋਕਾਂ ਨੂੰ ਪੰਜਾਬੀ ਬਾਗ ਸ਼ਮਸ਼ਾਨਘਾਟ ਜਾਣ ਲਈ ਕਿਹਾ ਜਾ ਰਿਹਾ ਹੈ | ਯਮੁਨਾ ਨਦੀ ਵਿਚ ਪਾਣੀ ਵੱਧਣ ਕਾਰਨ ਅਕਸ਼ਰਧਾਮ ਅਤੇ ਮਯੂਰ ਵਿਹਾਰ ਇਲਾਕੇ ਵਿਚ ਵੀ ਪਾਣੀ ਦਾਖ਼ਲ ਹੋ ਗਿਆ ਹੈ | ਯਮੁਨਾ ਦਾ ਪਾਣੀ ਮਜਨੂੰ ਕਾ ਟਿੱਲਾ ਇਲਾਕੇ ਵਿਚ ਦਾਖ਼ਲ ਹੋ ਗਿਆ | ਇਸ ਇਲਾਕੇ ਦੀਆਂ ਸੜਕਾਂ ਹੁਣ ਤਲਾਬ ਬਣ ਗਈਆਂ ਹਨ |
ਦਿੱਲੀ ਵਿਚ ਯਮੁਨਾ ਦੇ ਲਗਾਤਾਰ ਵਧਦੇ ਪਾਣੀ ਦੇ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਨੇ ਵਜ਼ੀਰਾਬਾਦ ਰੋਡ 'ਤੇ ਸਥਿਤ ਪੁਰਾਣੇ ਵਜ਼ੀਰਾਬਾਦ ਪੁਲ 'ਤੇ ਵਾਹਨਾਂ ਦੀ ਆਵਾਜ਼ਾਈ 'ਤੇ ਪਾਬੰਦੀ ਲਗਾ ਦਿੱਤੀ ਹੈ | ਸਿਵਿਲ ਲਾਈਨਜ਼ ਦੇ ਬੇਲਾ ਰੋਡ 'ਤੇ ਸਥਿਤ ਸਵਾਮੀ ਨਾਰਾਇਣ ਮੰਦਰ ਵੀ ਯਮੁਨਾ ਦੇ ਪਾਣੀ ਵਿਚ ਡੁੱਬ ਗਿਆ ਹੈ | ਵੀਰਵਾਰ ਨੂੰ ਯਮੁਨਾ ਨਦੀ ਵਿਚ ਆਏ ਹੜ੍ਹ ਨੇ ਦਿੱਲੀ ਦੀ ਆਵਾਜ਼ਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ | ਕਈ ਪ੍ਰਮੁੱਖ ਸੜਕਾਂ 'ਤੇ ਪਾਣੀ ਭਰਨ ਨਾਲ ਵਾਹਨ ਰੇਂਗ-ਰੇਂਗ ਕੇ ਚੱਲ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਾਸਤੇ ਤੁਰੰਤ ਰਾਹਤ ਪੈਕੇਜ ਜਾਰੀ ਕਰਕੇ ਕੇਂਦਰ ਸਰਕਾਰ-ਬੀਬੀ ਰਣਜੀਤ ਕੌਰ ਅਗਲੀ ਖ਼ਬਰ ਦਿੱਲੀ ਕੈਂਟ ਇਲਾਕੇ 'ਚ ਵਾਪਰਿਆ ਭਿਆਨਕ ਹਾਦਸਾ <br/>
Ad Position 24