ਨਵੀਂ ਦਿੱਲੀ, 4 ਸਤੰਬਰ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਦੁਆਰਾ ਸਾਹਿਤ ਮੰਚ ਸਮਾਗਮ ਕਰਵਾਇਆ ਗਿਆ, ਜਿਸ ਵਿਚ 4 ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਤਿੰਨ ਲੇਖਕਾਂ ਨੇ ਸ੍ਰੀ ਵਿਲਾਸ ਸਿੰਘ, ਮਿ੍ਦੁਲਾ ਪ੍ਰਧਾਨ, ਆਸ਼ਮਾ ਕੌਲ ਨੇ ਜਿੱਥੇ ਆਪਣੀਆਂ ਕਵਿਤਾਵਾਂ ਸੁਣਾਈਆਂ, ਉਥੇ ਨਰਿੰਦਰ ਨਾਗਦੇਵ ਨੇ ਆਪਣੀ ਕਹਾਣੀ ਪੜ੍ਹੀ | ਇਸ ਤੋਂ ਬਾਅਦ ਉਨ੍ਹਾਂ ਨੇ ਇਕ ਗ਼ਜ਼ਲ ਵੀ ਪੇਸ਼ ਕੀਤੀ | ਉਸ ਦੀਆਂ ਕਵਿਤਾਵਾਂ ਵਿਚ ਵਰਤਮਾਨ ਸਮੇਂ ਦੀਆਂ ਵਿਡੰਬਨਾਵਾਂ ਦੇ ਵਿਚਕਾਰ ਜਿੱਥੇ ਇਕ ਤਰਫ਼ ਈਸ਼ਵਰ ਨੂੰ ਬਦਲਣ ਦੀ ਅਪੀਲ ਕੀਤੀ ਗਈ ਸੀ, ਉਥੇ ਘਰ ਨੂੰ ਯਾਦ ਰੱਖਣ ਵਾਲੀਆਂ ਉਹ ਯਾਦਾਂ ਵੀ ਸਨ, ਜੋ ਕਿਤੇ ਵੀ ਰਹਿੰਦੇ ਹੋਏ ਆਪਣੇ ਮਨ ਵਿਚ ਘਰ ਨੂੰ ਵਸਾ ਕੇ ਰੱਖਦੀਆਂ ਹਨ | ਮਿ੍ਦਲਾ ਪ੍ਰਧਾਨ ਅਤੇ ਆਸ਼ਮਾ ਕੌਲ ਦੀਆਂ ਕਵਿਤਾਵਾਂ ਵਿਚ ਵੀ ਅਜਿਹੀਆਂ ਯਾਦਾਂ ਸਨ, ਜਿਨ੍ਹਾਂ ਵਿਚ ਉਨ੍ਹਾਂ ਦੇ ਬਚਪਨ ਅਤੇ ਨਵੇਂ ਬਣੇ ਸ਼ਹਿਰਾਂ ਵਿਚ ਆਪਣੇ ਆਪ ਨੂੰ ਲੱਭਣ ਦੀ ਇੱਛਾ ਸੀ | ਕਹਾਣੀਕਾਰ ਨਰਿੰਦਰ ਨਾਗਦੇਵ ਨੇ ਆਪਣੀ ਕਹਾਣੀ 'ਲਿਸਟ' ਪੇਸ਼ ਕੀਤੀ | ਜਿਸ ਵਿਚ ਇਕ ਵਿਅਕਤੀ ਇਕ ਅਜਿਹੀ ਲਿਸਟ ਵਿਚ ਆਪਣਾ ਨਾਂਅ ਤਲਾਸ਼ ਰਿਹਾ ਹੈ, ਜੋ ਉਸਨੂੰ ਨਵੀਂ ਅਤੇ ਸੁੰਦਰ ਜ਼ਿੰਦਗੀ ਜਿਊਣ ਦਾ ਦਿਲਾਸਾ ਦੇ ਸਕੇ | ਪ੍ਰੋਗਰਾਮ ਵਿਚ ਕਈ ਕਵੀ ਅਤੇ ਕਹਾਣੀਕਾਰ ਮੌਜੂਦ ਸਨ | ਪ੍ਰੋਗਰਾਮ ਦਾ ਸੰਚਾਲਨ ਅਕਾਦਮੀ ਦੇ ਉਪ ਸਕੱਤਰ ਦੇਵੇਂਦਰ ਕੁਮਾਰ ਦੇਵੇਸ਼ ਨੇ ਕੀਤਾ |
ਸਾਹਿਤ ਅਕਾਦਮੀ ਨੇ ਕਰਵਾਇਆ ਸਾਹਿਤ ਸਮਾਗਮ <br/>
ਪ੍ਰੋਗਰਾਮ ਦੌਰਾਨ ਲੇਖਕ ਆਪਣੀਆਂ ਰਚਨਾਵਾਂ ਪੇਸ਼ ਕਰਦੇ ਹੋਏ |<br/>
05-09-2025