05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਪਰਿਵਾਰ ਕਲਿਆਣ ਮਹਾਂ ਪ੍ਰੀਸ਼ਦ ਦਾ ਸੱਤ ਮੈਂਬਰੀ ਵਫ਼ਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ <br/>

Ad Position 21
No active advertisement
ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਪਰਿਵਾਰ ਕਲਿਆਣ ਮਹਾਂਪ੍ਰੀਸ਼ਦ ਦਾ ਵਫ਼ਦ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕਰਦਾ ਹੋਇਆ | <br/> 05-09-2025
ਨਵੀਂ ਦਿੱਲੀ, 4 ਸਤੰਬਰ (ਮਿਸਰਦੀਪ ਭਾਟੀਆ)-ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਪਰਿਵਾਰ ਕਲਿਆਣ ਮਹਾਂਪ੍ਰੀਸ਼ਦ ਦੇ ਸੱਤ ਮੈਂਬਰੀ ਵਫ਼ਦ ਨੇ ਭਾਰਤ ਸਰਕਾਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਸੱਦੇ ਦੇ ਬਾਅਦ ਗੱਲਬਾਤ ਕੀਤੀ | ਇਸ ਵਫ਼ਦ ਦੀ ਅਗਵਾਈ ਮਹਾਂਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਡਾ. ਪ੍ਰਹਿਲਾਦ ਪ੍ਰਸਾਦ ਪ੍ਰਜਾਪਤੀ ਨੇ ਕੀਤੀ | ਰਾਸ਼ਟਰੀ ਜਨਰਲ ਸਕੱਤਰ ਕੁਮਾਰ ਪਟੇਲ, ਰਾਸ਼ਟਰੀ ਕੋਆਰਡੀਨੇਟਰ ਡਾ. ਇੰਦਰਾ ਮਿਸ਼ਰਾ, ਰਾਸ਼ਟਰੀ ਉਪ ਪ੍ਰਧਾਨ ਵਿਨੋਦ ਕੁਮਾਰ ਚੌਧਰੀ ਤੋਂ ਇਲਾਵਾ ਸੁਨੀਲ ਕੁਮਾਰ ਪ੍ਰਜਾਪਤੀ ਵੀ ਵਫ਼ਦ ਦਾ ਹਿੱਸਾ ਸਨ | ਰਾਸ਼ਟਰੀ ਜਨਰਲ ਸਕੱਤਰ ਨੇ ਕੇਂਦਰੀ ਮੰਤਰੀ ਰਾਜਨਾਥ ਨੂੰ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਜ਼ਨ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੈ | ਭਾਰਤ ਦੇ ਲਗਭਗ 2 ਕਰੋੜ ਸੁਤੰਤਰਤਾ ਸੈਨਾਨੀ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਕਲਿਆਣ ਮਹਾਂਪ੍ਰੀਸ਼ਦ ਰਾਹੀਂ ਭਾਰਤ ਨੂੰ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਅਨੁਸਾਰ ਬਣਾਉਣ ਲਈ ਦਿ੍ੜ੍ਹ ਹਨ | ਡਾ. ਇੰਦਰਾ ਮਿਸ਼ਰਾ ਨੇ ਮਹਾਂਪ੍ਰੀਸ਼ਦ ਵਿਚ ਔਰਤਾਂ ਦੀ ਭੂਮਿਕਾ ਬਾਰੇ ਵਿਚਾਰ ਪੇਸ਼ ਕੀਤੇ | ਮਹਾਂਪ੍ਰੀਸ਼ਦ ਦੇ ਉਦੇਸ਼ਾਂ ਨੂੰ ਕੇਂਦਰੀ ਮੰਤਰੀ ਦੇ ਸਾਹਮਣੇ ਰੱਖਿਆ ਗਿਆ ਅਤੇ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਦੀ ਰਾਸ਼ਟਰੀ ਜਨਗਣਨਾ ਵਿਚ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੱਖਰੇ ਤੌਰ 'ਤੇ ਗਿਣਿਆ ਜਾਵੇ | ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਸਬੂਤਾਂ ਦੇ ਆਧਾਰ 'ਤੇ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦ ਪਰਿਵਾਰਾਂ ਨੂੰ ਆਨਲਾਈਨ ਪਛਾਣ ਪੱਤਰ ਜਾਰੀ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਉਨ੍ਹਾਂ ਮਹਾਂਪ੍ਰੀਸ਼ਦ ਨੂੰ ਸੰਵਿਧਾਨਕ ਦਰਜਾ ਦੇਣ ਵੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹੁੰਡਈ ਮੋਟਰ ਇੰਡੀਆ ਅਤੇ ਆਈ.ਆਈ.ਟੀ. ਮਦਰਾਸ ਵਲੋਂ ਮਿਲ ਕੇ 'ਹੁੰਡਈ ਹੋਪ ਫ਼ਾਰ ਕੈਂਸਰ' ਲਾਂਚ <br/> ਅਗਲੀ ਖ਼ਬਰ ਸਾਹਿਤ ਅਕਾਦਮੀ ਨੇ ਕਰਵਾਇਆ ਸਾਹਿਤ ਸਮਾਗਮ <br/>
Ad Position 24