05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੁੰਡਈ ਮੋਟਰ ਇੰਡੀਆ ਅਤੇ ਆਈ.ਆਈ.ਟੀ. ਮਦਰਾਸ ਵਲੋਂ ਮਿਲ ਕੇ 'ਹੁੰਡਈ ਹੋਪ ਫ਼ਾਰ ਕੈਂਸਰ' ਲਾਂਚ <br/>

Ad Position 21
No active advertisement
'ਹੁੰਡਈ ਹੋਪ ਫ਼ਾਰ ਕੈਂਸਰ' ਪ੍ਰੋਜੈਕਟ ਦੇ ਲਾਂਚ ਸਮਾਰੋਹ ਦੌਰਾਨ ਹਾਜ਼ਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ, ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਤੇ ਹੋਰ | <br/> 05-09-2025
ਨਵੀਂ ਦਿੱਲੀ, 4 ਸਤੰਬਰ (ਮਿਸਰਦੀਪ ਭਾਟੀਆ)-'ਹੁੰਡਈ ਮੋਟਰ ਇੰਡੀਆ ਲਿਮਟਿਡ' ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰ ਡਵੀਜ਼ਨ 'ਹੁੰਡਈ ਮੋਟਰ ਇੰਡੀਆ' ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮਦਰਾਸ ਦੇ ਨਾਲ 'ਹੁੰਡਈ ਹੋਪ ਫ਼ਾਰ ਕੈਂਸਰ' ਨਾਂਅ ਦੀ ਪਹਿਲ ਕੀਤੀ ਹੈ | ਇਹ ਮਾਰਗਦਰਸ਼ਨ ਪਹਿਲ ਖ਼ਾਸ ਕਰਕੇ ਭਾਰਤੀ ਬੱਚਿਆਂ ਦੇ ਕੈਂਸਰ ਦੇ ਇਲਾਜ ਵਿਚ ਵੱਡੇ ਬਦਲਾਅ ਲਈ ਕੀਤੀ ਗਈ ਹੈ | ਸਾਲਾਂ ਤੋਂ ਇਸ ਉਦੇਸ਼ ਲਈ ਵਚਨਬੱਧ ਐਚ.ਐਮ.ਆਈ.ਐਫ. ਨੇ ਇਸ ਇਤਿਹਾਸਕ ਪਹਿਲਕਦਮੀ ਲਈ 56 ਕਰੋੜ ਰੁਪਏ ਦਾ ਯੋਗਦਾਨ ਪਾਉਣ ਦਾ ਸੰਕਲਪ ਲਿਆ ਹੈ |
ਇਸ ਪਹਿਲ ਦੇ ਕੇਂਦਰ ਵਿਚ ਹੁੰਡਈ ਸੈਂਟਰ ਫ਼ਾਰ ਕੈਂਸਰ ਜੀਨੋਮਿਕਸ ਹੈ, ਜੋ ਕਿ ਚੇਨਈ ਦੇ ਆਈ.ਆਈ.ਟੀ. ਮਦਰਾਸ ਦੇ ਮੁੱਖ ਕੈਂਪਸ ਵਿਚ ਸਥਿਤ ਹੈ | ਇਸਦਾ ਉਦਘਾਟਨ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੁਆਰਾ ਕੀਤਾ ਗਿਆ | ਇਥੇ ਭਾਰਤ ਦਾ ਪਹਿਲਾ ਕਮਿਊਨਿਟੀ-ਆਧਾਰਤ ਕੈਂਸਰ ਟਿਸ਼ੂ ਬਾਇਓਬੈਂਕ ਹੈ, ਜੋ ਬੱਚਿਆਂ ਦੇ ਨਿਊਕੇਮੀਆ ਅਤੇ ਲਿਮਫੋਮਾ ਸੰਬੰਧੀ ਆਧੁਨਿਕ ਜੀਨੋਮਿਕ ਖੋਜ ਦੀ ਸਮਰੱਥਾ ਵਿਕਸਿਤ ਕਰੇਗਾ |
ਲਾਂਚ ਦੇ ਮੌਕੇ 'ਤੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ 'ਹੁੰਡਈ ਹੋਪ ਫ਼ਾਰ ਕੈਂਸਰ' ਨਾਂਅ ਦੀ ਇਸ ਪਹਿਲ ਨਾਲ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਟੀਚੇ ਪੂਰੇ ਹੋਣਗੇ | ਮੈਂ ਆਈ.ਆਈ.ਟੀ. ਮਦਰਾਸ ਅਤੇ ਹੁੰਡਈ ਮੋਟਰ ਇੰਡੀਆ ਫਾਊਾਡੇਸ਼ਨ ਨੂੰ ਇਸ ਪਹਿਲ ਲਈ ਵਧਾਈ ਦਿੰਦਾ ਹਾਂ ਅਤੇ ਦੇਸ਼ ਭਰ ਦੇ ਖੋਜਕਰਤਾਵਾਂ ਤੇ ਡਾਕਟਰਾਂ ਨੂੰ ਇਸ ਮੰਚ 'ਤੇ ਇਕੱਠੇ ਹੋ ਕੇ ਸਹਿਯੋਗ ਕਰਨ ਦੀ ਅਪੀਲ ਕਰਦਾ ਹਾਂ |
ਇਸ ਪ੍ਰੋਜੈਕਟ ਦੀ ਮਹੱਤਤਾ ਬਾਰੇ ਐਚ.ਐਮ.ਆਈ.ਐਲ. ਦੇ ਮੈਨੇਜਿੰਗ ਡਾਇਰੈਕਟਰ ਉਨਸੂ ਕਿਮ ਵਲੋਂ ਜਾਣਕਾਰੀ ਦਿੱਤੀ ਗਈ |
ਆਈ.ਆਈ.ਟੀ. ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਮਹੱਤਵ ਦੇ ਇਸ ਪ੍ਰੋਜੈਕਟ 'ਤੇ ਹੁੰਡਈ ਮੋਟਰ ਇੰਡੀਆ ਨਾਲ ਸਾਂਝੇਦਾਰੀ ਕਰ ਕੇ ਬਹੁਤ ਖੁਸ਼ੀ ਹੋ ਰਹੀ ਹੈ | ਇਸ ਖੋਜ ਕੇਂਦਰ ਰਾਹੀਂ ਬੱਚਿਆਂ ਦੇ ਕੈਂਸਰ ਸੰਬੰਧੀ ਅਧਿਐਨ ਵਿਚ ਤੇਜ਼ੀ ਆਵੇਗੀ ਜਿਸਦੇ ਨਤੀਜੇ ਵਜੋਂ ਬਿਹਤਰ ਇਲਾਜ ਸੰਭਵ ਹੋਵੇਗਾ | ਉਦਘਾਟਨੀ ਸਮਾਰੋਹ ਵਿਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ, ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਹਰਸ਼ ਮਲਹੋਤਰਾ, ਐਚ.ਐਮ.ਆਈ.ਐਲ. ਦੇ ਪ੍ਰਬੰਧ ਨਿਰਦੇਸ਼ਕ ਉਨਸੂ ਕਿਮ, ਆਈ.ਆਈ.ਟੀ. ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ ਅਤੇ ਹੋਰ ਬਹੁਤ ਸਾਰੇ ਭਾਗੀਦਾਰਾਂ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਰਜਨੀ ਸਾਹਨੀ ਨੇ 'ਹੈੱਡ ਆਫ਼ ਸਕੂਲ' ਵਜੋਂ ਕਾਰਜਭਾਰ ਸੰਭਾਲਿਆ <br/> ਅਗਲੀ ਖ਼ਬਰ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਪਰਿਵਾਰ ਕਲਿਆਣ ਮਹਾਂ ਪ੍ਰੀਸ਼ਦ ਦਾ ਸੱਤ ਮੈਂਬਰੀ ਵਫ਼ਦ ਰੱਖਿਆ ਮੰਤਰੀ ਰਾਜਨਾ...
Ad Position 24