15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਦਿੱਲੀ ਵਿਚ ਹੜ੍ਹ ਕਾਰਨ ਪਹਿਲੀ ਮੌਤ, ਦੋ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਪਾਣੀ 'ਚੋਂ ਮਿਲੀ <br/>

Ad Position 21
No active advertisement
ਅਜੀਤ ਡੈਸਕ 06-09-2025
ਨਵੀਂ ਦਿੱਲੀ, 5 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਦੋ ਦਿਨ ਪਹਿਲਾਂ ਡੁੱਬਣ ਵਾਲੇ ਵਿਅਕਤੀ ਦੀ ਲਾਸ਼ ਬਹੁਤ ਤਲਾਸ਼ਣ ਦੇ ਬਾਅਦ ਸ਼ੁੱਕਰਵਾਰ ਨੂੰ ਬਰਾਮਦ ਕਰ ਲਈ ਗਈ | ਉੱਤਰ ਪੂਰਬੀ ਦਿੱਲੀ ਦੇ ਗੜ੍ਹੀ ਮੇਂਧੂ ਪਿੰਡ ਵਿਚ ਓਮਵੀਰ ਨਾਂਅ ਦੇ ਇਕ ਵਿਅਕਤੀ ਦੀ ਮੌਤ ਹੋ ਗਈ | ਯਮੁਨਾ ਦੇ ਪਾਣੀ ਦੇ ਪੱਧਰ ਵਿਚ ਥੋੜੀ ਜਿਹੀ ਕਮੀ ਆਈ ਹੈ, ਪਰ ਦਿੱਲੀ ਦੇ ਕਈ ਖ਼ੇਤਰ ਹੁਣ ਵੀ ਹੜ੍ਹਾਂ ਦੇ ਲਪੇਟ ਵਿਚ ਹਨ | ਯਮੁਨਾ ਦੇ ਕੰਢੇ ਕਈ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ | ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 3 ਸਤੰਬਰ ਗੜ੍ਹੀ ਮੇਂਧੂ ਪਿੰਡ ਵਿਚ ਇਕ ਵਿਅਕਤੀ ਦੇ ਡੁੱਬਣ ਦੇ ਸ਼ੱਕ ਬਾਰੇ ਸੂਚਨਾ ਮਿਲੀ ਸੀ | ਜਾਂਚ ਦੌਰਾਨ ਪਾਇਆ ਗਿਆ ਕਿ ਓਮਵੀਰ ਨਾਂਅ ਦਾ ਵਿਅਕਤੀ ਸਵੇਰੇ 8 ਵਜੇ ਦੇ ਕਰੀਬ ਪੁਸਤਾ ਤੋਂ ਪਿੰਡ ਵੱਲ ਜਾ ਰਿਹਾ ਸੀ, ਪਰ ਕਿਸੇ ਨੇ ਉਸ ਨੂੰ ਡੁੱਬਦੇ ਨਹੀਂ ਦੇਖਿਆ |
ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਖੋਜ ਮੁਹਿੰਮ ਸ਼ੁਰੂ ਕੀਤੀ | ਕਾਫ਼ੀ ਕੋਸ਼ਿਸ਼ ਦੇ ਬਾਅਦ ਵੀ ਓਮਵੀਰ ਨਹੀਂ ਮਿਲਿਆ | ਸ਼ੁੱਕਰਵਾਰ ਸਵੇਰੇ 11 ਵਜੇ ਪੁਲਿਸ ਟੀਮ ਨੇ ਬਚਾਅ ਕਰਮਚਾਰੀਆਂ ਦੇ ਨਾਲ ਦੁਬਾਰਾ ਖੋਜ ਮੁਹਿੰਮ ਸ਼ੁਰੂ ਕੀਤੀ | ਇਸ ਦੌਰਾਨ ਲਾਸ਼ ਬਰਾਮਦ ਕੀਤੀ ਗਈ | ਲਾਸ਼Œ ਨੂੰ ਪੋਸਟਮਾਰਟਮ ਲਈ ਜੀ. ਟੀ. ਬੀ. ਹਸਪਤਾਲ ਭੇਜ ਦਿੱਤਾ ਗਿਆ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਵਲੋਂ ਰਾਜਧਾਨੀ ਦਿੱਲੀ ਦੇ ਹੜ੍ਹ ਰਾਹਤ ਕੈਂਪ ਦਾ ਦੌਰਾ, ਪ੍ਰਭਾਵਿਤਾਂ ਦੀਆਂ ਸੁਣੀਆਂ ਦਿੱਕਤਾਂ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਐਨ.ਆਈ.ਆਰ.ਐਫ਼. ਸੂਚੀ 'ਚ ਤੀਜਾ ਸਥਾਨ ਕੀਤਾ ਪ੍ਰਾਪਤ <br/>
Ad Position 24