15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਡੂਸੂ ਚੋਣਾਂ ਲਈ ਉਮੀਦਵਾਰ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ ਸਿਰਫ਼ ਇਕ ਹਲਫ਼ਨਾਮਾ ਅਤੇ ਇਕ ਲੱਖ ਰੁਪਏ ਦਾ ਜ਼ਮਾਨਤੀ ਬਾਂਡ <br/>

Ad Position 21
No active advertisement
ਅਜੀਤ ਡੈਸਕ 06-09-2025

ਨਵੀਂ ਦਿੱਲੀ, 5 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੂਸੂ) ਚੋਣ ਕਮੇਟੀ ਵਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਡੂਸੂ ਚੋਣਾਂ ਲਈ ਸੰਭਾਵੀ ਉਮੀਦਵਾਰ ਨੂੰ ਸਿਰਫ਼ ਇਕ ਹਲਫ਼ਨਾਮਾ ਅਤੇ 1 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਜਮ੍ਹਾਂ ਕਰਨਾ ਹੋਵੇਗਾ | ਉਸਨੂੰ ਯੂਨੀਵਰਸਿਟੀ ਜਾਂ ਆਪਣੇ ਖਾਤੇ ਵਿਚ ਰਕਮ ਜਮ੍ਹਾਂ ਕਰਨ ਦੀ ਕੋਈ ਲੋੜ ਨਹੀਂ ਹੈ | ਜ਼ਮਾਨਤੀ ਬਾਂਡ 'ਤੇ ਮਾਤਾ-ਪਿਤਾ, ਸਰਪ੍ਰਸਤ/ ਦੋਸਤ/ ਸਮਰਥਕ ਦੁਆਰਾ ਦਸਤਖ਼ਤ ਕੀਤੇ ਜਾ ਸਕਦੇ ਹਨ | ਇਹ ਜਾਣਕਾਰੀ ਡੂਸੂ ਚੋਣਾਂ ਦੇ ਮੁੱਖ ਚੋਣ ਅਧਿਕਾਰੀ ਪ੍ਰੋ. ਰਾਜ ਕਿਸ਼ੋਰ ਸ਼ਰਮਾ ਨੇ ਇਕ ਪ੍ਰੈੱਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਡੂਸੂ ਚੋਣ 2025-26 ਦੇ ਪ੍ਰੋਗਰਾਮ, ਆਚਰਣ ਸੰਬੰਧੀ ਮੌਜੂਦਾ ਦਿਸ਼ਾ-ਨਿਰਦੇਸ਼ਾਂ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਪ੍ਰਚਾਰ ਲਈ ਜਾਂ ਲੋਕਤੰਤਰ ਦੀ ਨਿਰਧਾਰਤ ਦੀਵਾਰ 'ਤੇ ਚਿਪਕਾਉਣ ਲਈ ਸਿਰਫ਼ ਹੱਥ ਨਾਲ ਬਣੇ ਪੋਸਟਰਾਂ ਦੀ ਹੀ ਆਗਿਆ ਹੈ | ਕਿਸੇ ਵੀ ਪ੍ਰਕਾਰ ਦੇ ਵਿਗਾੜ ਦੀ ਸੂਚਨਾ ਡੂਸੂ ਦੇ ਆਨਲਾਈਨ ਪੋਰਟਲ ਅਤੇ ਕਾਲਜ ਦੇ ਮਾਮਲੇ ਦੀ ਕਾਲਜ ਪੋਰਟਲ 'ਤੇ ਦਿੱਤੀ ਜਾ ਸਕਦੀ ਹੈ | ਡੂਸੂ ਚੋਣ ਕਮੇਟੀ ਨੇ ਸੰਭਾਵੀ ਉਮੀਦਵਾਰਾਂ ਅਤੇ ਵਿਦਿਆਰਥੀ ਸਮੂਹਾਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਡੂਸੂ ਚੋਣਾਂ 2025-26 ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ 'ਤੇ ਚਰਚਾ ਕੀਤੀ ਹੈ | ਮੁੱਖ ਚੋਣ ਅਧਿਕਾਰੀ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਿਗਾੜ ਗਤੀਵਿਧੀਆਂ ਤੋਂ ਬਚਣ ਵਿਚ ਵਿਦਿਆਰਥੀਆਂ ਤੋਂ ਹੁਣ ਤੱਕ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਵਿਭਾਗ ਵਿਚ ਅਧਿਆਪਕ ਦਿਵਸ ਮੌਕੇ ਪਾਲੀ ਭੁਪਿੰਦਰ ਦਾ ਵਿਸ਼ੇਸ਼ ਭਾਸ਼ਨ <br/> ਅਗਲੀ ਖ਼ਬਰ ਯੂਨੀਵਰਸਿਟੀ ਸ਼੍ਰੇਣੀ ਵਿਚ ਛੇਵੇਂ ਤੋਂ ਪੰਜਵੇਂ ਸਥਾਨ 'ਤੇ ਪਹੁੰਚ ਗਈ ਦਿੱਲੀ ਯੂਨੀਵਰਸਿਟੀ <br/>
Ad Position 24