15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬੀ ਵਿਭਾਗ ਵਿਚ ਅਧਿਆਪਕ ਦਿਵਸ ਮੌਕੇ ਪਾਲੀ ਭੁਪਿੰਦਰ ਦਾ ਵਿਸ਼ੇਸ਼ ਭਾਸ਼ਨ <br/>

Ad Position 21
No active advertisement
ਅਜੀਤ ਡੈਸਕ 06-09-2025

ਨਵੀਂ ਦਿੱਲੀ, 5 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਾਂਝੇ ਉੱਦਮ ਨਾਲ ਪੰਜਾਬੀ ਵਿਭਾਗ ਵਿਚ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਨ ਪ੍ਰੋਗਰਾਮ ਕਰਵਾਇਆ ਗਿਆ | ਪ੍ਰਸਿੱਧ ਨਾਟਕਕਾਰ, ਫ਼ਿਲਮ ਲੇਖਕ ਤੇ ਨਿਰਦੇਸ਼ਕ ਪ੍ਰੋ. ਪਾਲੀ ਭੁਪਿੰਦਰ ਸਿੰਘ ਨੇ ਆਪਣੇ ਸਿਰਜਣਾਤਮਿਕ ਸਫ਼ਰ ਨੂੰ ਆਪਣੇ ਅਧਿਆਪਕਾਂ ਤੇ ਜੀਵਨ ਸੰਘਰਸ਼ ਦੇ ਹਵਾਲੇ ਨਾਲ ਪੇਸ਼ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ | ਸਮਾਗਮ ਦੀ ਕੋਆਰਡੀਨੇਟਰ ਡਾ. ਰੰਜੂ ਬਾਲਾ ਨੇ ਪਾਲੀ ਭੁਪਿੰਦਰ ਦੀ ਸਾਹਿਤਕ ਦੇਣ ਨੂੰ ਵਿਸਥਾਰ ਨਾਲ ਦੱਸਿਆ |
ਪ੍ਰੋਫ਼ੈਸਰ ਪਾਲੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਵਿਚ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਾਕਿਸਤਾਨੋਂ ਉਜੜ ਕੇ ਆਇਆ ਸੀ ਤੇ ਬਚਪਨ ਵਿਚ ਉਸਨੂੰ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪਈ | ਉਨ੍ਹਾਂ ਦੱਸਿਆ ਕਿ ਦਸਵੀਂ ਤੱਕ ਉਸਨੇ ਮਿਊਾਸੀਪਲ ਕਮੇਟੀ ਦੀ ਲਾਇਬ੍ਰੇਰੀ ਅਤੇ ਸਕੂਲ ਦੀ ਸਾਰੀ ਲਾਇਬ੍ਰੇਰੀ ਪੜ੍ਹ ਲਈ ਸੀ | ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਦੇ ਮੁਕਾਬਲੇ ਹਿੰਦੀ ਵਿਚ ਬਹੁਤ ਚੰਗਾ ਸੀ ਪਰ ਪੰਜਾਬੀ ਵਿਚ ਚੰਗਾ ਬਣਨ ਲਈ ਉਸਦੇ ਮਾਸਟਰ ਨੇ ਉਸਨੂੰ ਕੁੱਟ-ਕੁੱਟ ਕੇ ਪੜ੍ਹਾਇਆ | ਹਰਨੇਕ ਸਿੰਘ ਕੋਮਲ ਤੇ ਮੰਗਲ ਮੈਦਾਨ ਦੀ ਸ਼ੋਭਤ ਨਾਲ ਪੰਜਾਬੀ ਪੜ੍ਹਨ ਦਾ ਝਸ ਪਿਆ | ਕਾਲਜ ਟਾਈਮ ਤੱਕ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਕ ਲੇਖਕ ਵਜੋਂ ਪਛਾਣ ਵੀ ਬਣ ਚੁੱਕੀ ਸੀ ਅਤੇ ਨਾਟਕਕਾਰ ਵਜੋਂ ਪਛਾਣ ਉਦੋਂ ਬਣੀ ਜਦ ਪ੍ਰਸਿੱਧ ਨਾਟਕਕਾਰ ਆਤਮਜੀਤ ਨੇ ਉਸਦੇ ਨਾਟਕ ਨੂੰ ਥਾਪੜਾ ਦਿੱਤਾ |
ਆਪਣੇ ਅਧਿਆਪਕਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਹੀ ਉਸਨੂੰ ਪੜ੍ਹਨ ਦੀ ਆਦਤ ਪਾਈ | ਚੰਗੇ ਅਧਿਆਪਕ ਚੰਗੇ ਵਿਦਿਆਰਥੀ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਆਪਣੇ ਵੱਖ-ਵੱਖ ਅਧਿਆਪਕਾਂ ਤੇ ਹੋਰ ਮਿੱਤਰਾਂ ਦੇ ਨਾਂਅ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪੜਾਅ ਵਿਚ ਸਫ਼ਲਤਾ ਪਿੱਛੇ ਹੱਥ ਰਿਹਾ | ਪ੍ਰੋ. ਪਾਲੀ ਨੇ ਕਿਹਾ ਕਿ ਬੱਚਿਆਂ ਕੋਲ ਬਹੁਤ ਸਵਾਲ ਹੁੰਦੇ ਹਨ ਅਤੇ ਉਹ ਉਨ੍ਹਾਂ ਦੇ ਜਵਾਬ ਅਧਿਆਪਕਾਂ ਤੋਂ ਲੱਭਦੇ ਹਨ ਤੇ ਬੱਚਿਆਂ ਦੇ ਸਵਾਲਾਂ ਤੋਂ ਕਦੇ ਵੀ ਕਿਸੇ ਅਧਿਆਪਕ ਨੂੰ ਭੱਜਣਾ ਨਹੀਂ ਚਾਹੀਦਾ ਬਲਕਿ ਇਹੋ ਸਮਾਂ ਹੁੰਦਾ ਹੈ ਕਿ ਅਧਿਆਪਕ ਇਨ੍ਹਾਂ ਸਵਾਲਾਂ ਤੋਂ ਕੁਝ ਸਿੱਖਦੇ | ਅੰਤ ਵਿਚ ਪ੍ਰੋ. ਰਵੀ ਰਵਿੰਦਰ ਨੇ ਰਸਮੀ ਧੰਨਵਾਦ ਕੀਤਾ | ਇਸ ਸਮਾਗਮ ਵਿਚ ਪ੍ਰੋ. ਪਾਲੀ ਦੀ ਮਿਸਿਜ਼ ਕੱਕੜ, ਪ੍ਰੋ. ਬਲਜਿੰਦਰ ਨਸਰਾਲੀ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ, ਡਾ. ਯਾਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਾਰਟੀ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਏਗਾ-ਪਰਮਜੀਤ ਸਿੰਘ 'ਵੀਰਜੀ' <br/> ਅਗਲੀ ਖ਼ਬਰ ਡੂਸੂ ਚੋਣਾਂ ਲਈ ਉਮੀਦਵਾਰ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ ਸਿਰਫ਼ ਇਕ ਹਲਫ਼ਨਾਮਾ ਅਤੇ ਇਕ ਲੱਖ ਰੁਪਏ ਦਾ ਜ਼ਮਾਨਤੀ ਬਾਂਡ...
Ad Position 24