15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਘੱਗਰ ਤੇ ਰੰਗੋਈ ਨਦੀਆਂ 'ਤੇ ਰਿੰਗ ਡੈਮਾਂ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ ਜਾਰੀ

Ad Position 21
No active advertisement
ਅਜੀਤ ਡੈਸਕ 06-09-2025
ਫ਼ਤਿਹਾਬਾਦ, 5 ਸਤੰਬਰ (ਹਰਬੰਸ ਸਿੰਘ ਮੰਡੇਰ)- ਭਾਰੀ ਬਾਰਸ਼ ਅਤੇ ਘੱਗਰ ਨਦੀ ਦੇ ਵਧਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ | ਪੇਂਡੂ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੰਗੋਈ ਅਤੇ ਘੱਗਰ ਨਦੀਆਂ 'ਤੇ ਬਣੇ ਰਿੰਗ ਡੈਮਾਂ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ | ਜਾਖਲ, ਕਾਸਮਪੁਰ, ਤਲਵਾੜਾ, ਕੁਦਨੀ, ਸਾਧਨਵਾਸ, ਚੂਹੜਪੁਰ, ਮਿਓਾਦ ਖ਼ੁਰਦ, ਦੀਵਾਨਾ, ਸ਼ਕਰਪੁਰਾ, ਰੱਤਾਥੇਹ, ਕਰੰੜੀ, ਪੁਰਨਮਾਜਰਾ, ਧਾਰਸੂਲ, ਹਿੰਮਤਪੁਰਾ ਆਦਿ ਕਈ ਪਿੰਡਾਂ 'ਚ ਰਿੰਗ ਬੰਨ੍ਹ ਨੂੰ ਪੱਕਾ ਕਰਨ ਵੱਡੀ ਗਿਣਤੀ 'ਚ ਮਗਨਰੇਗਾ ਮਜ਼ਦੂਰ ਦਿਨ-ਰਾਤ ਮਿਹਨਤ ਕਰ ਰਹੇ ਹਨ | ਐਸ.ਡੀ.ਐਮ. ਆਕਾਸ਼ ਸ਼ਰਮਾ ਨੇ ਉਕਤ ਪਿੰਡਾਂ 'ਚ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਥੇ ਪਾਣੀ ਦਾ ਦਬਾਅ ਵੱਧ ਹੈ ਉੱਥੇ ਵਾਧੂ ਕਰਮਚਾਰੀ ਤਾਇਨਾਤ ਕੀਤੇ ਜਾਣ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਤੇ ਕੁਦਰਤੀ ਆਫ਼ਤ ਦਾ ਡਟ ਕੇ ਸਾਹਮਣਾ ਕਰਨ | ਐਸ.ਡੀ.ਐਮ ਨੇ ਕਿਹਾ ਕਿ ਲੋਕਾਂ ਨੂੰ ਘੱਗਰ ਨਦੀ ਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਤੇ ਪ੍ਰਸ਼ਾਸਨ ਦੀ ਚੌਕਸੀ ਨਾਲ ਸਥਿਤੀ 'ਤੇ ਪੂਰਾ ਕੰਟਰੋਲ ਰੱਖਿਆ ਗਿਆ ਹੈ | ਜੇਕਰ ਕਿਤੇ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਉਪਾਅ ਕੀਤੇ ਜਾਣਗੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਰੇਸ਼ ਕੁਮਾਰ, ਏ.ਬੀ.ਪੀ.ਓ. ਸੰਦੀਪ ਜਾਂਗੜਾ ਅਤੇ ਅਰੁਣ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਉਤਸ਼ਾਹ ਨਾਲ ਮਨਾਇਆ 'ਅਧਿਆਪਕ ਦਿਵਸ' ਅਗਲੀ ਖ਼ਬਰ ਨਗਰ ਨਿਗਮ ਨੇ 19 ਬੇਸਹਾਰਾ ਪਸ਼ੂ ਫੜ ਕੇ ਗਊਸ਼ਾਲਾ ਭੇਜੇ
Ad Position 24