21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਤੀਜੀ ਨੈਸ਼ਨਲ ਲੋਕ ਅਦਾਲਤ 13 ਸਤੰਬਰ ਨੂੰ : ਸੀ. ਜੇ. ਐਮ. ਸੁਮਿੱਤਰਾ ਕਾਦਿਆਨ

Ad Position 21
No active advertisement
ਅਜੀਤ ਡੈਸਕ 07-09-2025
ਯਮੁਨਾਨਗਰ, 6 ਸਤੰਬਰ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਅਤੇ ਸੀ ਜੇ. ਐਮ. ਸੁਮਿੱਤਰਾ ਕਾਦਿਆਨ ਨੇ ਦੱਸਿਆ ਕਿ ਤੀਜੀ ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ 'ਚ ਅਪਰਾਧਿਕ ਮਾਮਲੇ, ਧਾਰਾ-138 ਅਧੀਨ ਐਨ. ਆਈ. ਐਕਟ ਦੇ ਮਾਮਲੇ, ਬੈਂਕ ਰਿਕਵਰੀ ਮਾਮਲੇ, ਐਮ. ਏ. ਸੀ. ਟੀ ਮਾਮਲੇ, ਵਿਆਹ ਸੰਬੰਧੀ ਵਿਵਾਦ ਦੇ ਮਾਮਲੇ, ਲੇਬਰ ਵਿਵਾਦ ਦੇ ਮਾਮਲੇ, ਜ਼ਮੀਨ ਪ੍ਰਾਪਤੀ ਦੇ ਮਾਮਲੇ, ਬਿਜਲੀ ਤੇ ਪਾਣੀ ਨਾਲ ਸੰਬੰਧਤ ਮਾਮਲੇ (ਨਾਨ-ਕੰਪਾਊਾਡੇਬਲ ਮਾਮਲਿਆਂ ਨੂੰ ਛੱਡ ਕੇ), ਤਨਖਾਹ ਤੇ ਭੱਤਿਆਂ ਤੇ ਮੁੜ-ਪ੍ਰੀਖਿਆ ਲਾਭਾਂ ਨਾਲ ਸੰਬੰਧਤ ਸੇਵਾ ਮਾਮਲੇ ਤੇ ਮਾਲੀਆ ਤੇ ਹੋਰ ਸਹਾਇਕ ਮਾਮਲੇ ਜੋ ਹੱਲ ਹੋਣ ਯੋਗ ਹੋਣ, ਵਿਚਾਰੇ ਜਾਣਗੇ | ਉਨ੍ਹਾਂ ਦੱਸਿਆ ਕਿ ਰਾਸ਼ਟਰੀ ਲੋਕ ਅਦਾਲਤ ਉਨ੍ਹਾਂ ਮਾਮਲਿਆਂ 'ਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ ਜਿਨ੍ਹਾਂ ਦਾ ਹੱਲ ਆਪਸੀ ਸਹਿਮਤੀ ਨਾਲ ਕੀਤਾ ਜਾ ਸਕਦਾ ਹੈ ਤੇ ਰਾਸ਼ਟਰੀ ਲੋਕ ਅਦਾਲਤ 'ਚ ਦਿੱਤਾ ਗਿਆ ਫੈਸਲਾ ਆਮ ਅਦਾਲਤ 'ਚ ਦਿੱਤੇ ਗਏ ਫੈਸਲੇ ਵਾਂਗ ਹੀ ਮਹੱਤਵਪੂਰਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਰਾਸ਼ਟਰੀ ਲੋਕ ਅਦਾਲਤ 'ਚ ਸਸਤਾ ਤੇ ਆਸਾਨ ਨਿਆਂ ਮਿਲਦਾ ਹੈ | ਰਾਸ਼ਟਰੀ ਲੋਕ ਅਦਾਲਤਾਂ ਰਾਹੀਂ ਲੋਕਾਂ ਦੇ ਕੇਸ ਬਿਨਾਂ ਸਮਾਂ ਤੇ ਪੈਸਾ ਬਰਬਾਦ ਕੀਤੇ ਹੱਲ ਕੀਤੇ ਜਾਂਦੇ ਹਨ | ਰਾਸ਼ਟਰੀ ਲੋਕ ਅਦਾਲਤਾਂ 'ਚ, ਨਾ ਤਾਂ ਕੋਈ ਧਿਰ ਜਿੱਤਦੀ ਹੈ ਤੇ ਨਾ ਹੀ ਹਾਰਦੀ ਹੈ, ਸਗੋਂ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਵਿਵਾਦਾਂ ਦਾ ਹੱਲ ਕੀਤਾ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਲੋਕ ਚੇਤਨਾ ਮੰਚ ਹਰਿਆਣਾ ਨੇ ਹੜ੍ਹ ਪੀੜਤਾਂ ਲਈ ਸਾਮਾਨ ਭੇਜਿਆ <br/> ਅਗਲੀ ਖ਼ਬਰ 07-09-25
Ad Position 24