21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਲੋਕ ਚੇਤਨਾ ਮੰਚ ਹਰਿਆਣਾ ਨੇ ਹੜ੍ਹ ਪੀੜਤਾਂ ਲਈ ਸਾਮਾਨ ਭੇਜਿਆ <br/>

Ad Position 21
No active advertisement
ਲੋਕ ਚੇਤਨਾ ਮੰਚ ਦੀ ਬੈਠਕ ਵਿਚ ਜਾਣਕਾਰੀ ਦਿੰਦੇ ਹੋਏ ਅਹੁਦੇਦਾਰ | ਤਸਵੀਰ : ਬੇਅੰਤ ਕੌਰ ਮੰਡੇਰ<br/> 07-09-2025

ਰਤੀਆ, 6 ਸਤੰਬਰ (ਬੇਅੰਤ ਕੌਰ ਮੰਡੇਰ)- ਲੋਕ ਚੇਤਨਾ ਮੰਚ ਦੀ ਮੀਟਿੰਗ ਚੇਅਰਮੈਨ ਡਾ. ਨਾਇਬ ਸਿੰਘ ਮੰਡੇਰ ਦੀ ਪ੍ਰਧਾਨਗੀ ਹੇਠ ਗਲੋਬਲ ਸਟਾਰ ਲਾਇਬ੍ਰੇਰੀ ਵਿਚ ਹੋਈ | ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਖੇਤਰ ਦੀ ਇਹ ਪ੍ਰਮੁੱਖ ਸਮਾਜ ਸੇਵੀ ਸੰਸਥਾ ਵਲੋਂ ਪਿਛਲੇ 43 ਸਾਲ ਤੋਂ ਲਗਾਤਾਰ ਸਮਾਜ ਸੇਵਾ ਨੂੰ ਸਮਰਪਿਤ ਕਾਰਜ ਕਰਦੀ ਆ ਰਹੀ ਹੈ | 1988, 1993, 2023 ਵਿਚ ਆਏ ਹੜ੍ਹਾਂ ਅਤੇ ਕਿਸਾਨ ਅੰਦੋਲਨ ਵਿਚ ਮਦਦ ਕਰਨ ਵਾਂਗ ਹੁਣ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਵੀ ਸੰਸਥਾ ਦੇ ਅਹੁਦੇਦਾਰਾਂ ਅਤੇ ਸਹਿਯੋਗੀਆਂ ਨੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ, ਪੁਸਤਕਾਂ, ਵਰਦੀਆਂ, ਲੋੜਵੰਦਾਂ ਨੂੰ ਮੱਛਰਦਾਨੀਆਂ, ਚਾਦਰਾਂ, ਹੱਥ ਪੱਖੀਆਂ ਸਹਿਤ ਹੋਰ ਮਦਦ ਦੇਣ ਦਾ ਬੀੜਾ ਚੁੱਕਿਆ ਹੈ | ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਵਿਚ ਅਧਿਆਪਕਾਂ ਦਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ | ਇਸ ਲੜੀ ਤਹਿਤ ਇਸ ਸਾਲ 7 ਸਤੰਬਰ ਨੂੰ ਗਲੋਬਲ ਸਟਾਰ ਲਾਇਬ੍ਰੇਰੀ ਰਤੀਆ ਵਿਚ ਸਨਮਾਨ ਸਮਾਰੋਹ ਹੋਵੇਗਾ | ਸਮਾਰੋਹ ਦੇ ਸਕੱਤਰ ਕਿ੍ਸ਼ਨ ਸਿੰਘ ਚਿੱਤਰਕਾਰ ਨੇ ਦੱਸਿਆ ਕਿ ਇਸ ਵਾਰ ਬੱਚਿਆਂ ਨੂੰ ਸਰਬਪੱਖੀ ਸਿੱਖਿਆ ਦੇਣ ਦੇ ਨਾਲ-ਨਾਲ ਸਮਾਜ ਸੇਵਾਵਾਂ ਨਿਭਾਉਣ ਵਾਲੇ ਦੋ ਅਧਿਆਪਕਾਂ ਰੌਬਿਨ ਕੁਮਾਰ ਲੈਕਚਰਾਰ ਅਰਥਸ਼ਾਸਤਰ ਤੇ ਨਾਨਕ ਚੰਦ ਲੈਕਚਰਾਰ ਪੰਜਾਬੀ ਦਾ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਉਪ ਪ੍ਰਧਾਨ ਸੁਖਦੇਵ ਸਿੰਘ ਸਿੱਧੂ, ਸਲਾਹਕਾਰ ਸੁਰਜੀਤ ਸਿੰਘ ਸ਼ਿਮਲਾਪੁਰੀ, ਵਿੱਤ ਸਕੱਤਰ ਹੈਪੀ ਸਿੰਘ ਸੇਠੀ, ਮਨਮੋਹਨ ਸਿੰਘ, ਹਰਪ੍ਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭੀਮਾਂ ਵਾਸੀਆਂ ਨੇ ਭੇਜੀ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ <br/> ਅਗਲੀ ਖ਼ਬਰ ਤੀਜੀ ਨੈਸ਼ਨਲ ਲੋਕ ਅਦਾਲਤ 13 ਸਤੰਬਰ ਨੂੰ : ਸੀ. ਜੇ. ਐਮ. ਸੁਮਿੱਤਰਾ ਕਾਦਿਆਨ
Ad Position 24