21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪਿੰਡ ਭੀਮਾਂ ਵਾਸੀਆਂ ਨੇ ਭੇਜੀ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ <br/>

Ad Position 21
No active advertisement
ਪਿੰਡ ਭੀਮਾਂ ਦੇ ਸੇਵਾਦਾਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਣ ਸਮੇਂ | ਤਸਵੀਰ: ਪੰਨੀਵਾਲੀਆ<br/> 07-09-2025

ਕਾਲਾਂਵਾਲੀ/ ਸਿਰਸਾ, 6 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਪਿੰਡ ਭੀਮਾਂ ਪਿੰਡ ਵਾਸੀਆਂ ਨੇ ਐਨ.ਆਰ.ਆਈ. ਸਾਥੀਆਂ ਅਤੇ ਦਾਨੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਦੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਲਈ ਰਾਹਤ ਸਮੱਗਰੀ ਭੇਜੀ ਹੈ | ਪਿਛਲੇ ਕੁਝ ਦਿਨਾਂ ਵਿੱਚ ਪਿੰਡ ਤੇ ਢਾਣੀਆਂ 'ਚ ਲੋਕਾਂ ਤੋਂ ਪੰਜਾਬ ਵਿੱਚ ਲੋਕਾਂ ਦੀ ਮਦਦ ਲਈ ਰਾਹਤ ਸਮੱਗਰੀ ਇਕੱਠੀ ਕੀਤੀ ਗਈ ਤੇ ਬਾਅਦ ਵਿੱਚ ਸਾਰੇ ਸਾਮਾਨ ਦੀ ਪੈਕਿੰਗ ਕਰਕੇ ਕਿੱਟਾਂ ਬਣਾਈਆਂ ਗਈਆਂ | ਅੱਜ ਪਿੰਡ ਭੀਮਾਂ ਤੋਂ ਰਾਹਤ ਸਮਾਗਰੀ ਦੀਆਂ ਤਿੰਨ ਟਰੈਕਟਰ ਟਰਾਲੀਆਂ ਭਰ ਕੇ ਭੇਜੇ ਗਏ ਹਨ ਜਿਸ ਵਿੱਚ ਪਸ਼ੂਆਂ ਲਈ 130 ਕੁਇੰਟਲ ਦੀਆਂ ਦੋ ਟਰਾਲੀਆਂ ਜਿਨ੍ਹਾਂ ਵਿੱਚ ਫੀਡ ਦੇ ਬੈਗ ਤੇ ਪਸ਼ੂਆਂ ਲਈ ਮੱਕੀ ਦਾ ਅਚਾਰ ਤੇ ਦਵਾਈਆਂ ਦੇ ਪੈਕੇਟ, ਮੱਛਰਾਂ ਤੋਂ ਬਚਾਅ ਲਈ ਮੱਛਰਦਾਣੀਆਂ, ਦਵਾਈਆਂ ਆਦਿ ਸ਼ਾਮਲ ਹਨ | ਇਸ ਤਰ੍ਹਾਂ ਹੀ ਪੀੜਤ ਲੋਕਾਂ ਲਈ ਇੱਕ ਟਰਾਲੀ ਵਿੱਚ 200 ਰਾਸ਼ਨ ਕਿੱਟਾਂ, ਜਿਸ ਵਿੱਚ ਰਸੋਈ ਦਾ ਸਾਰਾ ਸਮਾਨ ਤੇ ਪਾਣੀ ਦੀਆਂ ਬੋਤਲਾਂ ਤੇ ਦਵਾਈਆਂ ਸ਼ਾਮਲ ਸਨ | ਇਸ ਤੋਂ ਪਹਿਲਾਂ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਡੇਰੇ ਦੇ ਸੇਵਾਦਾਰ ਲਖਵੀਰ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮੰਗਾ ਸਿੰਘ ਮਹੰਤ ਨੇ ਅਰਦਾਸ ਕੀਤੀ | ਇਸ ਤੋਂ ਬਾਅਦ ਸਰਪੰਚ ਵਰਿੰਦਰ ਸਿੰਘ ਸਮੇਤ ਪਤਵੰਤਿਆਂ ਨੇ ਸਵੇਰੇ ਪਿੰਡ ਭੀਮਾਂ ਤੋਂ ਤਿੰਨੋਂ ਟਰੈਕਟਰ ਟਰਾਲੀਆਂ ਪੰਜਾਬ ਦੇ ਫਾਜ਼ਿਲਕਾ ਏਰੀਆ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀਆਂ ਗਈਆਂ ਹਨ | ਇਸ ਦੌਰਾਨ ਸੇਵਾਦਾਰ ਗੁਰਭੇਜ ਸਿੰਘ, ਕੁਲਵਿੰਦਰ ਸਿੰਘ, ਅੰਗਰੇਜ਼ ਸਿੰਘ, ਕਾਲਾ ਸਿੰਘ, ਗੁਰਸੇਵਕ ਸਿੰਘ, ਜਸਵੀਰ ਸਿੰਘ, ਡਾ. ਜਗਤਾਰ ਸਿੰਘ, ਧਰਮਿੰਦਰ ਸਿੰਘ, ਗੁਰਤੇਜ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਕਿਸਾਨ ਯੂਨੀਅਨ ਦੇ ਪ੍ਰਧਾਨ ਸਿਕੰਦਰ ਸਿੰਘ ਆਦਿ ਟਰੈਕਟਰ ਟਰਾਲੀਆਂ ਵਿਚ ਰਾਹਤ ਸਮੱਗਰੀ ਲੈ ਕੇ ਪੰਜਾਬ ਦੇ ਫਾਜ਼ਿਲਕਾ ਖੇਤਰ 'ਚ ਹੜ੍ਹ ਪੀੜਿਤ ਲੋਕਾਂ ਲਈ ਰਾਹਤ ਸਮੱਗਰੀ ਲੈਕੇ ਰਵਾਨਾ ਹੋਏ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦਾ ਜਨਮਦਿਨ ਸੇਵਾ ਪੰਦ੍ਹਰਵਾੜੇ ਵਜੋਂ ਮਨਾਇਆ ਜਾਵੇਗਾ- ਮੋਹਨ ਲਾਲ ਬਡੌਲੀ <br/> ਅਗਲੀ ਖ਼ਬਰ ਲੋਕ ਚੇਤਨਾ ਮੰਚ ਹਰਿਆਣਾ ਨੇ ਹੜ੍ਹ ਪੀੜਤਾਂ ਲਈ ਸਾਮਾਨ ਭੇਜਿਆ <br/>
Ad Position 24