22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੱਲਵੀ ਤੇ ਮਿਲਨਪ੍ਰੀਤ ਨੇ ਮਿਸ ਫਰੈਸ਼ਰ ਦਾ ਖ਼ਿਤਾਬ ਆਪਣੇ ਨਾਂਅ ਕੀਤਾ <br/>

Ad Position 21
No active advertisement
ਅਜੀਤ ਡੈਸਕ 07-09-2025

ਯਮੁਨਾਨਗਰ, 6 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਵਿਖੇ ਅੱਜ ਜੂਨੀਅਰ ਵਿਦਿਆਰਥਣਾਂ ਲਈ ਫਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਵਿਸ਼ਾ 'ਸਾੜ੍ਹੀ : ਭਾਰਤ ਦੀ ਪੇਸ਼ੇਵਰ ਸੁੰਦਰਤਾ' ਰੱਖਿਆ ਗਿਆ ਸੀ | ਇਸ ਮੌਕੇ ਬੀ. ਐਸ. ਸੀ. ਹੋਮ ਸਾਇੰਸ ਪਹਿਲੇ ਸਾਲ ਦੀ ਪੱਲਵੀ ਅਤੇ ਪੀ. ਜੀ. ਡਿਪਲੋਮਾ ਫੈਸ਼ਨ ਡਿਜ਼ਾਈਨਿੰਗ ਦੀ ਮਿਲਨਪ੍ਰੀਤ ਨੂੰ ਮਿਸ ਫਰੈਸ਼ਰ ਦਾ ਖ਼ਿਤਾਬ ਦਿੱਤਾ ਗਿਆ, ਜਦਕਿ ਬੀ. ਕਾਮ ਕੰਪਿਊਟਰ ਐਪਲੀਕੇਸ਼ਨ ਪਹਿਲੇ ਸਾਲ ਦੀ ਧਰੁਵਿਕਾ ਤੇ ਐਮ. ਏ. ਇੰਗਲਿਸ਼ ਪਹਿਲੇ ਸਾਲ ਦੀ ਅੰਮਿ੍ਤ ਕੌਰ ਨੂੰ ਮਿਸ ਥੀਮ ਦੇ ਖ਼ਿਤਾਬ, ਬੀ. ਐਸ. ਸੀ. ਪਹਿਲੇ ਸਾਲ ਦੀ ਰਾਸ਼ੀ ਨੂੰ ਮਿਸ ਗ੍ਰੇਸਫੁੱਲ ਦੇ ਖ਼ਿਤਾਬ, ਐਮ. ਏ. ਇੰਗਲਿਸ਼ ਪਹਿਲੇ ਸਾਲ ਦੀ ਸੋਨਲ ਨੂੰ ਮਿਸ ਐਲੀਗੈਂਟ ਪਰਸਨੈਲਿਟੀ ਦੇ ਖ਼ਿਤਾਬ, ਮੇਕਅੱਪ ਵਿਭਾਗ ਦੀ ਤਨੂੰ ਨੂੰ ਮਿਸ ਕੌਨਫੀਡੈਂਸ ਕੁਈਨ ਦੇ ਖ਼ਿਤਾਬ, ਬੀ. ਕਾਮ. ਪਹਿਲੇ ਸਾਲ ਦੀ ਪਾਇਲ ਨੂੰ ਮਿਸ ਚਾਰਮਿੰਗ ਪ੍ਰੈਜ਼ੈਂਸ ਦੇ ਖ਼ਿਤਾਬ, ਬੀ. ਐਸ. ਸੀ. ਫੈਸ਼ਨ ਡਿਜ਼ਾਈਨਿੰਗ ਪਹਿਲੇ ਸਾਲ ਦੀ ਕਿਰਨਦੀਪ ਨੂੰ ਮਿਸ ਗਲੈਮਰਜ਼ ਦੇ ਖ਼ਿਤਾਬ ਅਤੇ ਬੀ. ਐਸ. ਸੀ. ਫੈਸ਼ਨ ਡਿਜ਼ਾਈਨਿੰਗ ਪਹਿਲੇ ਸਾਲ ਦੀ ਸਰਵਨੂਰ ਨੂੰ ਮਿਸ ਸੁਪਰ ਐਟੀਟਿਊਡ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਦੌਰਾਨ ਵਿਦਿਆਰਥਣਾਂ ਨੇ ਹਿੰਦੀ, ਪੰਜਾਬੀ, ਹਰਿਆਣਵੀਂ ਤੇ ਪੱਛਮੀ ਗੀਤਾਂ 'ਤੇ ਡਾਂਸ ਕਰਕੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਇਸ ਮੌਕੇ ਮਿਸ ਫਰੈਸ਼ਰ ਅਤੇ ਹੋਰਨਾਂ ਖ਼ਿਤਾਬਾਂ ਦੀ ਚੋਣ ਲਈ ਵਿਦਿਆਰਥਣਾਂ ਵਲੋਂ ਪਹਿਲੇ ਦੌਰ 'ਚ ਕੈਟਵਾਕ ਕਰਕੇ ਆਪਣੀ ਜਾਣ-ਪਛਾਣ ਕਰਵਾਈ ਗਈ ਜਦਕਿ ਦੂਜੇ ਦੌਰ 'ਚ ਉਨ੍ਹਾਂ ਗੀਤ, ਡਾਂਸ, ਮਿਮਕਰੀ ਆਦਿ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਅਗਲੀ ਖ਼ਬਰ ਘਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮ ਗਿ੍ਫ਼ਤਾਰ <br/>
Ad Position 24