22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਭਾਰਤ ਦਰਸ਼ਨ 2025 ਦਾ ਸਮਾਪਤੀ ਸਮਾਰੋਹ ਕਰਵਾਇਆ <br/>

Ad Position 21
No active advertisement
'ਭਾਰਤ ਦਰਸ਼ਨ ਯਾਤਰਾ' ਦੇ ਸਮਾਪਤੀ ਸਮਾਰੋਹ ਦੌਰਾਨ ਜੁੜੇ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਅਤੇ ਹੋਰ ਅਧਿਕਾਰੀ | <br/> 07-09-2025
ਨਵੀਂ ਦਿੱਲੀ, 6 ਸਤੰਬਰ (ਮਿਸਰਦੀਪ ਭਾਟੀਆ)-ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਨਿਜ਼ਾਮੂਦੀਨ ਦਿੱਲੀ ਸਥਿਤ ਕੰਪਲੈਕਸ ਵਿਚ 'ਭਾਰਤ ਦਰਸ਼ਨ ਯਾਤਰਾ 2025', ਜਿਸ ਵਿਚ ਮਿਜ਼ੋਰਮ ਦੇ 100 ਵਿਦਿਆਰਥੀਆਂ ਸਮੇਤ 8 ਅਧਿਆਪਕ ਵੀ ਸ਼ਾਮਿਲ ਸਨ, ਦੀ ਸਫ਼ਲ ਅਤੇ ਖ਼ੁਸ਼ਹਾਲ 'ਭਾਰਤ ਦਰਸ਼ਨ ਯਾਤਰਾ 2025 ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਭਾਰਤ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਮੁੱਖ ਮਹਿਮਾਨ ਵਜੋਂ ਮੌਜੂਦ ਸਨ ਅਤੇ ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਆਏ ਅਧਿਆਪਕਾਂ ਨਾਲ ਅਰਥਪੂਰਨ ਗੱਲਬਾਤ ਕੀਤੀ |
4 ਤੋਂ 7 ਸਤੰਬਰ ਤੱਕ ਹੋਏ ਇਸ ਦੌਰੇ ਦਾ ਪ੍ਰਬੰਧ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਅਗਵਾਈ ਹੇਠ ਸੀਮਾ ਸੁਰੱਖਿਆ ਬਲ ਦੁਆਰਾ ਸਰਹੱਦੀ ਰਾਜ ਮਿਜ਼ੋਰਮ ਦੇ ਵਿਦਿਆਰਥੀਆਂ ਵਿਚ ਰਾਸ਼ਟਰੀ ਏਕਤਾ, ਸੱਭਿਆਚਾਰਕ ਜਾਗਰੂਕਤਾ ਅਤੇ ਭਾਰਤ ਦੀ ਅਮੀਰ ਵਿਰਾਸਤ ਦੀ ਸਮਝ ਨੂੰ ਬੜਾਵਾ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਸੀ | ਯਾਤਰਾ 3 ਸਤੰਬਰ ਨੂੰ ਮਿਜ਼ੋਰਮ ਤੋਂ ਸ਼ੁਰੂ ਹੋਈ ਸੀ, ਜਿਸ ਨੂੰ ਮਿਜ਼ੋਰਮ ਦੇ ਰਾਜਪਾਲ ਜਨਰਲ ਡਾ. ਵਿਜੇ ਕੁਮਾਰ ਸਿੰਘ ਨੇ ਆਈਜ਼ੌਲ ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ |
ਸਮਾਗਮ ਦੌਰਾਨ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਦੀ ਮੌਜੂਦਗੀ ਵਿਚ ਪ੍ਰਬੰਧਕਾਂ ਨੇ ਸਨਮਾਨਿਤ ਮਹਿਮਾਨਾਂ ਦਾ ਸਵਾਗਤ ਕੀਤਾ |
ਮੁੱਖ ਮਹਿਮਾਨ ਨਿਤਿਆਨੰਦ ਰਾਏ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਲਈ ਅਜਿਹੀ ਪ੍ਰਭਾਵਸ਼ਾਲੀ ਪਹਿਲ ਕਰਨ ਲਈ ਸੀਮਾ ਸੁਰੱਖਿਆ ਦਲ ਦੇ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਪਾਰਟੀ ਦਫ਼ਤਰ 'ਚ ਦਿੱਲੀ ਕੈਬਨਿਟ ਵਲੋਂ ਹੜ੍ਹਾਂ ਨੂੰ ਲੈ ਕੇ ਅਹਿਮ ਬੈਠਕ <br/> ਅਗਲੀ ਖ਼ਬਰ ਦਿੱਲੀ ਵਿਚ ਅਜੇ ਵੀ ਹੜ੍ਹ ਦਾ ਖ਼ਤਰਾ ਬਰਕਰਾਰ
Ad Position 24