22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਦਿੱਲੀ ਵਿਚ ਅਜੇ ਵੀ ਹੜ੍ਹ ਦਾ ਖ਼ਤਰਾ ਬਰਕਰਾਰ

Ad Position 21
No active advertisement
ਅਜੀਤ ਡੈਸਕ 07-09-2025
ਯਮੁਨਾ ਦੇ ਪਾਣੀ ਦਾ ਪੱਧਰ 206.47 ਮੀਟਰ ਤੱਕ ਪਹੁੰਚਿਆ
ਨਵੀਂ ਦਿੱਲੀ, 6 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਵਿਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਘਟ ਰਿਹਾ ਹੈ ਪਰ ਇਹ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ, ਜਿਸ ਨਾਲ ਦਿੱਲੀ ਵਿਚ ਅਜੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ | ਸਨਿਚਰਵਾਰ ਨੂੰ ਯਮੁਨਾ ਨਦੀ ਦਾ ਪਾਣੀ ਦਾ ਪੱਧਰ 206.47 ਮੀਟਰ ਤੱਕ ਪਹੁੰਚ ਗਿਆ | ਹੜ੍ਹ ਦਾ ਸਭ ਤੋਂ ਜ਼ਿਆਦਾ ਅਸਰ ਮਯੂਰ ਵਿਹਾਰ, ਯਮੁਨਾ ਵਿਹਾਰ, ਕਸ਼ਮੀਰੀ ਗੇਟ ਅਤੇ ਨਿਗਮਬੋਧ ਘਾਟ ਵਰਗੇ ਇਲਾਕਿਆਂ ਵਿਚ ਦਿਖਾਈ ਦੇ ਰਿਹਾ ਹੈ | ਪੁਰਾਣੇ ਰੇਲਵੇ ਪੁਲ 'ਤੇ 5 ਸਤੰਬਰ ਨੂੰ ਯਮੁਨਾ ਦੇ ਪਾਣੀ ਦਾ ਪੱਧਰ 207.33 ਮੀਟਰ ਦਰਜ ਕੀਤਾ ਗਿਆ ਸੀ, ਜੋ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਉਪਰ ਸੀ | ਸਨਿਚਰਵਾਰ ਨੂੰ ਸਵੇਰੇ 8 ਵਜੇ ਤੱਕ 207.31 ਮੀਟਰ 'ਤੇ ਆ ਗਿਆ | ਪਾਣੀ ਦੇ ਪੱਧਰ ਵਿਚ ਥੋੜ੍ਹੀ ਜਿਹੀ ਕਮੀ ਦੇਖੀ ਗਈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿਨ ਵੇਲੇ ਪਾਣੀ ਦਾ ਪੱਧਰ ਘਟ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਦਰਸ਼ਨ 2025 ਦਾ ਸਮਾਪਤੀ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀ ਦੇ ਸੀਨੇ ਵਿਚ ਦੋਸਤਾਂ ਨੇ ਚਾਕੂ ਮਾਰਿਆ <br/>
Ad Position 24