ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀ ਦੇ ਸੀਨੇ ਵਿਚ ਦੋਸਤਾਂ ਨੇ ਚਾਕੂ ਮਾਰਿਆ <br/>
ਅਜੀਤ ਡੈਸਕ
07-09-2025
ਡੀ.ਸੀ.ਪੀ. ਸੈਂਟਰਲ ਨਿਧਿਨ ਵਾਲਸਨ ਨੇ ਕਿਹਾ ਕਿ 4 ਸਤੰਬਰ ਨੂੰ ਆਰਾਮ ਬਾਗ ਸਥਿਤ ਸਰਵੋਦਿਆ ਸਕੂਲ ਦਾ 15 ਸਾਲਾ ਵਿਦਿਆਰਥੀ ਆਪਣੇ ਸੀਨੇ ਵਿਚ ਖੁੱਭਿਆ ਚਾਕੂ ਲੈ ਕੇ ਥਾਣੇ ਪੁੱਜਿਆ | ਉਸ ਨੇ ਦੱਸਿਆ ਕਿ ਇਕ ਵਿਦਿਆਰਥੀ ਆਪਣੇ ਦੋਸਤਾਂ ਦੇ ਨਾਲ ਉਸ ਨੂੰ ਮਾਰਨ ਦਾ ਮੌਕਾ ਲੱਭ ਰਿਹਾ ਸੀ | ਜਦੋਂ ਉਹ ਅੱਜ ਸਕੂਲ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਸਕੂਲ ਦੇ ਗੇਟ 'ਤੇ ਹੀ ਤਿੰਨ ਮੁੰਡਿਆਂ ਨੇ ਉਸ ਨੂੰ ਘੇਰ ਲਿਆ | ਇਕ ਵਿਦਿਆਰਥੀ ਨੇ ਬੀਅਰ ਦੀ ਟੁੱਟੀ ਹੋਈ ਬੋਤਲ ਦਿਖਾ ਕੇ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਸ ਨੂੰ ਮਾਰ ਦੇਵੇਗਾ | ਇਸ ਦੌਰਾਨ ਝਗੜਾ ਸ਼ੁਰੂ ਹੋ ਗਿਆ ਅਤੇ ਬਦਲਾ ਲੈਣ ਦੀ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀ ਨੇ ਚਾਕੂ ਕੱਢ ਕੇ ਪੀੜਤ ਦੇ ਸੀਨੇ ਵਿਚ ਮਾਰ ਦਿੱਤਾ | ਇਸ ਦੌਰਾਨ ਹੋਰਨਾਂ ਵਿਦਿਆਰਥੀਆਂ ਨੇ ਉਸ ਨੂੰ ਫੜਿਆ ਹੋਇਆ ਸੀ | ਇਸ ਤੋਂ ਬਾਅਦ ਤਿੰਨੋਂ ਉਥੋਂ ਭੱਜ ਗਏ | ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਕੁਝ ਹੀ ਘੰਟਿਆਂ ਅੰਦਰ ਆਰਾਮ ਬਾਗ ਤੋਂ ਤਿੰਨੋਂ ਨਾਬਾਲਗ ਮੁੰਡਿਆਂ ਨੂੰ ਗਿ੍ਫ਼ਤਾਰ ਕਰ ਲਿਆ |