18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 'ਕਾਰੋਬਾਰੀ ਯੋਜਨਾ' ਮੁਕਾਬਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਯਮੁਨਾਨਗਰ, 27 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਉੱਦਮਤਾ ਵਿਕਾਸ ਕਲੱਬ ਵਲੋਂ 'ਕਾਰੋਬਾਰੀ ਯੋਜਨਾ' ਮੁਕਾਬਲਾ ਕਰਵਾਇਆ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ 'ਚ ਉੱਦਮੀ ਹੁਨਰ ਵਿਕਸਿਤ ਕਰਨਾ ਸੀ | ਇਸ ਮੁਕਾਬਲੇ 'ਚ ਅੱਠ ਟੀਮਾਂ ਨੇ ਹਿੱਸਾ ਲਿਆ ਤੇ ਆਪਣੇ ਨਵੀਨਤਾਕਾਰੀ ਵਪਾਰਕ ਵਿਚਾਰ ਪੇਸ਼ ਕੀਤੇ | ਕਲੱਬ ਇੰਚਾਰਜ ਪ੍ਰੋ. ਪ੍ਰਵੀਨ ਖੁਰਾਨਾ, ਸਹਿ-ਸੰਯੋਜਕ ਡਾ. ਦਲਬੀਰ ਸਿੰਘ ਤੇ ਕੋਆਰਡੀਨੇਟਰ ਡਾ. ਸੁਨੀਤਾ ਸੀਕਰੀ ਵਲੋਂ ਇਸ ਮੁਕਾਬਲੇ ਦੇ ਪ੍ਰਬੰਧਾਂ 'ਚ ਅਹਿਮ ਭੂਮਿਕਾ ਨਿਭਾਈ ਗਈ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ. ਪ੍ਰਵੀਨ ਖੁਰਾਨਾ ਨੇ ਕਿਹਾ ਕਿ ਨੌਜਵਾਨਾਂ 'ਚ ਨਵੀਨਤਾਕਾਰੀ ਸਟਾਰਟਅੱਪ ਵਿਚਾਰਾਂ ਨੂੰ ਹਕੀਕਤ 'ਚ ਬਦਲਣ ਦੀ ਅਥਾਹ ਸੰਭਾਵਨਾ ਹੈ | ਮੁਕਾਬਲੇ ਦੌਰਾਨ ਡਾ. ਭਾਵਨਾ ਸੇਠੀ ਤੇ ਡਾ. ਵਕੀਲ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ | ਕਾਲਜ ਦੇ ਕਾਰਜਕਾਰੀ ਪਿ੍ੰ.ਡਾ. ਅਨਿਲ ਧਵਨ ਨੇ ਉੱਦਮਤਾ ਵਿਕਾਸ ਕਲੱਬ ਦੇ ਸਾਰੇ ਫੈਕਲਟੀਜ਼ ਤੇ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਸਫ਼ਲ ਪ੍ਰਬੰਧਾਂ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਪਾਰਥ ਗੁਪਤਾ ਨੇ ਸਰਸਵਤੀ ਨਗਰ ਅਨਾਜ ਮੰਡੀ ਦਾ ਕੀਤਾ ਨਿਰੀਖਣ <br/> ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>
Ad Position 24