18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ 'ਚ ਕਰਨਾਲ 'ਚ 'ਸਵੱਛ ਸ਼ਹਿਰ ਜੋੜੀ' ਸਮਝੌਤਾ ਪੱਤਰ 'ਤੇ ਹੋਏ ਦਸਤਖ਼ਤ

Ad Position 21
No active advertisement
ਅਜੀਤ ਡੈਸਕ 28-09-2025
ਕਰਨਾਲ, 27 ਸਤੰਬਰ (ਗੁਰਮੀਤ ਸਿੰਘ ਸੱਗੂ)- ਕਰਨਾਲ ਦੇ ਜ਼ਿਲ੍ਹਾ ਸਕੱਤਰੇਤ ਦੇ ਕਾਨਫਰੰਸ ਹਾਲ 'ਚ 'ਸਵੱਛ ਭਾਰਤ ਮਿਸ਼ਨ (ਸ਼ਹਿਰੀ)' ਦੇ ਤਹਿਤ 'ਸਵੱਛ ਸ਼ਹਿਰ ਜੋੜੀ' ਸਮਝੌਤਾ ਮੰਗ-ਪੱਤਰ 'ਤੇ ਦਸਤਖਤ ਕਰਨ ਸੰਬੰਧੀ ਸਮਾਰੋਹ ਕਰਵਾਇਆ ਗਿਆ | ਸਮਾਰੋਹ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਫ਼ਾਈ ਪ੍ਰਤੀ ਰਾਹਦਾਰੀ ਦੇਣ ਲਈ ਕਰਨਾਲ ਨਗਰ ਨਿਗਮ ਵਲੋਂ ਰਾਜ ਦੇ 5 ਹੋਰਨਾਂ ਸ਼ਹਿਰਾਂ ਦੀਆਂ ਨਗਰ ਨਿਗਮਾਂ ਨਾਲ ਐਮ.ਓ.ਯੂ. ਸਹੀਬੱਧ ਕੀਤਾ ਗਿਆ | ਕੇਂਦਰੀ ਊਰਜਾ, ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਨੇ ਸੋਨੀਪਤ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਦੀਆਂ ਵੱਖ-ਵੱਖ ਨਗਰ ਨਿਕਾਇਆਂ ਨਾਲ ਜੁੜ ਕੇ 'ਸਵੱਛ ਸ਼ਹਿਰ ਜੋੜੀ' ਮਾਡਲ 'ਤੇ ਚਰਚਾ ਕੀਤੀ | ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਰਨਾਲ ਨੂੰ ਪਿਛਲੇ ਸਵੱਛਤਾ ਸਰਵੇਖਣ 'ਚ ਦੇਸ਼ ਭਰ 'ਚ ਤੀਜਾ ਸਥਾਨ ਮਿਲਿਆ ਸੀ, ਜਦਕਿ ਹੁਣ ਕਰਨਾਲ, ਸਿਊਣ ਤੇ ਰਾਜੌਂਦ (ਜ਼ਿਲ੍ਹਾ ਕੈਥਲ), ਇਸਮਾਈਲਾਬਾਦ (ਕੁਰੂਕਸ਼ੇਤਰ), ਨਾਰਨੌਲ (ਹਿਸਾਰ) ਤੇ ਕਲਾਂਵਾਲੀ (ਸਿਰਸਾ) ਨੂੰ ਸਫ਼ਾਈ 'ਚ ਮਾਰਗਦਰਸ਼ਨ ਦੇਵੇਗਾ | ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਤਹਿਤ ਐਮ. ਓ. ਯੂ. ਸਾਈਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੋਰਨਾਂ ਸ਼ਹਿਰਾਂ ਜਾਂ ਕਸਬਿਆਂ ਨੂੰ ਵੀ ਸਾਫ, ਸੁੰਦਰ ਤੇ ਹਰਿਆ-ਭਰਿਆ ਬਣਾਉਣ ਲਈ ਨਿਰਧਾਰਤ ਮਾਪਦੰਡ ਪੂਰੇ ਕੀਤੇ ਜਾ ਰਹੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹੁਣ ਹਰਿਆਣਾ ਦੇ ਸ਼ਹਿਰਾਂ ਵਿਚਕਾਰ ਵੀ ਸਵੱਛਤਾ ਮੁਕਾਬਲਾ ਕਰਾਵਾਂਗੇ ਤੇ ਇਸ ਲਈ ਰੈਂਕਿੰਗ ਤੇ ਮਾਪਦੰਡ ਤੈਅ ਕਰ ਦਿੱਤੇ ਗਏ ਹਨ | ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪ੍ਰੀਸ਼ਦ ਖੇਤਰਾਂ 'ਚ ਸਫਾਈ ਲਈ ਲਗਾਤਾਰ ਕੰਮ ਹੋ ਰਿਹਾ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਫ਼-ਸੁਥਰਾ ਤੇ ਹਰਿਆ-ਭਰਿਆ ਭਾਰਤ ਬਣਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੋ ਸ਼ਹਿਰ ਪਿਛਲੇ ਸਵੱਛਤਾ ਸਰਵੇਖਣ 'ਚ ਸਰਵੋਤਮ ਰੈਂਕਿੰਗ 'ਤੇ ਰਹੇ ਹਨ, ਉਨ੍ਹਾਂ ਨੇ ਹੋਰ ਪੰਜ ਸ਼ਹਿਰਾਂ ਨੂੰ ਗੋਦ ਲਿਆ ਹੈ ਤਾਂ ਜੋ ਉਨ੍ਹਾਂ ਨੂੰ ਵੀ ਭਵਿੱਖ 'ਚ ਸਵੱਛ ਬਣਾਇਆ ਜਾ ਸਕੇ | ਜਿਵੇਂ ਕਿ ਸੋਨੀਪਤ ਨੇ ਹੋਡਲ, ਨਾਰਨੌਲ, ਪਟੌਦੀ ਮੰਡੀ, ਫਰੁੱਖਨਗਰ ਤੇ ਕੁੰਡਲੀ ਨੂੰ ਗੋਦ ਲਿਆ ਹੈ | ਉਨ੍ਹਾਂ ਕਿਹਾ ਕਿ ਸਫਾਈ ਰਾਹੀਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਨੂੰ ਸਫਲ ਬਣਾਈਏ | ਇਸੇ ਦੌਰਾਨ ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਖਰੀਦ ਜਾਰੀ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮੰਡੀ 'ਚ ਇਲੈਕਟ੍ਰੋਨਿਕ ਕੰਡੇ ਲਗਾਏ ਜਾਣ | ਹਰ ਮੰਡੀ 'ਚ ਇਕ ਅਧਿਕਾਰੀ ਦੀ ਨਿਯੁਕਤੀ ਵੀ ਕੀਤੀ ਗਈ ਹੈ ਜੋ ਕਿ ਝੋਨੇ ਦੀ ਖਰੀਦ ਦੀ ਪ੍ਰਕਿਰਿਆ ਦੀ ਨਿਗਰਾਨੀ ਕਰੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਫਸਲ ਨੁਕਸਾਨ ਦੀ ਭਰਪਾਈ ਨਹੀਂ ਹੁੰਦੀ ਸੀ, ਕਿਸਾਨ ਇੰਤਜ਼ਾਰ ਕਰਦੇ ਰਹਿੰਦੇ ਸਨ ਤੇ 1-2 ਰੁ. ਦੇ ਚੈੱਕ ਮਿਲਦੇ ਸਨ ਪਰ ਸਾਡੀ ਸਰਕਾਰ ਨੇ ਨੁਕਸਾਨ ਦੀ ਭਰਪਾਈ ਦੇਣ 'ਚ ਤੇਜ਼ੀ ਲਿਆਂਦੀ ਹੈ | ਇਸ ਵਾਰ ਜਿਹੜੇ ਕਿਸਾਨ 'ਕਸ਼ਤੀ ਪੂਰਨੀ ਪੋਰਟਲ' 'ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਜਲਦੀ ਸਰਵੇ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ | ਇਸ ਮੌਕੇ ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ, ਅਸੰਧ ਦੇ ਵਿਧਾਇਕ ਯੋਗੇਂਦਰ ਰਾਣਾ, ਸ਼ਹਿਰੀ ਸਥਾਨਕ ਨਿਕਾਈ ਵਿਭਾਗ ਦੇ ਡਾਇਰੈਕਟਰ ਡਾ. ਪੰਕਜ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਐਸ. ਪੀ. ਗੰਗਾਰਾਮ ਪੂਨੀਆ, ਨਿਗਮ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ, ਏ. ਡੀ. ਸੀ. ਸੋਨੂੰ ਭੱਟ, ਡੀ. ਐਮ. ਸੀ. ਥਾਨੇਸਰ ਅਮਨ ਕੁਮਾਰ, ਡੀ.ਐਮ.ਸੀ. ਕੈਥਲ ਕਪਿਲ, ਸੀ.ਟੀ.ਐਮ. ਮੋਨਿਕਾ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਥਰ ਤੇ ਸੰਸਦ ਪ੍ਰਤੀਨਿਧ ਕਵਿੰਦਰ ਰਾਣਾ ਸਮੇਤ ਵੱਖ-ਵੱਖ ਨਗਰ ਨਿਗਮਾਂ ਦੇ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯਮੁਨਾਨਗਰ ਦੇ ਵਾਰਡ ਨੰਬਰ 13 'ਚ ਨਗਰ ਨਿਗਮ ਤੇ ਜਨ ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ 'ਚ ਕਰਨਾਲ 'ਚ 'ਸਵੱਛ ਸ਼ਹਿਰ ਜੋੜੀ' ਸਮਝੌਤਾ ਪੱਤਰ 'ਤੇ ਹੋਏ ਦਸਤਖ਼ਤ
Ad Position 24