18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਯਮੁਨਾਨਗਰ ਦੇ ਵਾਰਡ ਨੰਬਰ 13 'ਚ ਨਗਰ ਨਿਗਮ ਤੇ ਜਨ ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ

Ad Position 21
No active advertisement
ਅਜੀਤ ਡੈਸਕ 28-09-2025
ਯਮੁਨਾਨਗਰ, 27 ਸਤੰਬਰ (ਗੁਰਦਿਆਲ ਸਿੰਘ ਨਿਮਰ)- ਰਣਜੀਤ ਕਾਲੋਨੀ ਕੈਂਪ ਇਲਾਕੇ ਦੇ ਤਨੇਜਾ ਪਲਾਈਵੁੱਡ ਨੇੜੇ ਵਾ. ਨੰ. 13 'ਚ ਨਗਰ ਨਿਗਮ ਅਤੇ ਜਨ ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ | ਇਥੇ ਸੀਵਰੇਜ ਦੀ ਸਫ਼ਾਈ ਤੋਂ ਬਾਅਦ ਇਕੱਠਾ ਹੋਇਆ ਸੀਵਰੇਜ ਦਾ ਕੂੜਾ ਪਿਛਲੇ 10-15 ਦਿਨਾਂ ਤੋਂ ਸੜਕ ਕਿਨਾਰੇ ਹੀ ਪਿਆ ਹੈ, ਜਿਸ 'ਚੋਂ ਉੱਠਦੀ ਬਦਬੂ ਨੇ ਨੇੜਲੇ ਲੋਕਾਂ ਦਾ ਜਿਊਣਾ ਦੁਰਭਰ ਕਰ ਦਿੱਤਾ ਹੈ | ਇਨ੍ਹਾਂ ਹਾਲਾਤ ਲਈ ਨਾ ਤਾਂ ਨਗਰ ਨਿਗਮ ਤੇ ਨਾ ਹੀ ਜਨ ਸਿਹਤ ਵਿਭਾਗ ਜ਼ਿੰਮੇਵਾਰੀ ਲੈ ਰਿਹਾ ਹੈ | ਜਦੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਤਾਂ ਦੋਵੇਂ ਵਿਭਾਗ ਇਕ-ਦੂਜੇ 'ਤੇ ਦੋਸ਼ ਮੜ੍ਹ ਦਿੰਦੇ ਹਨ, ਜਿਸ ਨਾਲ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਜਦੋਂ ਈ-ਸਮਾਧਾਨ ਐਪ ਰਾਹੀਂ ਨਗਰ ਨਿਗਮ ਨੂੰ ਸੜਕ ਦੀ ਸਫ਼ਾਈ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਇਸ ਨੂੰ ਨਗਰ ਨਿਗਮ ਦੇ ਐਸ. ਆਈ. ਬਿੱਟੂ ਸਿੰਘ ਨੇ ਰੱਦ ਕਰ ਦਿੱਤਾ | ਹੁਣ ਲੋਕ ਸਵਾਲ ਕਰ ਰਹੇ ਹਨ ਕਿ ਸੜਕ ਦੀ ਸਫ਼ਾਈ ਕਰਨਾ ਵੀ ਜਨ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਤੇ ਜੇਕਰ ਹਾਂ ਤਾਂ ਨਗਰ ਨਿਗਮ ਦੇ ਕੀ ਫਰਜ਼ ਹਨ? ਇਸ ਸੰਬੰਧੀ ਗੱਲਬਾਤ ਕਰਦਿਆਂ ਸਥਾਨਕ ਵਸਨੀਕ ਮਯੰਕ ਕੁਮਾਰ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਦੀ ਅਸਲੀਅਤ ਇਸ ਤਰ੍ਹਾਂ ਦੀ ਲਾਪ੍ਰਵਾਹੀ ਤੋਂ ਉਜਾਗਰ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਫ਼ਾਈ ਬਾਰੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ, ਜਦਕਿ ਦੂਜੇ ਪਾਸੇ ਨਗਰ ਨਿਗਮ ਤੇ ਜਨ ਸਿਹਤ ਵਿਭਾਗ ਆਪੋ-ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆ ਰਹੇ ਹਨ | ਇਸੇ ਦੌਰਾਨ ਰਣਜੀਤ ਕਾਲੋਨੀ ਕੈਂਪ ਦੇ ਵਸਨੀਕ ਰਾਜ ਕੁਮਾਰ, ਸੋਨੂੰ ਤਨੇਜਾ, ਵਿਜੇ ਕੁਮਾਰ, ਤਿਲਕ ਰਾਜ ਤੇ ਦੀਪਕ ਮਲਿਕ ਨੇ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਵਾਇਆ ਜਾਵੇ ਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਗਰਲਜ਼ ਕਾਲਜ ਚੀਕਾ ਵਿਖੇ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ 'ਚ ਕਰਨਾਲ 'ਚ 'ਸਵੱਛ ਸ਼ਹਿਰ ਜੋੜੀ' ਸਮਝੌਤਾ ਪੱਤਰ 'ਤੇ ਹੋਏ ਦਸਤਖ਼ਤ
Ad Position 24