ਕਾਲਾਂਵਾਲੀ/ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੇ) ਕਾਲਾਂਵਾਲੀ ਵਿਖੇ ਸਰਵ ਕਰਮਚਾਰੀ ਸੰਘ ਤੇ ਰਿਟਾਇਰ ਕਰਮਚਾਰੀ ਸੰਘ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਵਿਚ ਇੱਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਕਾ. ਰਾਜ ਕੁਮਾਰ ਸ਼ੇਖਪੁਰਆ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ ਬੰਬ ਬੰਦੂਕਾਂ ਵਾਲਾ ਨਹੀਂ ਸੀ ਸਗੋਂ ਇੱਕ ਵਿਚਾਰਧਾਰਾ ਸੀ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਦੇਸ਼ ਦੀ ਅਜ਼ਾਦੀ ਲਈ ਲੜੇ ਗਏ ਸੰਘਰਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਖੇਤਰ ਦੀਆਂ ਭਰਾਤਰੀ ਜਥੇਬੰਦੀਆਂ ਨਾਲ ਮਿਲਕੇ ਸੈਮੀਨਾਰਾਂ, ਨਾਟਕਾਂ ਤੇ ਨੁਕੜ ਸਭਾਵਾਂ ਰਾਹੀਂ ਦੇਸ਼ ਭਗਤਾਂ ਦੇ ਵਿਚਾਰ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਪਰਾਲੇ ਕਰ ਰਹੇ ਹਾਂ | ਇਸ ਮੌਕੇ ਮੁਲਾਜ਼ਮ ਆਗੂ ਮਾ. ਬੂਟਾ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਮਨੁੱਖ ਦੀ ਬੌਧਿਕਤਾ ਦਾ ਵਿਕਾਸ ਕਰਦੀ ਹੈ | ਉਹਨਾਂ ਕਿਹਾ ਹਰਿਆਣਾ ਦੀ ਨਵੀ ਸਿੱਖਿਆ ਨੀਤੀ ਫਿਰਕੂ ਤੇ ਕਾਰਪੋਰੇਟ ਤਾਕਤਾਂ ਨੂੰ ਮੁੱਖ ਰਖਦੇ ਹੋਏ ਤਿਆਰ ਕੀਤੀ ਗਈ ਹੈ ਜਿਸ ਵਿੱਚੋਂ ਬੌਧਿਕਤਾ ਗਾਇਬ ਹੈ | ਸੈਮੀਨਾਰ ਵਿਚ ਮਾ. ਹਰਭਗਵਾਨ ਸ਼ਰਮਾ, ਸੋਹਨ ਸਿੰਘ ਰੰਧਾਵਾ, ਕਾ. ਰਾਜਕੁਮਾਰ ਸ਼ੇਖੂਪੁਰੀਆ ਤੇ ਪਿ੍ਸੀਪਲ ਜਗਦੇਵ ਸਿੰਘ ਗਿੱਲ ਦਾ ਵਿਸੇਸ਼ ਸਨਮਾਨ ਕੀਤਾ ਗਿਆ | ਇਸ ਸੈਮੀਨਾਰ ਵਿਚ ਰਿਟਾਇਰ ਕਰਮਚਾਰੀ ਆਗੂ ਰਵੀ ਕੁਮਾਰ, ਮਨੋਹਰ ਲਾਲ, ਕਿਰਨਪਾਲ ਕੌਰ, ਮਾ. ਮਹਿੰਦਰ ਪਾਲ ਪੱਖੋ, ਗੁਰਤੇਜ ਸਿੰਘ, ਹਰਬਾਦਲ ਸਿੰਘ, ਪ੍ਰਧਾਨ ਦਰਸ਼ਨ ਸਿੰਘ ਜਗਮਾਲਵਾਲੀ, ਦਰਸ਼ਨ ਸਿੰਘ ਵੱਡਾਗੁੜ੍ਹਾ, ਜੰਟਾ ਸਿੰਘ ਜੇਈ, ਸ਼ਮਸ਼ੇਰ ਸਿੰਘ ਚੋਰਮਾਰ, ਜਗਦੀਸ਼ ਸਿੰਘਪੁਰਾ, ਬੱਗੜ ਸਿੰਘ, ਬੰਤਾ ਸਿੰਘ ਬੜਿੰਗ, ਜਗਸੀਰ ਸਿੰਘ, ਹਰਗੋਬਿੰਦ ਸਿੰਘ ਦੇਸੂ, ਸੁਰਜੀਤ ਸਿੰਘ, ਬਿੱਕਰ ਸਿੰਘ, ਭਗਵਾਨ ਦਾਸ, ਹਰਜੀਤ ਸਿੰਘ ਦੇਸੂ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ |