ਕਾਲਾਂਵਾਲੀ/ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਤਿਲੋਕੇਵਾਲਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਹਰਿਆਣਾ ਸਿਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਵਿਦਿਆਰਥੀਆਂ ਦੇ ਭਾਸ਼ਨ, ਪੇਂਟਿੰਗ ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਸਰਕਾਰੀ ਮਿਡਲ ਸਕੂਲ ਤਿਲੋਕੇਵਾਲਾ ਦੇ ਮੁੱਖ ਅਧਿਆਪਕ ਰਵੀ ਸਾਗਰ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਦੇ ਮੁੱਖ ਮਹਿਮਾਨ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਮੀਤ ਸਿੰਘ ਸਨ | ਭਾਸ਼ਨ ਮੁਕਾਬਲੇ ਵਿੱਚ ਹਰਮਨਦੀਪ ਸਿੰਘ, ਲੇਖ ਮੁਕਾਬਲੇ ਵਿੱਚ ਰਹਮਦੀਪ ਕੌਰ ਅਤੇ ਮਨਪ੍ਰੀਤ ਕੌਰ ਅਤੇ ਗਗਨਦੀਪ ਸਿੰਘ, ਪੇਟਿੰਗ ਮੁਕਾਬਲੇ ਵਿੱਚ ਅਮਨਜੋਤ ਕੌਰ ਅੱਵਲ ਰਹੇ | ਇਸੇ ਤਰਾਂ ਪ੍ਰਸ਼ਨਓਤਰੀ ਮੁਕਾਬਲੇ ਵਿੱਚ ਭਾਈ ਦਇਆ ਸਿੰਘ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੂਰੇ ਸੰਸਾਰ ਵਿੱਚ ਇੱਕ ਵੱਡੀ ਮਿਸਾਲ ਹੈ ਜਿੰਨਾ ਧਰਮ ਦੀ ਖਾਤਰ ਆਪਾ ਵਾਰ ਦਿੱਤਾ ਪਰ ਧਰਮ ਤੋਂ ਨਹੀ ਡੋਲੇ | ਇਨਾਂ ਮੁਕਾਬਲਿਆਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਥੀਆਂ ਨੂੰ ਸਕੂਲ ਦੇ ਮੁੱਖ ਅਧਿਆਪਾਕ ਰਵੀ ਸਾਗਰ ਤੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਵੱਲੋਂ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਪੰਜਾਬੀ ਅਧਿਆਪਕ ਗੁਰਜੀਤ ਸਿੰਘ ਨੇ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਫੂਲ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਗੁਰਜੀਤ ਸਿੰਘ, ਸਰਵਜੀਤ ਕੌਰ, ਰਾਜਿੰਦਰ ਕੌਸ਼ਿਕ, ਭੁਪਿੰਦਰ ਸਿੰਘ ਪੁਰੀ, ਸਫਦਰਜੰਗ ਸਿੰਘ, ਅਕਾਸ਼ਦੀਪ ਕੁਮਾਰ, ਸੁਮਨ ਰਾਣੀ ਤੇ ਗੁਰਜੀਤ ਕੌਰ ਸਮੇਤ ਪਿੰਡ ਤਿਲੋਕੇਵਾਲਾ ਦੇ ਪੱਤਵੰਤੇ ਵਿਅਕਤੀ ਹਾਜ਼ਰ ਸਨ |