18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੈਨ ਭਾਈਚਾਰੇ ਨੇ ਮਿ੍ਤੂ ਭੋਜ ਨੂੰ ਤਿਆਗਣ ਦਾ ਇਤਿਹਾਸਕ ਪ੍ਰਣ ਲਿਆ <br/>

Ad Position 21
No active advertisement
ਸਮਾਜ ਸੇਵਕ ਰੁਲਦੂ ਰਾਮ ਦਾ ਸਨਮਾਨ ਕਰਦੇ ਹੋਏ ਸਮਾਜ ਦੇ ਮੈਂਬਰ | ਤਸਵੀਰ : ਪੰਨੀਵਾਲੀਆ <br/> 28-09-2025
ਕਾਲਾਂਵਾਲੀ/ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਐਸ.ਐਸ. ਜੈਨ ਸਭਾ ਦੀ ਮੈਂਬਰ ਸਾਧਵੀ ਸਰਵਗਿਆ ਪ੍ਰਭਾ ਨੇ ਸਨਿਚਰਵਾਰ ਨੂੰ ਸਮਾਜ ਸੇਵਕ ਰੁਲਦੂ ਰਾਮ ਜੈਨ ਦੇ ਨਿਵਾਸ ਸਥਾਨ 'ਤੇ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਭਾਈਚਾਰੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ | ਉਨ੍ਹਾਂ ਕਿਹਾ ਕਿ ਮਿ੍ਤੂ ਭੋਜ ਇੱਕ ਸਮਾਜਿਕ ਬੁਰਾਈ ਹੈ | ਸਾਨੂੰ ਇਨ੍ਹਾਂ ਨੂੰ ਖਤਮ ਕਰਨਾ ਚਾਹੀਦਾ ਹੈ ਤੇ ਇਸ ਦੀ ਬਜਾਏ ਗਰੀਬਾਂ ਦੀ ਸੇਵਾ ਕਰਨ ਅਤੇ ਭੋਜਨ ਪ੍ਰਦਾਨ ਕਰਨ ਦੀ ਪਰੰਪਰਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਜੈਨ ਭਾਈਚਾਰੇ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਹੁਣ ਮਿ੍ਤੂ ਭੋਜ ਨਾ ਕੀਤਾ ਜਾਵੇ | ਇਸ ਵਿਸ਼ੇਸ਼ ਮੌਕੇ 'ਤੇ ਰੁਲਦੂ ਰਾਮ ਜੈਨ ਨੇ ਸਮਾਜ ਦੇ ਸਾਰੇ ਅਹੁਦਿਆਂ ਨੂੰ ਵੀ ਤਿਆਗਣ ਦਾ ਐਲਾਨ ਕੀਤਾ | ਉਨ੍ਹਾਂ ਨੇ ਜਪ, ਤਪੱਸਿਆ ਅਤੇ ਸੇਵਾ ਪ੍ਰਤੀ ਆਪਣੀ ਜੀਵਨ ਭਰ ਦੀ ਸ਼ਰਧਾ ਰਾਹੀਂ ਜੈਨ ਭਾਈਚਾਰੇ ਨੂੰ ਮਹਿਮਾ ਦਿੱਤੀ ਹੈ | ਜੈਨ ਸਭਾ ਦੇ ਸਰਪ੍ਰਸਤ ਗਿਆਨ ਚੰਦ ਜੈਨ ਨੇ ਕਿਹਾ ਕਿ ਰੁਲਦੂ ਰਾਮ ਜੈਨ ਨੇ ਹਮੇਸ਼ਾ ਆਪਣੇ ਜੀਵਨ ਵਿੱਚ ਧਰਮ ਨੂੰ ਤਰਜੀਹ ਦਿੱਤੀ ਅਤੇ ਸਮਾਜ ਵਿੱਚ ਇੱਕ ਮਿਸਾਲ ਕਾਇਮ ਕੀਤੀ | ਉਨ੍ਹਾਂ ਦੀ ਸਮਾਜ ਸੇਵਾ, ਪਰਉਪਕਾਰ ਅੇ ਧਾਰਮਿਕ ਵਿਸ਼ਵਾਸ ਨੇ ਉਨ੍ਹਾਂ ਨੂੰ 'ਗਰੀਬਾਂ ਦਾ ਮਸੀਹਾ' ਦਾ ਖਿਤਾਬ ਦਿੱਤਾ | ਇਸ ਮੌਕੇ 'ਤੇ ਮਹਾ ਸਾਧਵੀ ਸਰਵਗਿਆ ਪ੍ਰਭਾ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਸਮਾਜ ਉਦੋਂ ਹੀ ਤਰੱਕੀ ਕਰੇਗਾ ਜਦੋਂ ਅਸੀਂ ਬੁਰੀਆਂ ਪ੍ਰਥਾਵਾਂ ਨੂੰ ਤਿਆਗ ਕੇ ਮਾਨਵਤਾ, ਸੇਵਾ ਤੇ ਸਾਦਗੀ ਵੱਲ ਵਧਾਂਗੇ | ਮੌਜੂਦ ਮੈਂਬਰਾਂ ਨੇ ਉਨ੍ਹਾਂ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਤੇ ਮਿ੍ਤੂ ਭੋਜ ਨੂੰ ਤਿਆਗਣ ਦਾ ਪ੍ਰਣ ਲਿਆ | ਇਹ ਸਮਾਗਮ ਜੈਨ ਭਾਈਚਾਰੇ ਲਈ ਇੱਕ ਨਵੀਂ ਦਿਸ਼ਾ ਤੈਅ ਕਰੇਗਾ | ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਸੰਦੀਪ ਜੈਨ ਪ੍ਰਧਾਨ, ਲਵਲੀਨ ਜੈਨ, ਰਾਕੇਸ਼ ਜੈਨ, ਨਵੀਨ ਜੈਨ ਹੈਪੀ, ਮੰਗਤ ਰਾਏ ਜੈਨ, ਗਿਆਨਚੰਦ ਜੈਨ, ਪਾਰਸ ਜੈਨ, ਸੁਖਰਾਮ ਫੱਤਾ ਵਾਲੇ, ਡਾ. ਰਾਜੇਸ਼ ਦੀਪ ਗੋਇਲ, ਸੰਜੇ ਜੈਨ, ਨਰੇਸ਼ ਗਰਗ ਜੈਨ, ਮਹਿਲਾ ਬੋਰਡ ਪ੍ਰਧਾਨ ਨਿਰਮਲਾ ਜੈਨ, ਸਾਈਾ ਦਾਸ ਸੇਤੀਆ ਤੇ ਹੋਰਾਂ ਨੇ ਭਾਈਚਾਰੇ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਮਿ੍ਤੂ ਭੋਜ ਨੂੰ ਤਿਆਗਣ ਦਾ ਪ੍ਰਣ ਲਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਤਿਲੋਕੇਵਾਲਾ ਵਿਖੇ ਮਨਾਇਆ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ <br/> ਅਗਲੀ ਖ਼ਬਰ ਪੰਜਾਬ ਦੀ ਤਰਜ 'ਤੇ ਹਰਿਆਣਾ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਮਿਲੇ ਮੁਆਵਜ਼ਾ- ਹੈਪੀ ਰਾਣੀਆਂ <br/>
Ad Position 24