27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਨਿਊ ਟੈਗੋਰ ਪਬਲਿਕ ਸਕੂਲ ਚੀਕਾ ਦੇ ਬੱਚਿਆਂ ਨੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਦੇ ਕੀਤੇ ਦਰਸ਼ਨ <br/>

Ad Position 21
No active advertisement
ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਹੋਏ ਸਕੂਲੀ ਬੱਚੇ ਸੱਜੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਤਿਕਾਰ ਕਰਦਿਆਂ ਹੋਏ | ਤਸਵੀਰਾਂ : ਓ.ਪੀ. ਸੈਣੀ <br/> 29-09-2025
ਗੂਹਲਾ ਚੀਕਾ, 28 ਸਤੰਬਰ (ਓ.ਪੀ. ਸੈਣੀ)-ਨਿਊ ਟੈਗੋਰ ਪਬਲਿਕ ਸਕੂਲ, ਚੀਕਾ ਦੇ ਬੱਚਿਆਂ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਕਰਹਾਲੀ ਸਾਹਿਬ ਦੇ ਦਰਸ਼ਨ ਕੀਤੇ | ਇਸ ਦੌਰੇ ਦੌਰਾਨ ਸਕੂਲ ਦੇ ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਜਦੋਂ ਵੀ ਕਿ ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਤੇ ਇਸ ਨਾਲ ਸੰਬੰਧਿਤ ਗੁਰੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਪਵਿੱਤਰ ਸਥਾਨ ਉਹ ਅਸਥਾਨ ਹੈ ਜਿਹੜਾ ਛੇਵੇਂ ਅਤੇ ਨੌਵੇਂ ਗੁਰੂਆਂ ਦੀ ਛੋਹ ਧਰਤੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਸ ਸਮੇਂ ਇੱਥੇ ਗੁਰਮੁਖ ਨਾਮ ਦਾ ਇਕ ਕੋੜ੍ਹੀ ਰਹਿੰਦਾ ਸੀ, ਜਿਸ ਦੇ ਸਰੀਰ 'ਤੇ ਮੱਖੀਆਂ ਭਿੰਨ-ਭਿੰਨ ਕਰਦੀਆਂ ਸੀ | ਪਿੰਡ ਵਾਸੀਆਂ ਨੇ ਉਸ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ | ਹਰ ਕੋਈ ਉਸ ਦੇ ਦਰਸ਼ਨ ਨੂੰ ਬੁਰਾ ਸਗਨ ਸਮਝਦਾ ਸੀ | ਉਸ ਨੂੰ ਕਦੇ-ਕਦੇ ਹੀ ਕੋਈ ਵਿਅਕਤੀ ਰੋਟੀ ਦਾ ਟੁਕੜਾ ਦੇ ਦਿੰਦਾ ਸੀ | ਕੋੜ੍ਹੀ ਆਪਣੀ ਝੌਂਪੜੀ ਵਿਚ ਇਕੱਲਾ ਪਿਆ ਰਹਿੰਦਾ ਸੀ, ਲਗਾਤਾਰ ਵਾਹਿਗੁਰੂ ਦਾ ਨਾਮ ਲੈਂਦਾ ਰਹਿੰਦਾ ਸੀ | ਜਦੋਂ ਛੇਵੀਂ ਪਾਤਸ਼ਾਹ ਉਨ੍ਹਾਂ ਦੇ ਕੋਲ ਆਏ ਤਾਂ ਉਨ੍ਹਾਂ ਨੇ ਕੋੜ੍ਹੀ ਨੂੰ ਇਕ ਪਵਿੱਤਰ ਤਲਾਅ ਵਿਚ ਇਸ਼ਨਾਨ ਕਰਨ ਦਾ ਹੁਕਮ ਦਿੱਤਾ | ਇਸ਼ਨਾਨ ਕਰਨ ਤੋਂ ਬਾਅਦ, ਕੋੜ੍ਹੀ ਪੂਰੀ ਤਰ੍ਹਾਂ ਠੀਕ ਹੋ ਗਿਆ | ਉਦੋਂ ਤੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸ਼ਰਧਾਲੂ ਇਸ ਪਵਿੱਤਰ ਅਸਥਾਨ ਗੁਰਦੁਆਰੇ ਆਉਂਦੇ ਹਨ ਅਤੇ ਗੁਰਦੁਆਰੇ ਦੇ ਵਿਹੜੇ ਵਿਚ ਸਥਿਤ ਤਲਾਅ ਵਿਚ ਇਸ਼ਨਾਨ ਕਰਦੇ ਹਨ | ਉਹ ਗੁਰਦੁਆਰੇ ਅੱਗੇ ਮੱਥਾ ਟੇਕਦੇ ਹਨ ਅਤੇ ਤੰਦਰੁਸਤੀ ਮਹਿਸੂਸ ਕਰਦੇ ਹਨ | ਇਸ ਮੌਕੇ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲੀ ਬੱਚਿਆਂ, ਸਕੂਲ ਸਟਾਫ਼ ਅਤੇ ਨਿਊ ਟੈਗੋਰ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਓ.ਪੀ. ਸੈਣੀ ਦਾ ਸਨਮਾਨ ਕੀਤਾ | ਮੈਨੇਜਰ ਧਨਵੰਤ ਸਿੰਘ ਹੁਸੈਨਪੁਰ, ਗਿਆਨੀ ਰਣਜੀਤ ਸਿੰਘ, ਪਰਮਿੰਦਰ ਸਿੰਘ ਬਰਾੜਾ, ਪ੍ਰਚਾਰਕ ਗੁਰਮੁਖ ਸਿੰਘ, ਲੇਖਾਕਾਰ ਗੁਰਬਾਜ਼ ਸਿੰਘ, ਖ਼ਜ਼ਾਨਚੀ ਕਮਲਜੀਤ ਸਿੰਘ, ਹੈਪੀ ਸਿੰਘ ਕਰਹਾਲੀ ਸਾਹਿਬ, ਨੰਬਰਦਾਰ ਬਲਜੀਤ ਸਿੰਘ ਕਰਹਾਲੀ ਸਾਹਿਬ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਾਲੋਨੀ ਵਿਚ ਪਾਣੀ ਸੀਵਰੇਜ ਦੇ 40 ਕੁਨੈਕਸ਼ਨ ਕੀਤੇ ਰੈਗੂਲਰ <br/> ਅਗਲੀ ਖ਼ਬਰ ਸੇਵਾ ਪਖਵਾੜਾ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਭਾਜਪਾ ਆਗੂਆਂ ਨੇ ਵੰਡੇ ਹੈਲਮੇਟ <br/>
Ad Position 24