06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੰਤ ਬਾਬਾ ਪੂਰਨ ਦਾਸ ਦੇ ਉਦਾਸੀਨ ਆਸ਼ਰਮ 'ਚ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਕਾਲਾਂਵਾਲੀ/ਸਿਰਸਾ, 2 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਅਲੀਕਾਂ ਵਿਖੇ ਸ਼੍ਰੀ ਸ਼੍ਰੀ 108 ਸੰਤ ਬਾਬਾ ਪੂਰਨ ਦਾਸ ਦੇ ਉਦਾਸੀਨ ਆਸ਼ਰਮ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ | ਇਸ ਮੌਕੇ 'ਤੇ ਖੇਤਰ ਸੰਤ ਮਹਾਂਪੁਰਸ਼, ਸਮਾਜਿਕ, ਰਾਜਨੀਤਿਕ, ਕਿਸਾਨ ਸੰਗਠਨ ਅਤੇ ਅਲੀਕਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਪਤਵੰਤੇ ਮੌਜੂਦ ਸਨ | ਇਸ ਦੌਰਾਨ ਬਾਬਾ ਪ੍ਰੀਤਮ ਸਿੰਘ ਮਲੜ੍ਹੀ ਨੇ ਧਾਰਮਿਕ ਕਥਾ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ |
ਇਸ ਮੌਕੇ ਰੋਗ ਮੁਕਤੀ ਇਲੈਕਟ੍ਰੋ ਹੋਮਿਓਪੈਥੀ ਸੈਂਟਰ ਸਿਰਸਾ ਤੋਂ ਡਾ. ਰਾਜੇਸ਼ ਕੁਮਾਰ ਨੇ ਆਪਣੀ ਟੀਮ ਦੀ ਮਦਦ ਨਾਲ ਉਦਾਸੀਨ ਆਸ਼ਰਮ ਵਿਖੇ ਲਾਏ ਗਏ ਮੁਫ਼ਤ ਸਿਹਤ ਜਾਂਚ ਕੈਂਪ ਵਿੱਚ 51 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸਲਾਹ-ਮਸ਼ਵਰਾ ਦਿੱਤਾ | ਕੈਂਪ ਦਾ ਉਦਘਾਟਨ ਸੰਤ ਬਾਬਾ ਪੂਰਨ ਦਾਸ ਦੁਆਰਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਸਮੇਸ਼ ਦਰਬਾਰ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਦਾ ਸਮਾਪਤੀ ਸਮਾਰੋਹ ਅਗਲੀ ਖ਼ਬਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਭਗਤ ਨਾਮਦੇਵ ਜੀ ਦਾ ਜਨਮ ਦਿਵਸ
Ad Position 24