23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਝੋਰੜ ਖਾਪ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਝੋਰੜ ਨੇ ਡਾ. ਸਿਮਰਨ ਕੌਰ ਨੂੰ ਦਿੱਤਾ ਅਸ਼ੀਰਵਾਦ <br/>

Ad Position 21
No active advertisement
ਅਜੀਤ ਡੈਸਕ 24-11-2025
ਕਾਲਾਂਵਾਲੀ/ਸਿਰਸਾ, 23 ਨਵੰਬਰ (ਭੁਪਿੰਦਰ ਪੰਨੀਵਾਲੀਆ)- ਝੋਰੜ ਖਾਪ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਝੋਰੜ ਆਪਣੇ ਸਾਥੀਆਂ ਨਾਲ ਇਨੈਲੋ ਕਾਲਾਂਵਾਲੀ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਬਿੰਦੂ ਦੇ ਘਰ ਕੁਰੰਗਾਂਵਾਲੀ ਪਿੰਡ ਦੇ ਫਾਰਮ ਹਾਊਸ 'ਤੇ ਪਹੁੰਚੇ | ਉਨ੍ਹਾਂ ਨੇ ਹੋਣਹਾਰ ਧੀ ਡਾ. ਸਿਮਰਨ ਕੌਰ ਝੋਰੜ ਨੂੰ ਉਸਦੀ ਪ੍ਰਾਪਤੀ ਲਈ ਦਿਲੋਂ ਵਧਾਈ ਅਤੇ ਆਸ਼ੀਰਵਾਦ ਦਿੱਤਾ | ਚੇਤੇ ਰਹੇ ਕਿ ਡਾ. ਸਿਮਰਨ ਕੌਰ ਨੇ ਪੀਜੀਆਈਐਮ ਰੋਹਤਕ ਤੋਂ ਵਿਸ਼ੇਸ਼ ਤੌਰ 'ਤੇ ਐਮਬੀਬੀਐਸ ਦੀ ਪੜ੍ਹਾਈ ਪੂਰੀ ਕਰਕੇ ਪੂਰੇ ਝੋਰੜ ਸਮਾਜ ਦਾ ਮਾਣ ਵਧਾਇਆ ਹੈ | ਇਸ ਖੁਸ਼ੀ ਦੇ ਮੌਕੇ 'ਤੇ, ਵਿਨੋਦ ਝੋਰੜ ਨੇ ਐਲਾਨ ਕੀਤਾ ਕਿ ਜਲਦੀ ਹੀ ਝੋਰੜ ਖਾਪ ਇਸ ਪ੍ਰਾਪਤੀ ਲਈ ਉਸਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰੇਗਾ, ਜਿਸ ਨਾਲ ਭਾਈਚਾਰੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਹੋਰ ਧੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ | ਪਿੰਡ ਕੁਰਗਾਂਵਾਲੀ ਪਹੁੰਚਣ 'ਤੇ ਜਸਬਿੰਦਰ ਸਿੰਘ ਬਿੰਦੂ ਅਤੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਝੋਰੜ ਖਾਪ ਦੇ ਪ੍ਰਧਾਨ ਵਿਨੋਦ ਝੋਰੜ ਦਾ ਸਵਾਗਤ ਕੀਤਾ | ਇਸ ਮੌਕੇ ਸੁਭਾਸ਼ ਝੋਰੜ, ਨਿਰਮਲ ਸਿੰਘ ਅਤੇ ਜਗਜੀਤ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਯਾਤਰਾ ਚੀਕਾ ਤੋਂ ਪਿਹੋਵਾ ਲਈ ਹੋਈ ਰਵਾਨਾ <br/> ਅਗਲੀ ਖ਼ਬਰ ਦਵਿੰਦਰ ਸਿੰਘ ਦੇਸ਼ ਦੇ ਦੁਸ਼ਮਣਾਂ ਨੂੰ ਢੇਰ ਕਰ ਕੇ ਕੌਮੀ ਸ਼ਹੀਦ ਬਣੇ-ਡਾ.ਨੱਢਾ <br/>
Ad Position 24