14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਇੰਡੀਆ ਚਾਈਲਡ ਪ੍ਰੋਟੈਕਸ਼ਨ ਅਤੇ ਗਲਗੋਟੀਆ ਯੂਨੀਵਰਸਿਟੀ ਨੇ ਬਾਲ ਸੁਰੱਖਿਆ 'ਤੇ ਵਿਸ਼ੇਸ਼ ਕੋਰਸ ਲਈ ਹੱਥ ਮਿਲਾਇਆ

Ad Position 21
No active advertisement
ਅਜੀਤ ਡੈਸਕ 25-11-2025
ਨਵੀਂ ਦਿੱਲੀ, 24 ਨਵੰਬਰ (ਮਿਸਰਦੀਪ ਭਾਟੀਆ)-ਬਾਲ ਅਧਿਕਾਰਾਂ ਨਾਲ ਜੁੜੇ ਕਾਨੂੰਨਾਂ ਦੇ ਬਾਰੇ ਜਾਗਰੂਕਤਾ ਵਧਾਉਣ ਅਤੇ ਬਾਲ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਇੰਡੀਆ ਚਾਈਲਡ ਪ੍ਰੋਟੈਕਸ਼ਨ ਦੇ ਸੈਂਟਰ ਫਾਰ ਲੀਗਲ ਐਕਸ਼ਨ ਐਂਡ ਬਿਹੇਵੀਅਰਲ ਚੇਂਜ ਫਾਰ ਚਿਲਡਰਨ (ਸੀ. ਲੈਬ) ਨੇ ਗਲਗੋਟੀਆ ਯੂਨੀਵਰਸਿਟੀ ਨਾਲ ਹੱਥ ਮਿਲਾਇਆ ਹੈ | ਦੋਵਾਂ ਵਿਚਕਾਰ ਹੋਏ ਇਸ ਸਮਝੌਤੇ ਤਹਿਤ ਸੀ. ਲੈਬ ਬਾਲ ਸੁਰੱਖਿਆ ਨਾਲ ਜੁੜੇ ਲੋਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਇਕ ਵਿਸ਼ੇਸ਼ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਦੀ ਲੜੀ ਸ਼ੁਰੂ ਕਰੇਗਾ | ਸੀ. ਲੈਬ ਬਾਲ ਸੁਰੱਖਿਆ ਦੇ ਖੇਤਰ ਵਿਚ ਸਿੱਖਿਆ ਅਤੇ ਸਮਰੱਥਾ ਨਿਰਮਾਣ ਲਈ ਇੰਡੀਆ ਚਾਈਲਡ ਪ੍ਰੋਟੈਕਸ਼ਨ ਦਾ ਪ੍ਰਮੁੱਖ ਸੰਸਥਾਨ ਹੈ | ਇਸ ਸਮਝੌਤੇ ਤਹਿਤ ਸੀ. ਲੈਬ ਅਤੇ ਗਲਗੋਟੀਆ ਯੂਨੀਵਰਸਿਟੀ ਸਾਂਝੇ ਤੌਰ 'ਤੇ ਬਾਲ ਸੁਰੱਖਿਆ ਮਾਨਸਿਕ ਸਿਹਤ, ਵਿਵਹਾਰ ਵਿਗਿਆਨ, ਫੋਰੈਂਸਿਕ ਇੰਟਰਵਿਊ ਅਤੇ ਅਪਰਾਧ ਜਾਂਚ ਨਾਲ ਜੁੜੇ ਕੋਰਸ ਵਿਕਸਿਤ ਅਤੇ ਸੰਚਾਲਿਤ ਕਰਨਗੇ | ਇਨ੍ਹਾਂ ਵਿਚ ਸੀ-ਸੀਮ (ਬੱਚਿਆ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਨਾਲ ਜੁੜੀ ਸਮੱਗਰੀ) ਅਤੇ ਪੋਕਸੋ ਮਾਮਲਿਆਂ ਦੀ ਜਾਂਚ ਨਾਲ ਜੁੜੇ ਵਿਸ਼ੇਸ਼ ਪ੍ਰੋਗਰਾਮ ਵੀ ਸ਼ਾਮਿਲ ਹੋਣਗੇ | ਭਾਰਤ ਵਿਚ ਜਿੱਥੇ ਹਰ ਰੋਜ਼ ਬੱਚਿਆਂ ਵਿਰੁੱਧ 480 ਤੋਂ ਵੱਧ ਅਪਰਾਧ ਦਰਜ ਹੁੰਦੇ ਹਨ (ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ, 2023) ਅਜਿਹੇ ਵਿਚ ਇਹ ਕੋਰਸ ਦੇਸ਼ ਵਿਚ ਬਾਲ ਸੁਰੱਖਿਆ ਤੰਤਰ ਦੇ ਸਰੂਪ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ | ਇਸ ਦਾ ਉਦੇਸ਼ ਖ਼ਾਸ ਤੌਰ 'ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਫੋਰੈਂਸਿਕ ਜਾਂਚ ਦੇ ਲਈ ਇਕ ਮਜ਼ਬੂਤ ਈਕੋਸਿਸਟਮ ਬਣਾਉਣਾ ਹੈ, ਜਿਸ ਵਿਚ ਉਮਰ ਦੀ ਤਸਦੀਕ, ਪੈਸੇ ਦੇ ਲੈਣ-ਦੇਣ ਦੀ ਜਾਂਚ, ਬਲਾਕ ਚੇਨ ਵਿਸ਼ਲੇਸ਼ਣ, ਮਾਨਸਿਕ ਸਿਹਤ ਨਾਲ ਜੁੜੇ ਪਹਿਲੂ ਅਤੇ ਆਨਲਾਈਨ ਅਪਰਾਧਾਂ ਵਿਚ ਕਾਨੂੰਨੀ ਤੌਰ 'ਤੇ ਸਵੀਕਾਰਯੋਗ ਸਬੂਤ ਇਕੱਠੇ ਕਰਨ ਵਰਗੇ ਹੁਨਰਾਂ ਵਿਚ ਸਿਖਲਾਈ ਦੇਣਾ ਹੈ | ਇਸ ਕੋਰਸ ਅਤੇ ਸਾਂਝੇਦਾਰੀ ਦੀ ਪ੍ਰਸੰਗਿਕਤਾ ਬਾਰੇ ਬੋਲਦੇ ਹੋਏ ਇੰਡੀਆ ਚਾਈਲਡ ਪ੍ਰੋਟੈਕਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਸੰਪੂਰਨਾ ਬੇਹੁਰਾ ਨੇ ਕਿਹਾ ਕਿ ਇਹ ਕੋਰਸ ਇਕ ਅਜਿਹੇ ਬਾਲ ਸੁਰੱਖਿਆ ਪ੍ਰਣਾਲੀ ਨੂੰ ਬਣਾਉਣ ਵਿਚ ਮਦਦ ਕਰੇਗਾ, ਜੋ ਹਰ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ | ਗਲਗੋਟੀਆ ਯੂਨੀਵਰਸਿਟੀ ਦੇ ਰਜਿਸਟਰਾਰ ਡਾ.
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵਲੋਂ ਅਹਿਮਦਾਬਾਦ ਅੰਤਰਰਾਸ਼ਟਰੀ ਪੁਸਤਕ ਉਤਸਵ ਦਾ ਨਿਰੀਖਣ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸਮਾਗਮਾਂ 'ਚ ਸੰਤ ਭੂਰੀ ਵਾਲਿਆਂ ਵਲੋਂ ਲੰਗਰ ਦੀ ਸੇਵਾ ਨਿਰੰਤਰ ਜਾਰੀ <br/>
Ad Position 24