05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਐਂਗਰੀਮੈਨ ਪੰਮਾ ਨੂੰ ਐਵੋਨਲੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹੋਈ ਹਾਸਿਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਨਵੀਂ ਦਿੱਲੀ, 7 ਦਸੰਬਰ (ਮਿਸਰਦੀਪ ਭਾਟੀਆ)-ਪੱਛਮੀ ਵਿਹਾਰ ਸਥਿਤ ਭਾਰਤੀ ਵਿੱਦਿਆਪੀਠ ਸੰਸਥਾਨ ਵਿਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਐਵੋਨਲੀ ਯੂਨੀਵਰਸਿਟੀ ਨੇ ਐਂਗਰੀਮੈਨ ਅਤੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ | ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੇਸ਼ ਚੌਹਾਨ ਅਤੇ ਰਜਿਸਟਰਾਰ ਭਾਵਨਾ ਧਵਨ ਦੀ ਆਗਵਾਈ ਹੇਠ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾਉਣ ਨਾਲ ਹੋਈ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਜਸਟਿਸ ਰਜਨੀਸ਼ ਭਟਨਾਗਰ, ਮੈਜਿਸਟਰੇਟ ਰਵਿੰਦਰ ਕੁਮਾਰ ਪਾਹੂਜਾ, ਪ੍ਰੋ. ਡਾ. ਐੱਮ.ਐੱਨ. ਹੌਂਡਾ ਮੌਜੂਦ ਸਨ, ਜਿਨ੍ਹਾਂ ਨੇ ਪਰਮਜੀਤ ਸਿੰਘ ਪੰਮਾ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਲੰਬੇ ਸਮੇਂ ਤੋਂ ਜਾਰੀ ਸਮਾਜਿਕ ਯੋਗਦਾਨ ਦੀ ਸ਼ਲਾਘਾ ਕੀਤੀ | ਪੰਮਾ ਨੂੰ ਇਸ ਤੋਂ ਪਹਿਲਾਂ ਵੀ ਕਈ ਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ, ਜਿਸ ਵਿਚ ਐਂਗਰੀਮੈਨ ਐਵਾਰਡ ਪ੍ਰਮੁੱਖ ਹੈ | ਸਮਾਗਮ ਦੌਰਾਨ ਯੂਨੀਵਰਸਿਟੀ ਨੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ | ਇਸ ਵੰਡ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡਾ. ਅਜੇ ਕੁਮਾਰ, ਆਰ.ਪੀ. ਤੁਲਸ਼ੀਆਨ, ਰਾਹੁਲ ਜਿੰਦਲ, ਸੰਜੇ ਸਿੰਗਲਾ, ਸੁਭਾਸ਼ ਗਿਰੀ ਅਤੇ ਐਡਵੋਕੇਟ ਅਨਿਲ ਖਟੂਰੀਆ ਸ਼ਾਮਿਲ ਰਹੇ, ਜਿਨ੍ਹਾਂ ਨੇ ਸਟੇਜ 'ਤੇ ਬੱਚਿਆਂ ਦਾ ਹੌਸਲਾ ਵਧਾਇਆ | ਮਨੋਰੰਜਨ ਸੈਸ਼ਨ ਵਿਚ ਗਾਇਕ ਆਸ਼ੂ ਪੰਜਾਬੀ ਦੀ ਸ਼ਾਨਦਾਰ ਪੇਸ਼ਕਾਰੀ ਅਤੇ ਬੱਚਿਆਂ ਦੇ ਮਨਮੋਹਕ ਡਾਂਸ ਪ੍ਰਦਰਸ਼ਨ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾ ਦਿੱਤੇ | ਅੰਤ ਵਿਚ ਸਾਰੇ ਮਹਿਮਾਨਾਂ ਨੇ ਐਵੋਨਲੀ ਯੂਨੀਵਰਸਿਟੀ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ ਪ੍ਰਤਿਭਾ ਦਾ ਸਨਮਾਨ ਕਰਦੇ ਹਨ, ਬਲਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ, ਦਿੱਲੀ ਵਲੋਂ ਸਾਹਿਤਕ ਇਕੱਤਰਤਾ <br/> ਅਗਲੀ ਖ਼ਬਰ ਏ.ਆਈ. ਨੇਟਿਵ ਬਿਜ਼ਨੈੱਸ ਸਕੂਲ ਜੈਪੁਰੀਆ ਨੋਇਡਾ ਨੇ ਏ.ਆਈ. ਯੁੱਗ ਵਿਚ ਪ੍ਰਬੰਧਨ ਸਿੱਖਿਆ ਨੂੰ ਬਦਲਣ ਦੀ ਆਪਣੀ ਦਿ੍ਸ਼ਟੀ...
Ad Position 24