18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਰਾਜੇਂਦਰਾ ਇੰਸਟੀਚਿਊਟ 'ਚ ਸਾਲਾਨਾ ਦੋ ਰੋਜ਼ਾ ਐਥਲੈਟਿਕ ਮੀਟ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 20-12-2025
ਸਿਰਸਾ, 19 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਹਿਸਾਰ ਰੋਡ ਸਥਿਤ ਰਾਜੇਂਦਰਾ ਇੰਸਟੀਚਿਊਟ ਵਿਖੇ ਦੋ ਦਿਨਾਂ ਸਾਲਾਨਾ ਐਥਲੈਟਿਕ ਮੀਟ ਉਤਸ਼ਾਹ ਨਾਲ ਸ਼ੁਰੂ ਹੋਈ | ਸੰਸਥਾ ਦੇ ਚੇਅਰਮੈਨ ਐਨ.ਕੇ. ਗੁਪਤਾ, ਮੀਤ ਪ੍ਰਧਾਨ ਪ੍ਰਤੀਕ ਗੁਪਤਾ, ਸਕੱਤਰ ਪੁਲਕਿਤ ਗੁਪਤਾ, ਡਾ. ਰਕਸ਼ਿਤ ਅਗਰਵਾਲ ਅਤੇ ਪਵਨ ਬਾਗਲਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਖੇਡ ਮਸ਼ਾਲ ਜਗਾਉਣ ਅਤੇ ਝੰਡਾ ਲਹਿਰਾਉਣ ਨਾਲ ਹੋਈ | ਮੁੱਖ ਮਹਿਮਾਨ ਡਾ. ਰਕਸ਼ਿਤ ਅਗਰਵਾਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਗਤੀਵਿਧੀਆਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਬਲਕਿ ਗੰਭੀਰ ਬਿਮਾਰੀਆਂ ਨੂੰ ਰੋਕਣ ਵਿਚ ਵੀ ਮਦਦ ਕਰਦੀਆਂ ਹਨ | ਉਨ੍ਹਾਂ ਨੇ ਨੌਜਵਾਨਾਂ ਨੂੰ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਅਤੇ ਖੇਡਾਂ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ | ਸੰਸਥਾ ਦੇ ਚੇਅਰਮੈਨ ਐਨ.ਕੇ. ਗੁਪਤਾ ਨੇ ਖਿਡਾਰੀਆਂ ਨੂੰ ਖੇਡਾਂ ਰਾਹੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਨ ਲਈ ਉਤਸ਼ਾਹਿਤ ਕੀਤਾ | ਕਾਲਜ ਆਫ਼ ਫਾਰਮੇਸੀ ਦੇ ਪਿ੍ੰਸੀਪਲ ਡਾ. ਸੰਜੀਵ ਕਾਲੜਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਹੁਨਰ ਅਤੇ ਟੀਮ ਭਾਵਨਾ ਵਿਕਸਤ ਕਰਦੀਆਂ ਹਨ | ਇਸ ਮੌਕੇ ਇੰਸਟੀਚਿਊਟ ਕਾਉਂਸਲਰ ਏਕਤਾ ਕਾਲੜਾ, ਨਰਸਿੰਗ ਪਿ੍ੰਸੀਪਲ ਕੁਲਵਿੰਦਰ ਕੌਰ, ਡਾ. ਰਾਮ, ਕੁਲਵੰਤ ਸਿੰਘ, ਪਰਵਰਿਸ਼ ਕੰਬੋਜ, ਧੀਰਜ ਕੰਬੋਜ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ | ਕਾਲਜ ਆਫ਼ ਫਾਰਮੇਸੀ ਅਤੇ ਸਕੂਲ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਿਚਕਾਰ ਇੱਕ ਦਿਲਚਸਪ ਕਿ੍ਕਟ ਮੈਚ ਖੇਡਿਆ ਗਿਆ | ਨਰਸਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਹਰਾ ਕੇ ਮੈਚ ਜਿੱਤਿਆ | 100 ਮੀਟਰ ਲੜਕੀਆਂ ਦੀ ਦੌੜ ਵਿੱਚ ਤਮੰਨਾ ਨੇ ਪਹਿਲਾ, ਪੂਨਮ ਨੇ ਦੂਜਾ ਅਤੇ ਨੀਲਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕਿਆਂ ਦੇ ਵਰਗ ਵਿੱਚ ਮੋਹਿਤ ਨੇ ਪਹਿਲਾ, ਸੰਦੀਪ ਨੇ ਦੂਜਾ ਅਤੇ ਅੰਸ਼ਮੀਤ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੇ ਵਰਗ ਵਿੱਚ ਸਕੂਲ ਆਫ਼ ਨਰਸਿੰਗ ਦੀ ਸੁਨੰਦਾ ਨੇ 100 ਮੀਟਰ ਦੌੜ ਜਿੱਤੀ, ਜਦੋਂ ਕਿ ਸਮਾਈਲ ਅਤੇ ਪਿੰਕੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ | ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਇਕੱਠੀ ਕੀਤੀ ਪਰਾਲੀ ਦੇ ਢੇਰ ਨੂੰ ਲੱਗੀ ਅੱਗ ਅਗਲੀ ਖ਼ਬਰ ਲੜੀਵਾਰ ਬਾਲ ਨਾਵਲ-52 ਅੱਧੀ ਛੁੱਟੀ ਸਾਰੀ
Ad Position 24