18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਲੜੀਵਾਰ ਬਾਲ ਨਾਵਲ-52 ਅੱਧੀ ਛੁੱਟੀ ਸਾਰੀ

Ad Position 21
No active advertisement
ਅਜੀਤ ਡੈਸਕ 20-12-2025

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਥੋੜ੍ਹੀ ਦੇਰ ਹੋਰ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਹੋਇਆ ਕਿ ਦਾਦੀ ਜੀ ਕਾਰ ਵਿਚ ਹੀ ਬੈਠੇ ਰਹਿਣਗੇ ਅਤੇ ਦਾਦਾ ਜੀ ਦੋ-ਦੋ ਮਿੰਟ ਲਈ ਬਿੱਲੂ ਅਤੇ ਜੱਸ ਦੇ ਘਰ ਅੰਦਰ ਚੱਕਰ ਲਗਾ ਲੈਣਗੇ। ਇਸ ਫ਼ੈਸਲੇ ਨਾਲ ਸਾਰੇ ਵੱਡੇ-ਛੋਟੇ ਖ਼ੁਸ਼ ਹੋ ਗਏ।
ਮੀਕੇ ਦੇ ਪਾਪਾ ਦਾਦਾ ਜੀ-ਦਾਦੀ ਜੀ ਅਤੇ ਚਾਰੇ ਬੱਚਿਆਂ ਨੂੰ ਪਹਿਲਾਂ ਬਿੱਲੂ ਦੇ ਘਰ ਲੈ ਗਏ ਅਤੇ ਫੇਰ ਜੱਸ ਦੇ ਘਰ। ਜੱਸ ਦੇ ਘਰ ਪਹੁੰਚਦਿਆਂ ਤੀਕ ਜੱਸ ਦੇ ਮੰਮੀ ਨੇ ਚਾਹ ਬਣਾ ਲਈ ਸੀ। ਦਾਦਾ ਜੀ ਅਤੇ ਬੱਚਿਆਂ ਦੇ ਆਉਂਦੇ ਹੀ, ਉਨ੍ਹਾਂ ਨੇ ਚਾਹ ਦਾ ਕੱਪ ਦਾਦਾ ਜੀ ਨੂੰ ਫੜਾਉਂਦਿਆਂ ਕਿਹਾ, 'ਪਿਤਾ ਜੀ, ਇਹ ਥੋੜ੍ਹੀ ਜਿਹੀ ਲੌਂਗ-ਲਾਚੀ ਵਾਲੀ ਚਾਹ ਪੀਅ ਲਵੋ। ਇਸ ਨਾਲ ਤੁਹਾਡੀ ਸਾਰੀ ਥਕਾਵਟ ਵੀ ਦੂਰ ਹੋ ਜਾਏਗੀ ਅਤੇ ਤੁਹਾਡਾ ਖਾਣਾ ਵੀ ਹਜ਼ਮ ਹੋ ਜਾਏਗਾ।'
ਦਾਦਾ ਜੀ ਨੇ ਬਿਨਾਂ ਕਿਸੇ ਨਾਂਹ ਨੁੱਕਰ ਤੋਂ ਚਾਹ ਦਾ ਕੱਪ ਫੜਦਿਆਂ ਕਿਹਾ, 'ਵਾਕਿਆ ਈ, ਇਸ ਵਕਤ ਚਾਹ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ।'
ਦਾਦੀ ਜੀ ਨੂੰ ਚਾਹ ਦਾ ਕੱਪ ਜੱਸ ਬਾਹਰ ਕਾਰ ਵਿਚ ਹੀ ਦੇ ਆਇਆ।
ਹੁਣ ਉਹ ਘਰ ਜਾਣ ਲਈ ਕਾਰ ਵੱਲ ਤੁਰ ਪਏ। ਕਾਰ ਵਿਚ ਬੈਠਣ ਤੋਂ ਪਹਿਲਾਂ ਦਾਦਾ ਜੀ ਦੀਆਂ ਅੱਖਾਂ ਭਰ ਆਈਆਂ। ਉਹ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, 'ਅੱਜ ਸਾਨੂੰ ਦੋਵਾਂ ਨੂੰ ਉਹ ਸਾਰਾ ਕੁਝ ਕਈ ਗੁਣਾ ਵਧ ਮਿਲ ਗਿਆ, ਜਿਹੜਾ ਅਸੀਂ ਬੜੀ ਦੇਰ ਪਹਿਲਾਂ ਗਵਾ ਚੁੱਕੇ ਸੀ। ਉੱਪਰ ਵਾਲੇ ਨੇ ਸਾਨੂੰ ਸਿਰਫ਼ ਵਿਆਜ ਹੀ ਨਹੀਂ ਦਿੱਤਾ, ਸਗੋਂ ਵਿਆਜ ਨੂੰ ਐਨਾ ਵਧਾ ਦਿੱਤਾ ਹੈ, ਜਿਸ ਦਾ ਕੋਈ ਹਿਸਾਬ ਹੀ ਨਹੀਂ। ਹੁਣ ਇਹ ਪਿਆਰ ਦਾ ਖ਼ਜ਼ਾਨਾ ਸਾਡੀ ਰਹਿੰਦੀ ਜ਼ਿੰਦਗੀ ਨੂੰ ਸੁਹਾਵਣਾ ਅਤੇ ਜਿਊਣਯੋਗ ਬਣਾਈ ਰੱਖੇਗਾ।' ਉਹ ਹੋਰ ਵੀ ਕੁਝ ਕਹਿਣਾ ਚਾਹੁੰਦੇ ਸਨ ਪਰ ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਡਿੱਗਣੇ ਸ਼ੁਰੂ ਹੋ ਗਏ ਅਤੇ ਉਹ ਅੱਗੋਂ ਬੋਲ ਨਾ ਸਕੇ।
ਸਾਰੇ ਬੱਚਿਆਂ ਨੇ ਦਾਦਾ ਜੀ ਨੂੰ ਘੁੱਟ ਕੇ ਆਪੋ ਆਪਣੀ ਜੱਫੀ ਵਿਚ ਲੈ ਲਿਆ।
ਜਦੋਂ ਉਹ ਕਾਰ ਵਿਚ ਬੈਠਣ ਲੱਗੇ ਤਾਂ ਸਾਰਿਆਂ ਨੇ ਵੇਖਿਆ ਦਾਦੀ ਜੀ ਦੀਆਂ ਅੱਖਾਂ 'ਚੋਂ ਪਰਲ-ਪਰਲ ਅੱਥਰੂ ਵਗ ਰਹੇ ਸਨ। ਹੁਣ ਬੱਚੇ ਦਾਦੀ ਜੀ ਨੂੰ ਜੱਫੀ ਵਿਚ ਲੈ ਕੇ ਰੁਮਾਲ ਨਾਲ ਉਨ੍ਹਾਂ ਦੇ ਅੱਥਰੂ ਪੂੰਝਣ ਲੱਗੇ।
ਕਾਰ ਸਟਾਰਟ ਹੋ ਗਈ। ਚਾਰੇ ਬੱਚੇ, ਆਪੋ ਆਪਣੀ ਥਾਂ 'ਤੇ ਕਾਰ ਵਿਚ ਬੈਠ ਗਏ। ਬੱਚਿਆਂ ਦੇ ਸਾਰੇ ਮੰਮੀ-ਪਾਪਾ ਉਦਾਸ ਮਨ ਨਾਲ ਹੱਥ ਹਿਲਾ ਕੇ ਬੱਚਿਆਂ ਦੇ ਦਾਦਾ-ਦਾਦੀ ਨੂੰ ਬਾਏ-ਬਾਏ ਕਰ ਰਹੇ ਸਨ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98889-24664

Ad Position 22
No active advertisement
ਪਿਛਲੀ ਖ਼ਬਰ ਰਾਜੇਂਦਰਾ ਇੰਸਟੀਚਿਊਟ 'ਚ ਸਾਲਾਨਾ ਦੋ ਰੋਜ਼ਾ ਐਥਲੈਟਿਕ ਮੀਟ ਦਾ ਆਯੋਜਨ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24