ਬਹੁਤ ਸਹੇਲੀਆਂ ਮੇਰੀਆਂ ਭਾਵੇਂ,

ਪਰ ਪੱਕੀ ਸਹੇਲੀ ਕਿਤਾਬ ਕੁੜੇ |
ਕਿੰਨੀਆਂ ਪੜ੍ਹੀਆਂ, ਕਿੰਨੀ ਬਾਕੀ,
ਰੱਖਿਆ ਨਹੀਂ ਹਿਸਾਬ ਕੁੜੇ |
ਗਿਆਨ ਰੌਸ਼ਨੀ, ਖਿੜ ਖਿੜ ਪੈਂਦੀ,
ਬਲਦੀ ਤੀਲੀ ਜਿਵੇਂ ਮਿਤਾਬ ਕੁੜੇ |
ਸਤਲੁਜ, ਬਿਆਸ, ਯਮੁਨਾ, ਰਾਵੀ,
ਦੱਸਣਾ ਭੁੱਲੇ ਨਾ ਕੋਈ ਆਬ ਕੁੜੇ |
ਇਤਿਹਾਸ ਵੀ ਲੁਕਿਆ ਵਿਚ ਕਿਤਾਬਾਂ,
ਛੱਡਿਆ ਨਾ ਕੋਈ ਨਵਾਬ ਕੁੜੇ |
ਕਿਤਾਬਾਂ ਹੋਵਣ, ਚੰਗੇ ਮਿੱਤਰ,
ਹੋਰ ਨਾ ਕੋਈ ਖੁਆਬ ਕੁੜੇ |
'ਗੋਸਲ' ਜੇ ਤੂੰ ਪੜ੍ਹੇਂ ਕਿਤਾਬਾਂ
ਜੀਵਨ ਨਾ ਹੋਵੇ ਖਰਾਬ ਕੁੜੇ |
ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ |
ਮੋਬਾਈਲ : 98764-52223