ਸਵਾਲ : 381. 'ਅਖਾੜਾ' ਕੀ ਹੁੰਦਾ ਹੈ?
382. 'ਤੰਗਲੀ' ਕਿਸ ਸੰਦ ਦਾ ਨਾਂਅ ਹੈ?
383. 'ਮੀਆਂ ਕਾਦਰਯਾਰ' ਨੇ ਕਿਹੜਾ ਕਿੱਸਾ ਲਿਖਿਆ ਸੀ?
384. 'ਤੇਲੀ' ਕੌਣ ਹੁੰਦੇ ਹਨ?
385. ਦਿਨ ਕਿੰਨੇ 'ਪਹਿਰ' ਦਾ ਹੁੰਦਾ ਹੈ?
386. 'ਚੁਮਾਸਾ' ਕਿਹੜੇ ਮੌਸਮ ਨੂੰ ਆਖਦੇ ਨੇ?
387. 'ਪੁਰੇ ਦੀ ਹਵਾ' ਦੀ ਤਾਸੀਰ ਦੱਸੋ?
388. 'ਪੱਛੋਂ ਦੀ ਹਵਾ' ਨਾਲ ਫਲ ਕਿਉਂ ਪੱਕਦੇ ਨੇ?
389. ਇਕ 'ਕਰਮ ਵਿਚ ਕਿੰਨੇ ਫੁੱਟ' ਹੁੰਦੇ ਨੇ?
390. 'ਨੇਤੀ ਜਾਂ ਨੇਤਰੀ' ਕੀ ਚੀਜ਼ ਹੈ?
ਉੱਤਰ : 381. ਗਾਇਕਾਂ ਗਮੰਤਰੀਆਂ ਦਾ ਗੌਣ ਵਾਲਾ ਗੋਲ ਘੇਰੇ ਦਾ ਇਕੱਠ।
382. ਤੂੜੀ ਜਾਂ ਭੋਅ ਨੂੰ ਚੁੱਕਣ ਜਾਂ ਉਲੱਦਣ ਵਾਲਾ ਕਈ ਸੁਤਾਂ ਵਾਲਾ ਕਿਸਾਨੀ ਸੰਦ।
383. ਪੂਰਨ ਭਗਤ ਤੇ ਕਈ ਹੋਰ।
384. ਤੇਲ ਕੱਢਣ ਤੇ ਵੇਚਣ ਵਾਲੇ।
385. ਅੱਠ ਪਹਿਰ ਦਾ (ਚਾਰ ਪਹਿਰ ਦਿਨ ਚਾਰ ਪਹਿਰ ਦੀ ਰਾਤ)
386. ਬਰਸਾਤ ਨੂੰ ਖਾਸ ਕਰ ਭਾਦੋਂ ਦੇ ਹੁਸੜ (ਹੁੰਮਸ) ਨੂੰ।
387. ਗਰਮ ਤੇ ਤਰ।
388. ਖ਼ੁਸ਼ਕ ਹੁੰਦੀ ਹੈ ਫਲ ਗਲਦੇ ਤੇ ਫੁੱਲ ਕਿਰਦੇ ਹਨ।
389. ਸਾਢੇ ਪੰਜ ਫੁੱਟ।
390. ਦੁੱਧ ਰਿੜਕਣ ਵਾਲੀ ਮਧਾਣੀ ਨੂੰ ਘੁਮਾਉਣ ਵਾਲੀ ਮੋਟੀ ਰੱਸੀ।
-ਮੋਬਾਈਲ : +1-647-403-1299