18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਬਾਲ ਕਵਿਤਾ ਮੇਰਾ ਪਿੰਡ

Ad Position 21
No active advertisement
ਅਜੀਤ ਡੈਸਕ 20-12-2025

ਮੇਰਾ ਪਿੰਡ ਹੈ ਸਭ ਤੋਂ ਸੋਹਣਾ ।
ਇਸ ਵਰਗਾ ਕੋਈ ਹੋਰ ਨਾ ਹੋਣਾ।
ਗੁਰਦੁਆਰਾ, ਮਸਜਿਦ ਤੇ ਮੰਦਰ ।
ਰੱਬ ਵਸੇ ਜਿਨ੍ਹਾਂ ਦੇ ਅੰਦਰ ।
ਹਿੰਦੂ, ਮੁਸਲਿਮ, ਸਿੱਖ, ਇਸਾਈ।
ਰਲ-ਮਿਲ ਰਹਿੰਦੇ ਬਣਕੇ ਭਾਈ।
ਨਫ਼ਰਤ, ਵੈਰ , ਵਿਰੋਧ ਨਾ ਸਾੜਾ।
ਕੋਈ ਨਾ ਸੋਚੇ ਕਿਸੇ ਦਾ ਮਾੜਾ।
ਰਲ-ਮਿਲ ਮੇਲੇ ਤਿਉਹਾਰ ਮਨਾਉਂਦੇ।
ਖੁਸ਼ੀਆਂ ਦੇ ਨਾਲ ਭੰਗੜੇ ਪਾਉਂਦੇ।
ਦੋ ਸਕੂਲ ਨੇ ਪਿੰਡ ਦੀ ਸ਼ਾਨ।
ਵਿੱਦਿਆ ਦਾ ਜਿੱਥੋਂ ਮਿਲੇ ਗਿਆਨ।
ਪਿੰਡੋਂ ਬਾਹਰ ਛੱਪੜ 'ਤੇ ਡੇਰਾ।
ਸੋਹਣੀਆਂ ਸੱਥਾਂ, ਚਾਰ-ਚੁਫੇਰਾ।
ਖੇਡ ਗਰਾਊਂਡ ਵੀ ਬੜਾ ਪਿਆਰਾ।
ਖੇਡ, ਕਸਰਤਾਂ ਖ਼ੂਬ ਨਜ਼ਾਰਾ।
ਇੰਟਰਲਾਕ ਨੇ ਪਿੰਡ ਦੀਆਂ ਗਲੀਆਂ।
ਪਾਰਕ ਦੇ ਵਿਚ ਖਿੜਦੀਆਂ ਕਲੀਆਂ।
ਕਿੱਤਾ ਜ਼ਿਆਦਾ ਖੇਤੀਬਾੜੀ।
ਕਈ ਮੁਲਾਜ਼ਮ ਨੇ ਸਰਕਾਰੀ।
ਖੇਤਾਂ ਵਿਚ ਟਰੈਕਟਰ ਗੂੰਜਣ।
ਹਰੀਆਂ-ਭਰੀਆਂ ਫਸਲਾਂ ਝੂੰਮਣ।
ਡੰਗਰ ਪਸ਼ੂ ਸ਼ੌਕ ਨਾਲ ਰੱਖੇ।
ਖੇਤੋਂ ਵੱਢਣ ਸਵੱਖਤੇ ਪੱਠੇ।
ਫੇਰ ਸੁਆਣੀਆਂ ਧਾਰਾਂ ਕੱਢਣ।
ਕੰਮ ਨਾ ਕੋਈ ਅਧੂਰਾ ਛੱਡਣ।
ਸੱਥਾਂ ਦੇ ਵਿਚ ਰੌਣਕ ਮੇਲੇ।
ਲੋਕੀਂ ਬੈਠਣ ਹੋ ਕੇ ਵਿਹਲੇ।
ਪਿੰਡ ਮੇਰਾ ਸਵਰਗਾਂ ਤੋਂ ਸੋਹਣਾ।
ੲ੍ਹੇਦੇ ਜਿਹਾ ਹੋਰ ਨਹੀਂ ਹੋਣਾ।

-ਮਨਜੀਤ ਸਿੰਘ ਘੜੈਲੀ
ਪਿੰਡ : ਘੜੈਲੀ, ਜ਼ਿਲ੍ਹਾ ਬਠਿੰਡਾ।
ਮੋਬਾਈਲ : 98153-91625

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ RFID Code ਅਤੇ QR Code ਕੀ ਹਨ?
Ad Position 24