18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

RFID Code ਅਤੇ QR Code ਕੀ ਹਨ?

Ad Position 21
No active advertisement
ਅਜੀਤ ਡੈਸਕ 20-12-2025

RFID Code ਜਿਸਦਾ ਪੂਰਾ ਨਾਂਅ Radio-Frequency Identification ਹੈ ਨੂੰ 1983 ਦੇ ਵਿਚ ਚਾਰਲਸ ਵਾਲਟਨ ਦੇ ਵਲੋਂ ਬਣਾਇਆ ਗਿਆ ਸੀ ਅਤੇ ਉਨ੍ਹਾਂ ਦੇ ਨਾਂਅ 'ਤੇ ਹੀ ਇਸ ਦਾ ਪਹਿਲਾ ਪੇਟੈਂਟ ਦਰਜ ਹੈ। ਪਰ ਅਸੀਂ ਮਾਰੀਓ ਕਾਰਡੁਲੋ ਵਰਗੇ ਪੂਰਵਗਾਮੀ ਖੋਜਕਰਤਾਵਾਂ ਨੂੰ ਅਣਗੌਲਿਆਂ ਨਹੀਂ ਕਰ ਸਕਦੇ ਜਿਨ੍ਹਾਂ ਨੇ 1973 ਦੇ ਵਿਚ ਮੈਮੋਰੀ ਵਾਲਾ ਪੈਸਿਵ ਟ੍ਰਾਂਸਪੋਂਡਰ ਪੇਟੈਂਟ ਕਰਵਾਇਆ ਸੀ ਜਿਸ ਦੇ ਕਰਕੇ ਹੀ R694 3ode ਦਾ ਨਿਰਮਾਣ ਸੰਭਵ ਹੋ ਸਕਿਆ। R694 3ode ਇਕ ਤਰ੍ਹਾਂ ਦਾ ਵਿਲੱਖਣ ਪਛਾਣ ਕੋਡ ਹੈ ਜਿਸ ਨੂੰ R694 ਟੈਗ ਜਾਂ ਕਾਰਡ 'ਤੇ ਲੱਗੀ ਹੋਈ ਮਾਈਕ੍ਰੋਚਿੱਪ 'ਤੇ ਪ੍ਰੋਗਰਾਮ ਕੀਤਾ ਹੈ ਅਤੇ RFID ਰੀਡਰ ਦੁਆਰਾ ਰੇਡੀਓ ਤਰੰਗਾਂ ਦੀ ਵਰਤੋਂ ਕਰ ਕੇ ਪੜ੍ਹਿਆ ਜਾ ਸਕਦਾ ਹੈ। ਵਸਤੂਆਂ ਦੀ ਸੂਚੀ ਨੂੰ ਟਰੈਕ ਕਰਨ, ਪਹੁੰਚ ਨਿਯੰਤਰਣ ਦਾ ਪ੍ਰਬੰਧਨ ਕਰਨ, ਸੰਪਤੀਆਂ ਦੀ ਪਹਿਚਾਣ ਕਰਨ ਦੇ ਲਈ R694 3ode ਦੀ ਵਰਤੋਂ ਕੀਤੀ ਜਾਂਦੀ ਹੈ।
QR 3ode ਜਿਸ ਦਾ ਪੂਰਾ ਨਾਂਅ Qu}ck Response 3ode ਹੈ ਨੂੰ 1994 ਦੇ ਵਿਚ ਮਾਸਾਹਿਰੋ ਹਾਰਾ ਦੇ ਵਲੋਂ ਬਣਾਇਆ ਗਿਆ ਸੀ। ਇਹ ਦੋ-ਆਯਾਮੀ ਬਾਰਕੋਡ ਹੈ ਜੋ ਕਾਲੇ ਅਤੇ ਚਿੱਟੇ ਪਿਕਸਲਾਂ ਰੂਪ ਵਿਚ ਇਕ ਵਰਗਾਕਾਰ ਗਰਿੱਡ ਦੇ ਵਿਚ ਸੂਚਨਾ ਨੂੰ ਸਟੋਰ ਕਰਦਾ ਹੈ। ਇਹ ਵੈੱਬਸਾਈਟ ਦਾ ਪਤਾ, ਉਤਪਾਦ ਦੀ ਟ੍ਰੈਕਿੰਗ, ਸਾਦਾ ਟੈਕਸਟ, ਸੰਪਰਕ ਰਹਿਤ ਮੀਨੂੰ, ਮੋਬਾਈਲ ਟਿਕਟਾਂ, ਵਾਈ-ਫਾਈ ਪਹੁੰਚ, ਭੁਗਤਾਨ ਜਾਂ ਸੰਪਰਕ ਜਾਣਕਾਰੀ ਆਦਿ ਸੰਬੰਧੀ ਸੂਚਨਾ ਹੋ ਸਕਦੀ ਹੈ ਜਿਸ ਨੂੰ ਇਮੇਜ ਸੈਂਸਰ ਵਾਲੇ ਡਿਵਾਈਸ ਜਿਵੇਂ ਕਿ ਸਮਾਰਟਫੋਨ ਕੈਮਰੇ ਦੇ ਨਾਲ ਸਕੈਨ ਕਰ ਕੇ ਪੜ੍ਹਿਆ ਜਾ ਸਕਦਾ ਹੈ। ਵੱਡੀ ਮਾਤਰਾ ਦੇ ਵਿਚ ਡਾਟਾ ਸਟੋਰ ਕਰਨ ਦੀ ਸਮਰੱਥਾ ਅਤੇ ਛੇਤੀ ਪੜ੍ਹਨਯੋਗ ਹੋਣ ਕਰਕੇ QR Code ਬਹੁਤ ਹਰਮਨ-ਪਿਆਰਾ ਹੋ ਰਿਹਾ ਹੈ।

-ਮੋਬਾਈਲ 98770-94504

Ad Position 22
No active advertisement
ਪਿਛਲੀ ਖ਼ਬਰ ਬਾਲ ਕਵਿਤਾ ਮੇਰਾ ਪਿੰਡ ਅਗਲੀ ਖ਼ਬਰ ਬੰਦ ਕਮਰੇ ਵਿਚ ਅੰਗੀਠੀ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ?
Ad Position 24