05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੁਰੂ ਨਾਨਕ ਖਾਲਸਾ ਕਾਲਜ ਯਮੁਨਾ ਨਗਰ ਵੱਲੋਂ 'ਬਾਬਾ ਜੀਵਨ ਸਿੰਘ: ਸੇਵਾ ਅਤੇ ਸਮਰਪਣ ਦੇ ਪੁੰਜ' ਵਿਸ਼ੇ 'ਤੇ ਰਾਸ਼ਟਰੀ ਵੈਬੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-12-2025
ਯਮੁਨਾਨਗਰ, 22 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਆਪਣੀ ਅਕਾਦਮਿਕ ਸੁਸਾਇਟੀ ਕਿ੍ਟਿਕ ਦੇ ਅਧੀਨ 'ਬਾਬਾ ਜੀਵਨ ਸਿੰਘ: ਸੇਵਾ ਅਤੇ ਸਮਰਪਣ ਦੇ ਪੁੰਜ' ਵਿਸ਼ੇ 'ਤੇ ਇਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ਬੁਲਾਰੇ ਦੇ ਤੌਰ 'ਤੇ ਪ੍ਰੋਫੈਸਰ ਅਤੇ ਚੇਅਰਪਰਸਨ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਡਾ. ਮਨਜਿੰਦਰ ਸਿੰਘ ਅਤੇ ਵਿਸ਼ੇਸ਼ ਬੁਲਾਰੇ ਦੇ ਤੌਰ 'ਤੇ ਐਸੋਸੀਏਟ ਪ੍ਰੋਫੈਸਰ ਅਤੇ ਚੇਅਰਪਰਸਨ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਡਾ. ਕੁਲਦੀਪ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਮਨਜਿੰਦਰ ਸਿੰਘ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਨਿਰਸਵਾਰਥ ਸੇਵਾ, ਅਨੁਸ਼ਾਸਨ ਅਤੇ ਕੁਰਬਾਨੀ ਦਾ ਪ੍ਰਤੀਕ ਬਣਿਆ ਹੋਇਆ ਹੈ | ਸਾਨੂੰ ਜਾਤ ਅਤੇ ਵਰਣ ਤੋ ਉੱਪਰ ਉੱਠ ਕੇ ਗੁਰਮਤਿ ਦੇ ਸਿਧਾਂਤ ਅਨੁਸਾਰ ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ | ਉਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੀ ਸ਼ਖਸੀਅਤ ਦੀਆਂ ਵਿਲੱਖਣਤਾਵਾਂ 'ਤੇ ਵਿਸ਼ੇਸ਼ ਜੋਰ ਦਿੱਤਾ, ਜਦਕਿ ਡਾ. ਕੁਲਦੀਪ ਸਿੰਘ ਨੇ ਸਿੱਖ ਇਤਿਹਾਸ ਵਿਚ ਹੋਏ ਫੇਰਬਦਲ ਦਾ ਹਵਾਲਾ ਦਿੰਦਿਆਂ ਬਾਬਾ ਜੀਵਨ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਿੱਖ ਇਤਿਹਾਸ ਵਿਚ ਨਿਭਾਈ ਗਈ ਭੂਮਿਕਾ 'ਤੇ ਚਾਨਣਾ ਪਾਇਆ | ਉਨ੍ਹਾਂ ਇਤਿਹਾਸਕ ਦਸਤਾਵੇਜਾਂ ਦਾ ਜ਼ਿਕਰ ਕਰਦਿਆਂ ਬਾਬਾ ਜੀਵਨ ਸਿੰਘ ਜੀ ਦੀ ਰਚਨਾ ਸ੍ਰੀ ਗੁਰੂ ਕਥਾ ਵਿਚੋਂ ਇਤਿਹਾਸਕ ਘਟਨਾਵਾਂ ਅਤੇ ਸਿੱਖ ਰਹਿਤ ਮਰਿਆਦਾ ਬਾਰੇ ਅਹਿਮ ਚਰਚਾ ਕੀਤੀ | ਇਸ ਦੌਰਾਨ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਵਿਰਾਸਤ ਵਿਦਿਆਰਥੀਆਂ ਨੂੰ ਹਿੰਮਤ, ਸੇਵਾ ਅਤੇ ਨੈਤਿਕ ਤਾਕਤ ਦੇ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ | ਇਸ ਵੈਬੀਨਾਰ ਵਿਚ ਡਾ. ਵਿਨੈ ਚੰਦੇਲ ਐਸੋਸੀਏਟ ਪ੍ਰੋਫੈਸਰ ਹਿੰਦੀ ਵਿਭਾਗ ਨੇ ਕੋਆਰਡੀਨੇਟਰ, ਪ੍ਰੋ. ਅੰਮਿ੍ਤਪਾਲ ਸਿੰਘ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਨੇ ਕਨਵੀਨਰ ਅਤੇ ਡਾ. ਰਮਨਦੀਪ ਮਾਹਲ ਸਹਾਇਕ ਪ੍ਰੋਫੈਸਰ ਅੰਗ੍ਰੇਜੀ ਵਿਭਾਗ ਨੇ ਕੋ-ਕਨਵੀਨਰ ਵਜੋਂ ਭੂਮਿਕਾ ਨਿਭਾਈ | ਇਸ ਮੌਕੇ ਰਣਦੀਪ ਸਿੰਘ ਜੌਹਰ ਪ੍ਰਧਾਨ ਗਵਰਨਿੰਗ ਬਾਡੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਇਸ ਰਾਸ਼ਟਰੀ ਵੈਬੀਨਾਰ ਦੀ ਸ਼ਲਾਘਾ ਇਕ ਸਾਰਥਕ ਅਕਾਦਮਿਕ ਯਤਨ ਵਜੋਂ ਕੀਤੀ | ਉਨ੍ਹਾਂ ਕਿਹਾ ਕਿ ਇਸ ਵੈਬੀਨਾਰ ਨੇ ਕਾਲਜ ਦੇ ਬੌਧਿਕ ਅਤੇ ਸੱਭਿਆਚਾਰਕ ਵਾਤਾਵਰਣ ਨੂੰ ਅਮੀਰ ਬਣਾਇਆ ਹੈ | ਇਸ ਵੈਬੀਨਾਰ ਵਿਚ ਵੱਖ-ਵੱਖ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਵਿਦਵਾਨਾਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ |

Ad Position 22
No active advertisement
ਪਿਛਲੀ ਖ਼ਬਰ 30ਵੀੰ ਬਰਸੀ 'ਤੇ ਵਿਸ਼ੇਸ਼-ਡੱਬਵਾਲੀ ਅਗਨੀਕਾਂਡ: ਅਸ਼ੋਕ ਵਢੇਰਾ ਨੇ ਬੱਚਿਆਂ ਨੂੰ ਬਚਾਉਂਦੇ ਦਿੱਤਾ ਸੀ ਆਪਣਾ ਬਲਿਦਾਨ ਅਗਲੀ ਖ਼ਬਰ ਤਲਵੰਡੀ ਮਾਧੋ ਜ਼ੋਨ ਦੇ ਸਾਰੇ ਵੋਟਰਾਂ ਦਾ ਹਮੇਸ਼ਾ ਰਿਣੀ ਰਹਾਂਗਾ-ਗੁਰਬਚਨ ਸਿੰਘ ਬੋਪਾਰਾਏ
Ad Position 24