11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐਸ. ਐਸ. ਬੀ. ਦੇ ਜਵਾਨ ਦਾ ਸਰਕਾਰੀ ਸਨਮਾਨ ਨਾਲ ਕੀਤਾ ਅੰਤਿਮ ਸੰਸਕਾਰ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
• ਬੀਤੇ ਦਿਨ ਗੁਹਾਟੀ ਦੇ ਸੀਵਨ ਏਰੀਏ 'ਚ ਸੜਕ ਹਾਦਸੇ 'ਚ ਹੋਈ ਸੀ ਮੌਤ
ਸਿਰਸਾ, 23 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਢੂਕੜਾ 'ਚ ਐਸਐਸਬੀ ਦੇ ਜਵਾਨ ਸੁਰਜੀਤ ਸਿੰਘ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ 'ਤੇ ਕਈ ਸਥਾਨਕ ਆਗੂਆਂ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |ਮਿਲੀ ਜਾਣਕਾਰੀ ਪਿੰਡ ਢੂਕੜਾ ਵਾਸੀ ਸੁਰਜੀਤ ਸਿੰਘ 2013 ਐਸਐਸਬੀ 'ਚ ਜੁਆਇਨ ਕੀਤਾ ਸੀ | ਦੱਸਿਆ ਗਿਆ ਹੈ ਕਿ ਸੁਰਜੀਤ ਸਿੰਘ ਬੀਤੇ ਦਿਨੀਂ 15 ਦਿਨ ਦੀਆਂ ਛੁੱਟੀਆਂ ਕੱਟਣ ਮਗਰੋਂ ਆਪਣੀ ਨੌਕਰੀ 'ਤੇ ਗਿਆ ਸੀ | ਜਿਥੇ ਸੀਵਨ ਏਰੀਏ 'ਚ ਇਕ ਟਰੱਕ ਪਲਟਣ ਨਾਲ ਉਸ ਦੀ ਮੌਤ ਹੋ ਗਈ ਸੀ | ਅੱਜ ਉਸ ਦੀ ਮਿਰਤਕ ਦੇਹ ਪਿੰਡ ਪਹੁੰਚਣ 'ਤੇ ਮਾਹੌਲ ਗਮਗੀਨ ਹੋ ਗਿਆ | ਸੁਰਜੀਤ ਸਿੰਘ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਕੀਤੀ ਤੇ ਮਗਰੋਂ ਨੌਕਰੀ ਜੁਆਇਨ ਕਰ ਲਈ | ਮਿ੍ਤਕ ਜਵਾਨ ਦੇ ਦੋ ਹੋਰ ਭਰਾ ਅਮਰ ਸਿੰਘ ਤੇ ਰਮੇਸ਼ ਕੁਮਾਰ ਹਨ | ਰਮੇਸ਼ ਕੁਮਾਰ ਵੀਐਲਡੀ ਹੈ |
ਮਿ੍ਤਕ ਜਵਾਨ ਦੇ ਦੋ ਪੁੱਤਰ ਹਨ | ਵੱਡਾ ਪੁੱਤਰ ਰਾਹੁਲ ਦਸਵੀਂ ਜਮਾਤ 'ਚ ਪੜ੍ਹਦਾ ਹੈ ਤੇ ਛੋਟਾ ਅਸ਼ਵਨੀ ਸਤਵੀਂ ਜਮਾਤ ਦਾ ਵਿਦਿਆਰਥੀ ਹੈ | ਸੁਰਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਦੇ ਲੋਕਾਂ ਤੋਂ ਇਲਾਵਾ ਏਨਨਾਬਾਦ ਹਲਕੇ ਤੋਂ ਸਾਬਕਾ ਵਿਧਾਇਕ ਅਭੈ ਸਿੰਘ ਚੌਟਾਲਾ, ਕਿਸਾਨ ਆਗੂ ਪ੍ਰਕਾਸ਼ ਮਮੇਰਾਂ ਸਮੇਤ ਕਈ ਹੋਰ ਸਥਾਨ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਤਬਾਦਲਾ ਨੀਤੀ ਦੇ ਵਿਰੁੱਧ ਬਿਜਲੀ ਮੁਲਾਜ਼ਮਾਂ ਦਿੱਤਾ ਧਰਨਾ ਅਗਲੀ ਖ਼ਬਰ ਡੱਬਵਾਲੀ ਅਗਨੀਕਾਂਡ ਦੀ 30ਵੀਂ ਬਰਸੀ 'ਤੇ ਸਰਬ ਧਰਮ ਪ੍ਰਾਰਥਨਾ ਸਭਾ
Ad Position 24