10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਰਕਾਰੀ ਪੌਲੀਟੈਕਨਿਕ ਰਾਜਪੁਰ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 10 ਸਤੰਬਰ (ਗੁਰਦਿਆਲ ਸਿੰਘ ਨਿਮਰ)- ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸੰਜੇ ਕੁਮਾਰ, ਆਈ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਯਮੁਨਾਨਗਰ, 10 ਸਤੰਬਰ (ਗੁਰਦਿਆਲ ਸਿੰਘ ਨਿਮਰ)- ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸੰਜੇ ਕੁਮਾਰ, ਆਈ. ਪੀ. ਐਸ. ਦੀ ਅਗਵਾਈ ਹੇਠ ਤੇ ਫਰੀਦਾਬਾਦ ਦੇ ਸੰਯੁਕਤ ਕਮਿਸ਼ਨਰ ਅਤੇ ਬਿਊਰੋ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਰਾਜੇਂਦਰ ਕੁਮਾਰ ਮੀਨਾ ਆਈ. ਪੀ. ਐਸ. ਦੀ ਅਗਵਾਈ ਹੇਠ ਸਰਕਾਰੀ ਪੌਲੀਟੈਕਨਿਕ ਰਾਜਪੁਰ ਵਿਖੇ 112ਵਾਂ ਸਾਲਾਨਾ ਵਿਆਪਕ ਨਸ਼ਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਬਿਊਰੋ ਦੇ ਜਾਗਰੂਕਤਾ ਪ੍ਰੋਗਰਾਮ ਤੇ ਪੁਨਰਵਾਸ ਅਧਿਕਾਰੀ/ਸਬ-ਇੰਸਪੈਕਟਰ, ਡਾ. ਅਸ਼ੋਕ ਕੁਮਾਰ ਵਰਮਾ ਦੁਆਰਾ ਕਰਵਾਇਆ ਗਿਆ ਸੀ ਤੇ ਇਸ ਵਿਚ 500 ਤੋਂ ਵੱਧ ਵਿਦਿਆਰਥੀ ਤੇ 3 5 ਅਧਿਆਪਕਾਂ ਨੇ ਭਾਗ ਲਿਆ ਸੀ। ਸੰਸਥਾ ਦੇ ਵਾਈਸ ਪ੍ਰਿੰਸੀਪਲਾਂ, ਰਾਜ ਕੁਮਾਰ ਚੌਹਾਨ, ਦੇਵ ਸੁਮਨ ਵਰਮਾ, ਸੰਦੀਪ ਤੰਵਰ ਤੇ ਭੀਮ ਸਿੰਘ ਦੀ ਮੌਜੂਦਗੀ ਵਿਚ ਬਿਊਰੋ ਦੇ ਜਾਗਰੂਕਤਾ ਪ੍ਰੋਗਰਾਮ ਤੇ ਪੁਨਰਵਾਸ ਅਧਿਕਾਰੀ/ਸਬ-ਇੰਸਪੈਕਟਰ, ਡਾ. ਅਸ਼ੋਕ ਕੁਮਾਰ ਵਰਮਾ ਨੇ ਵਿਦਿਆਰਥੀਆਂ ਵਿਚ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਫੈਲਾਉਂਦੇ ਹੋਏ ਕਿਹਾ ਕਿ ਅੱਜ ਇਕ ਸਿਹਤਮੰਦ ਤੇ ਸੁਰੱਖਿਅਤ ਪਰਿਵਾਰ ਅਤੇ ਸਮਾਜ ਬਣਾਉਣ ਲਈ ਸਾਰਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜੰਗ ਲੜਨੀ ਚਾਹੀਦੀ ਹੈ। ਅੱਜ ਸਾਨੂੰ ਨਸ਼ਿਆਂ ਦੀ ਦੁਰਵਰਤੋਂ ਤੋਂ ਆਜ਼ਾਦੀ ਲਈ ਸੰਘਰਸ਼ ਵਿਚ ਹਿੱਸਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਜ਼ਿਆਦਾਤਰ ਨਸ਼ੇ ਵਿਦੇਸ਼ਾਂ ਤੋਂ ਆ ਰਹੇ ਹਨ ਤੇ ਉਹ ਵੀ ਭਾਰਤ ਨੂੰ ਕਮਜ਼ੋਰ ਕਰਨ ਲਈ। ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਤਿੰਨ ਪੱਧਰਾਂ ‘ਤੇ ਨਸ਼ਾ ਮੁਕਤ ਮੁਹਿੰਮ ਚਲਾ ਕੇ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ। ਇਸ ਦੌਰਾਨ ਡਾ. ਅਸ਼ੋਕ ਕੁਮਾਰ ਵਰਮਾ ਨੇ ਕਵਿਤਾ ਪੇਸ਼ ਕੀਤੀ। ਅਧਿਆਪਕਾਂ ਨੇ ਡਾ. ਵਰਮਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਟੋਹਾਣਾ ਦੇ ਖਿਡਾਰੀਆਂ ਨੇ ਮੁੱਕੇਬਾਜ਼ੀ ਤੇ ਫੁੱਟਬਾਲ ’ਚ ਜਿੱਤ ਦੇ ਝੰਡੇ ਗੱਡੇ ਅਗਲੀ ਖ਼ਬਰ ਆਪਣੇ ਵਿਚਾਰ ਸਾਂਝੇ ਕਰਨ ਨਾਲ ਤਣਾਅ ਦੂਰ ਹੋ ਸਕਦਾ ਹੈ- ਲੁਭਾਂਸ਼ੀ ਵੈਦਿਆ
Ad Position 24