11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡੱਬਵਾਲੀ ਅਗਨੀਕਾਂਡ ਦੀ 30ਵੀਂ ਬਰਸੀ 'ਤੇ ਸਰਬ ਧਰਮ ਪ੍ਰਾਰਥਨਾ ਸਭਾ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025

ਡੱਬਵਾਲੀ, 23 ਦਸੰਬਰ (ਪੱਤਰ ਪ੍ਰੇ੍ਰਰਕ)- ਡੱਬਵਾਲੀ ਅਗਨੀਕਾਂਡ ਦੀ 30ਵੀਂ ਬਰਸੀ ਮੌਕੇ ਅੱਜ ਅਗਨੀਕਾਂਡ ਸਮਾਰਕ 'ਤੇ ਸਰਬਧਰਮ ਪ੍ਰਾਰਥਨਾ ਸਭਾ ਕਰਵਾਈ ਗਈ | ਇੱਥੇ 442 ਮਰਹੂਮਾਂ ਨੂੰ ਸ਼ਰਧਾਂਜਲੀਆਂ ਦਿੰਦੇ ਅੱਗ ਹਾਦਸਿਆਂ ਤੋਂ ਬਚਾਅ ਸਬੰਧੀ ਸਮਾਜਿਕ ਤੇ ਸਰਕਾਰੀ ਲਾਪਰਵਾਹੀ 'ਤੇ ਗੰਭੀਰ ਚਿੰਤਾ ਪ੍ਰਗਟਾਈ ਗਈ | ਬੁਲਾਰਿਆਂ ਨੇ 23 ਦਸੰਬਰ ਨੂੰ ਅੱਗ ਸੁਰੱਖਿਆ ਦਿਵਸ ਘੋਸ਼ਿਤ ਕਰਨ ਤੇ ਸ਼ਹੀਦ ਬੱਚਿਆਂ ਦੀ ਯਾਦ 'ਚ ਡੱਬਵਾਲੀ 'ਚ ਯੂਨੀਵਰਸਿਟੀ ਜਾਂ ਵਿਸ਼ੇਸ਼ ਸਮਾਰਕ ਸਥਾਪਿਤ ਕਰਨ ਦੀ ਮੰਗ ਦੁਹਰਾਈ | ਡੱਬਵਾਲੀ ਦੇ ਵਿਧਾਇਕ ਅਦਿੱਤਿਆ ਦੇਵੀਲਾਲ ਨੇ ਸ਼ਰਧਾਂਜ਼ਲੀ ਦਿੰਦੇ ਕਿਹਾ ਕਿ ਪੀੜਤ ਪਰਿਵਾਰਾਂ ਨੇ ਤਿੰਨ ਦਹਾਕਿਆਂ ਦੇ ਸੰਘਰਸ਼ ਨਾਲ ਇਹ ਸਮਾਰਕ ਖੜ੍ਹਾ ਕੀਤਾ ਹੈ | ਉਨ੍ਹਾਂ ਮਰਹੂਮ ਓਮ ਪ੍ਰਕਾਸ਼ ਚੌਟਾਲਾ ਦੀ ਸਰਕਾਰ ਵੱਲੋਂ ਸਮਾਰਕ ਲਈ ਜ਼ਮੀਨ ਮੁਹੱਈਆ ਕਰਵਾਉਣ ਦਾ ਜ਼ਿਕਰ ਕਰਦੇ ਇਸ ਨੂੰ ਕੌਮੀ ਸਮਾਰਕ ਦਾ ਦਰਜਾ ਦਿਵਾਉਣ ਲਈ ਕੇਂਦਰ ਤੇ ਰਾਜ ਸਰਕਾਰ ਤੱਕ ਸਾਂਝੀ ਪਹੁੰਚ ਬਣਾਉਣ ਦੀ ਵਕਾਲਤ ਕੀਤੀ | ਉਨ੍ਹਾਂ ਨੇ ਸਮਾਰਕ ਲਾਈਬਰੇਰੀ ਲਈ 51 ਹਜਾਰ ਰੁਪਏ ਦੀ ਮੱਦਦ ਦਿੱਤੀ | ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸਰਮਾ ਨੇ ਕਿਹਾ ਕਿ ਉਹ ਛੇਤੀ ਮੁੱਖ ਮੰਤਰੀ ਨਾਲ ਸਮਾਰਕ ਸਬੰਧੀ ਮੰਗਾਂ ਬਾਰੇ ਮੁਲਾਕਾਤ ਕਰਨਗੇ | ਐੱਸਡੀਐੱਮ ਅਰਪਿਤ ਸੰਗਲ ਨੇ ਘਟਨਾ ਨੂੰ ਖੌਫ਼ਨਾਕ ਦੱਸਦੇ ਪ੍ਰਸ਼ਾਸਨਿਕ ਸਹਿਯੋਗ ਦਾ ਭਰੋਸਾ ਦਿੱਤਾ | ਆਪ ਜਿਲ੍ਹਾ ਪ੍ਰਧਾਨ ਕੁਲਦੀਪ ਗਦਰਾਣਾ ਨੇ ਅਜਿਹੇ ਮੰਦਭਾਗੇ ਹਾਦਸਿਆਂ ਦਾ ਦੁਹਰਾਈ ਨਾ ਹੋਣ ਦੀ ਅਰਦਾਸ ਕਰਦੇ ਸਮਾਰਕ ਲਾਈਬ੍ਰੇਰੀ ਲਈ 11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰੇਣੂੂ ਸ਼ਰਮਾ ਅਤੇ ਜਜਪਾ ਆਗੂ ਸਰਬਜੀਤ ਮਸੀਤਾਂ ਨੇ 23 ਦਸੰਬਰ ਨੂੰ ਅੱਗ ਸੁਰੱਖਿਆ ਦਿਵਸ ਐਲਾਨਣ ਤੇ ਯੂਨੀਵਰਸਿਟੀ/ਵਿਸ਼ੇਸ਼ ਸਮਾਰਕ ਦੀ ਮੰਗ ਰੱਖੀ | ਟਰੱਸਟ ਦੇ ਪ੍ਰਧਾਨ ਰਮੇਸ਼ ਸੱਚਦੇਵਾ ਨੇ ਕਿਹਾ ਕਿ 442 ਮਰਹੂਮਾਂ ਨੂੰ ਸੱਚੀ ਸ਼ਰਧਾਂਜਲੀ ਯੂਨੀਵਰਸਿਟੀ ਦੀ ਸਥਾਪਨਾ ਨਾਲ ਹੀ ਸੰਭਵ ਹੈ | ਨਗਰ ਪਰਿਸ਼ਦ ਦੇ ਚੇਅਰਮੈਨ ਟੈਕ ਚੰਦ ਛਾਬੜਾ ਨੇ ਸਮਾਰਕ 'ਚ ਵੱਡਾ ਛੈੱਡ ਤੇ ਸਾਊਾਡ ਪ੍ਰੂਫ ਕਾਨਫਰੰਸ ਹਾਲ ਬਣਾਉਣ ਦੀ ਗੱਲ ਆਖੀ | ਇਸ ਮੌਕੇ 2001 ਤੋਂ ਹੁਣ ਤੱਕ ਵੱਖ-ਵੱਖ ਸਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ | ਸਤਲੁੱਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਰਧਾਂਜਲੀ ਭੇਟ ਕੀਤੀ | ਸਿਹਤ ਖ਼ਰਾਬੀ ਹੋਣ ਕਰਕੇ ਗੈਰਹਾਜਰ ਰਹੇ ਸਾਬਕਾ ਓਐੱਸਡੀ ਡਾ. ਕੇਵੀ ਸਿੰਘ ਦਾ ਸੋਕ ਮਤਾ ਪੜ੍ਹ ਕੇ ਸੁਣਾਇਆ ਗਿਆ | ਇਸ ਮੌਕੇ ਸ਼ਹਿਰ 'ਚ ਯੁਵਾ ਰਕਤਦਾਨ ਸੁਸਾਇਟੀ ਵੱਲੋਂ ਲਗਾਏ ਖੂਨਦਾਨ ਕੈਂਪ 'ਚ 125 ਯੂਨਿਟ ਅਤੇ ਸੰਸਥਾ 'ਅਪਣੇ' ਵੱਲੋਂ ਸਿਵਲ ਹਸਪਤਾਲ 'ਚ ਲਗਾਏ ਕੈਂਪ ਵਿੱਚ 626 ਯੂਨਿਟ ਖੂਨਦਾਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਅਮਿਤ ਸਿਹਾਗ, ਡੱਬਵਾਲੀ ਦੇ ਐੱਸਪੀ ਨਿਕਿਤਾ ਖੱਟਰ, ਬਲਦੇਵ ਮਾਂਗੇਆਣਾ, ਇਨੈਲੋ ਨੇਤਾ ਸੰਦੀਪ ਚੌਧਰੀ, ਸੰਦੀਪ ਗਰਗ, ਡਾ. ਐੱਸਐੱਸ ਸੰਘਾ, ਸਤੀਸ ਜੱਗਾ, ਅਮਨਦੀਪ ਬਾਂਸਲ, ਰਾਜੀਵ ਵਢੇਰਾ, ਵਿਨੋਦ ਬਾਂਸਲ, ਪਾਲਵਿੰਦਰ ਸ਼ਾਸਤਰੀ, ਸ਼ਮਸ਼ੇਰ ਸਿੰਘ, ਸੁੱਚਾ ਸਿੰਘ, ਭਾਰਤ ਭੂਸ਼ਣ ਬਰਨਾਲਾ, ਉਮੇਸ਼ ਮਿੱਤਲ, ਐਡਵੋਕੇਟ ਵੀਐੱਮ ਜੋਸ਼ੀ ਸਮੇਤ ਹੋਰ ਲੋਕ ਮੌਜੂਦ ਸਨ | ਅਗਨੀ ਪੀੜਤ ਟਰਸੱਟ ਦੇ ਮੈਂਬਰ ਇਕਬਾਲ ਸ਼ਾਂਤ ਨੇ ਡੱਬਵਾਲੀ ਦੀ ਹਰ ਦੁਕਾਨ ਅਤੇ ਵਪਾਰਕ ਅਦਾਰਿਆਂ 'ਚ ਅੱਗ ਬੁਝਾਉ ਯੰਤਰ ਲਾਜਮੀ ਕਰਨ, ਤੰਗ ਗਲੀਆਂ ਲਈ ਛੋਟੀ ਅੱਗ ਬੁਝਾਊ ਗੱਡੀ ਅਤੇ ਤੰਗ ਮੁਹੱਲਿਆਂ-ਬਾਜ਼ਾਰਾਂ 'ਚ ਫਾਇਰ ਹਾਈਡਰੈਂਟ ਸਿਸਟਮ ਲਗਾਉਣ ਦੀ ਮੰਗ ਕੀਤੀ | ਵਿਧਾਇਕ ਆਦਿੱਤਿਆ ਦੇਵੀਲਾਲ ਨੇ ਮੰਗ ਦੀ ਹਮਾਇਤ ਕਰਦੇ ਛੋਟੀ ਅੱਗ ਬੁਝਾਊ ਗੱਡੀ ਲਈ ਨਗਰ ਪਰਿਸ਼ਦ ਵੱਲੋਂ ਮਤਾ ਪਾਉਣ ਦੀ ਗੱਲ ਆਖੀ |

Ad Position 22
No active advertisement
ਪਿਛਲੀ ਖ਼ਬਰ ਐਸ. ਐਸ. ਬੀ. ਦੇ ਜਵਾਨ ਦਾ ਸਰਕਾਰੀ ਸਨਮਾਨ ਨਾਲ ਕੀਤਾ ਅੰਤਿਮ ਸੰਸਕਾਰ ਅਗਲੀ ਖ਼ਬਰ ਡਾ. ਹਰਿੰਦਰ ਸਿੰਘ ਕੰਗ ਭੀਮ ਰਾਓ ਅੰਬੇਡਕਰ ਐਕਸੀਲੈਂਸ ਐਵਾਰਡ-2025 ਨਾਲ ਸਨਮਾਨਿਤ
Ad Position 24