07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੈਸਟੀਸਾਈਡ ਯੂਨੀਅਨ ਦੇ ਆਗੂ ਵਲੋਂ ਕਿਸਾਨ ਨੇਤਾਵਾਂ 'ਤੇ ਕੀਤੀ ਗਈ ਟਿੱਪਣੀ 'ਤੇ ਕਿਸਾਨਾਂ 'ਚ ਭਾਰੀ ਰੋਹ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਸਿਰਸਾ, 25 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸਿਰਸਾ ਦੀ ਇੱਕ ਮੀਟਿੰਗ ਰਘੁਬੀਰ ਸਿੰਘ ਨਕੌੜਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਇਕ ਮਤਾ ਪਾਸ ਕਰਕੇ ਬੀਤੇ ਦਿਨੀਂ ਪੈਸਟੀਸਾਈਡ ਯੂਨੀਅਨ ਦੇ ਇਕ ਆਗੂ ਵੱਲੋਂ ਕਿਸਾਨ ਨੇਤਾਵਾਂ ਸਬੰਧੀ ਕੀਤੀ ਗਈ ਟਿਪਣੀ ਦੀ ਨਿੰਦਾ ਕੀਤੀ ਗਈ ਅਤੇ ਕਿਸਾਨਾਂ ਤੋਂ ਮੁਆਫੀ ਮੰਗਣ ਦੀ ਗੱਲ ਕਹੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੈਸਟੀਸਾਈਡ ਯੂਨੀਅਨ ਦੇ ਇੱਕ ਆਗੂ ਨੇ ਕਿਸਾਨ ਆਗੂਆਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜੋ ਕਿ ਬਹੁਤ ਨਿੰਦਣਯੋਗ ਹੈ | ਪੈਸਟੀਸਾਈਡੀ ਯੂਨੀਅਨ ਦੇ ਆਗੂ ਵੱਲੋਂ ਕਿਸਾਨ ਨੇਤਾਵਾਂ 'ਤੇ ਕੀਤੀ ਗਈ ਟਿਪਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਝੂਠੇ ਬਿਆਨਾਂ ਨੂੰ ਲੈ ਕੇ ਸਮੁੱਚੇ ਕਿਸਾਨ ਭਾਈਚਾਰੇ ਵਿੱਚ ਗੁੱਸਾ ਅਤੇ ਨਾਰਾਜ਼ਗੀ ਫੈਲੀ ਹੋਈ ਹੈ | ਇੱਕ ਅਜਿਹੇ ਸਮੇਂ ਜਦੋਂ ਸਰਕਾਰ ਲੋਕ ਵਿਰੋਧੀ ਕਾਨੂੰਨ ਬਣਾ ਕੇ ਖੇਤੀਬਾੜੀ, ਵਪਾਰ ਅਤੇ ਮੰਡੀਆਂ ਕਾਰਪੋਰੇਸ਼ਨਾਂ ਨੂੰ ਸੌਂਪਣ ਵਾਲੀ ਹੈ, ਤਾਂ ਮੰਡੀਆਂ ਦੀ ਰੱਖਿਆ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਵਿਰੁੱਧ ਕੀਤੀਆਂ ਗਈਆਂ ਗਲਤ ਟਿੱਪਣੀਆਂ ਬਹੁਤ ਚਿੰਤਾ ਦਾ ਵਿਸ਼ਾ ਹਨ | ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਦੇ ਸਾਰੇ ਤੱਥਾਂ 'ਤੇ ਗੰਭੀਰਤਾ ਨਾਲ ਚਰਚਾ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦਾ ਜ਼ਿਲ੍ਹਾ ਕਮੇਟੀ ਇਹ ਮਹਿਸੂਸ ਕੀਤਾ ਪੈਸਟੀਸਾਈਡ ਯੂਨੀਅਨ ਦੇ ਆਗੂ ਦੀ ਟਿਪਣੀ ਨਿੰਦਣਯੋਗ ਹੈ ਤੇ ਇਸ ਨੂੰ ਤੁਰੰਤ ਵਾਪਿਸ ਲਿਆ ਜਾਣਾ ਚਾਹੀਦਾ ਹੈ ਤੇ ਟਿਪਣੀ ਕਰਤਾ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਕਿਸਾਨ ਖੇਤੀ ਲਈ ਖਾਦ, ਬੀਜ, ਕੀਟਨਾਸ਼ਕ ਆਦਿ ਬਾਜ਼ਾਰ ਤੋਂ ਖਰੀਦਦੇ ਹਨ | ਕਿਸਾਨਾਂ ਦੇ ਵਪਾਰੀਆਂ ਨਾਲ ਸਿੱਧੇ ਸਬੰਧ ਹਨ | ਜੇਕਰ ਵਪਾਰੀਆਂ ਦੇ ਮਨਾਂ ਵਿੱਚ ਅਜਿਹੀ ਨਫ਼ਰਤ ਬਣੀ ਰਹਿੰਦੀ ਹੈ, ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ | ਅਜਿਹੀਆਂ ਘਟਨਾਵਾਂ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ | ਇਸ ਲਈ ਪੈਸਟੀਸਾਈਡ ਯੂਨੀਅਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਕਿਸਾਨ ਭਾਈਚਾਰੇ ਪ੍ਰਤੀ ਅਜਿਹੇ ਵਿਗੜੇ ਰਵੱਈਏ ਰੱਖਣ ਵਾਲੇ ਆਪਣੇ ਨੇਤਾ ਅਤੇ ਮੈਂਬਰਾਂ ਵਿਰੁੱਧ ਤੁਰੰਤ ਅਨੁਸ਼ਾਸਨੀ ਕਾਰਵਾਈ ਕਰਕੇ ਕਿਸਾਨ ਭਾਈਚਾਰੇ ਦੀਆਂ ਠੇਸ ਪਹੁੰਚਾਉਣ ਵਾਲੀਆਂ ਭਾਵਨਾਵਾਂ ਨੂੰ ਸ਼ਾਂਤ ਕਰਨਾ ਚਾਹੀਦਾ ਹੈ | ਕੁੱਲ ਹਿੰਦ ਕਿਸਾਨ ਸਭਾ ਦੇ ਹਮਜਿੰਦਰ ਸਿੱਧੂ, ਕਿਸਾਨ ਸੰਘਰਸ਼ ਸਮਿਤ ਪੱਗੜੀ ਸਭਾਲ ਜੱਟਾ ਦੇ ਕੁਲਦੀਪ ਸਿੰਘ ਸੁਖਚੈਨ, ਰਾਸ਼ਟਰੀ ਕਿਸਾਨ ਮੰਚ ਦੇ ਹਰਜਿੰਦਰ ਸਿੰਘ ਨਨੂਆਣਾ, ਲੱਖਾ ਸਿੰਘ ਅਲੀਕਾ, ਹਰਿਆਣਾ ਕਿਸਾਨ ਮੰਚ ਦੇ ਬਾਬਾ ਗੁਰਦੀਪ ਸਿੰਘ, ਆਲ ਇੰਡੀਆ ਕਿਸਾਨ ਸਭਾ (ਅਜੈ ਭਵਨ) ਤੋਂ ਡਾ. ਸੁਖਦੇਵ ਸਿੰਘ ਜੰਮੂ ਸਮੇਤ ਕਈ ਹੋਰ ਜਥੇਬੰਦੀਆਂ ਦੇ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ.-ਐੱਸ. ਪੀ. ਗੁਲਰਵਾਲਾ ਪਿੰਡ ਵਿਚ ਰਾਤ ਠਹਿਰੇ, ਜਨਤਕ ਸਮੱਸਿਆਵਾਂ 'ਤੇ ਤੁਰੰਤ ਕੀਤੀ ਕਾਰਵਾਈ ਅਗਲੀ ਖ਼ਬਰ ਸਾਢੇ 14 ਕਿਲੋ ਭੁੱਕੀ ਸਮੇਤ ਨੌਜਵਾਨ ਗਿ੍ਫ਼ਤਾਰ
Ad Position 24