06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜਾਖਲ ਦੇ ਵਿਕਾਸ ਤੋਂ ਵਾਂਝੇ ਇਲਾਕੇ ਦਾ ਜਲਦ ਹੱਲ ਕੀਤਾ ਜਾਵੇਗਾ : ਸੁਭਾਸ਼ ਬਰਾਲਾ * ਐਡਵੋਕੇਟ ਅਮਨਪ੍ਰੀਤ ਕੌਰ ਨੇ ਜਾਖਲ ਦੇ ਗੈਰ-ਪ੍ਰਬੰਧਿਤ ਇਲਾਕੇ ਦੇ ਵਿਕਾਸ ਦੀ ਮੰਗ ਰੱਖੀ * ਐਡਵੋਕੇਟ ਚੈਂਬਰਾਂ ਵਿੱਚ ਲਿਫ਼ਟ ਲਈ ਕੀਤਾ ਧੰਨਵਾਦ

ਟੋਹਾਣਾ, 6 ਸਤੰਬਰ (ਮਨਜੀਤ ਸਿੰਘ) - ਰਾਜ ਸਭਾ ਮੈਂਬਰ ਸ੍ਰੀ ਸੁਭਾਸ਼ ਬਰਾਲਾ ਅੱਜ ਸਿਵਲ ਕੋਰਟ ਟੋਹਾਣਾ ਵਿਖੇ ਐਡਵੋਕੇਟ ਚੈਂਬਰਾਂ ਵਿੱਚ ਨਵੀਂ ਲਿਫ਼ਟ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਮੈਂਬਰ ਅਤੇ ਐਡਵੋਕੇਟ ਅਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਸਾਹਮਣੇ ਜਾਖਲ ਦੇ ਇੱਕ ਅਜਿਹੇ ਇਲਾਕੇ ਦਾ ਮੁੱਦਾ ਰੱਖਿਆ, ਜੋ ਨਾ ਤਾਂ ਨਗਰ ਪਾਲਿਕਾ ਦੇ ਅਧੀਨ ਆਉਂਦਾ ਹੈ ਤੇ ਨਾ ਹੀ ਗ੍ਰਾਮ ਪੰਚਾਇਤ ਦੇ ਅਧੀਨ ਹੈ।

Ad Position 21
repet_subhas-goyals [Copy P29]
ਐਡਵੋਕੇਟ ਅਮਨਪ੍ਰੀਤ ਕੌਰ, ਸੰਸਦ ਮੈਂਬਰ ਸੁਭਾਸ਼ ਬਰਾਲਾ ਦਾ ਧੰਨਵਾਦ ਕਰਦੇ ਹੋਏ। ਤਸਵੀਰ: ਮਨਜੀਤ ਸਿੰਘ ਟੋਹਾਣਾ 07-09-2026
ਟੋਹਾਣਾ, 6 ਸਤੰਬਰ (ਮਨਜੀਤ ਸਿੰਘ) - ਰਾਜ ਸਭਾ ਮੈਂਬਰ ਸ੍ਰੀ ਸੁਭਾਸ਼ ਬਰਾਲਾ ਅੱਜ ਸਿਵਲ ਕੋਰਟ ਟੋਹਾਣਾ ਵਿਖੇ ਐਡਵੋਕੇਟ ਚੈਂਬਰਾਂ ਵਿੱਚ ਨਵੀਂ ਲਿਫ਼ਟ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਮੈਂਬਰ ਅਤੇ ਐਡਵੋਕੇਟ ਅਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਸਾਹਮਣੇ ਜਾਖਲ ਦੇ ਇੱਕ ਅਜਿਹੇ ਇਲਾਕੇ ਦਾ ਮੁੱਦਾ ਰੱਖਿਆ, ਜੋ ਨਾ ਤਾਂ ਨਗਰ ਪਾਲਿਕਾ ਦੇ ਅਧੀਨ ਆਉਂਦਾ ਹੈ ਤੇ ਨਾ ਹੀ ਗ੍ਰਾਮ ਪੰਚਾਇਤ ਦੇ ਅਧੀਨ ਹੈ। ਐਡਵੋਕੇਟ ਅਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਵਿਕਾਸ ਕਾਰਜਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਲਾਕਾ ਕਿਸੇ ਵੀ ਸਥਾਨਕ ਸੰਸਥਾ ਦੇ ਅਧੀਨ ਨਾ ਹੋਣ ਕਾਰਨ ਇੱਥੇ ਸੜਕਾਂ, ਗਲੀਆਂ ਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕੰਮ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਇਲਾਕੇ ਦਾ ਜਲਦ ਤੋਂ ਜਲਦ ਪੱਕਾ ਹੱਲ ਕਰਦਿਆਂ ਇਸ ਨੂੰ ਕਿਸੇ ਇੱਕ ਸਥਾਨਕ ਸੰਸਥਾ ਦੇ ਅਧੀਨ ਲਿਆਂਦਾ ਜਾਵੇ ਤਾਂ ਜੋ ਇੱਥੇ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾ ਸਕਣ। ਇਸ ’ਤੇ ਰਾਜ ਸਭਾ ਮੈਂਬਰ ਸ੍ਰੀ ਸੁਭਾਸ਼ ਬਰਾਲਾ ਨੇ ਐਡਵੋਕੇਟ ਅਮਨਪ੍ਰੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਜਾਖਲ ਦੇ ਇਸ ਇਲਾਕੇ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਲੋੜੀਂਦੇ ਵਿਕਾਸ ਕਾਰਜ ਪੂਰੀ ਰਫ਼ਤਾਰ ਨਾਲ ਕਰਵਾਏ ਜਾਣਗੇ ਤੇ ਇਸ ਮਾਮਲੇ ਨੂੰ ਸਬੰਧਤ ਪੱਧਰ ’ਤੇ ਵਿਚਾਰ ਕੇ ਹੱਲ ਕੀਤਾ ਜਾਵੇਗਾ। ਐਡਵੋਕੇਟ ਅਮਨਪ੍ਰੀਤ ਕੌਰ ਵੱਲੋਂ ਐਡਵੋਕੇਟ ਚੈਂਬਰਾਂ ਵਿੱਚ ਲਿਫ਼ਟ ਲਗਵਾਉਣ ਲਈ ਸ੍ਰੀ ਸੁਭਾਸ਼ ਬਰਾਲਾ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਜਾਖਲ ਵਿਖੇ ਅੰਡਰਬ੍ਰਿਜ ਬਣਵਾਉਣ ਲਈ ਵੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਵਿਕਾਸ ਕਾਰਜਾਂ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਐਡਵੋਕੇਟ ਅਮਨਪ੍ਰੀਤ ਕੌਰ ਨੇ ਕਿਹਾ ਕਿ ਜਾਖਲ ਦੇ ਲੋਕਾਂ ਦੀਆਂ ਬਾਕੀ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਉਹ ਲਗਾਤਾਰ ਆਵਾਜ਼ ਉਠਾਉਂਦੇ ਰਹਿਣਗੇ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਦਨ ਚੌਹਾਨ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ਪਿਹੋਵਾ ਵਿਖੇ ਨੌਕਰੀ ਮੇਲਾ ਅੱਜ
Ad Position 24