06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਡਰੋਨ ਦੀ ਮਦਦ ਨਾਲ ਟ੍ਰੈਫ਼ਿਕ ਵਿਵਸਥਾ ਕੀਤੀ ਜਾ ਰਹੀ ਕੰਟਰੋਲ

ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਟ੍ਰੈਫ਼ਿਕ ਪੁਲਿਸ ਟ੍ਰੈਫ਼ਿਕ ਪ੍ਰਬੰਧ ਪ੍ਰਤੀ ਟੈਕਨਾਲੋਜੀ ਆਧਾਰਿਤ ਕਦਮ ਉਠਾਉਂਦੇ ਹੋਏ ਹੁਣ ਡਰੋਨ ਦੀ ਮਦਦ ਨਾਲ ਟ੍ਰੈਫ਼ਿਕ ਚਲਾਉਣ ਦੀ ਤਿਆਰੀ ਵਿਚ ਜੁਟੀ ਹੋਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਟ੍ਰੈਫ਼ਿਕ ਪੁਲਿਸ ਟ੍ਰੈਫ਼ਿਕ ਪ੍ਰਬੰਧ ਪ੍ਰਤੀ ਟੈਕਨਾਲੋਜੀ ਆਧਾਰਿਤ ਕਦਮ ਉਠਾਉਂਦੇ ਹੋਏ ਹੁਣ ਡਰੋਨ ਦੀ ਮਦਦ ਨਾਲ ਟ੍ਰੈਫ਼ਿਕ ਚਲਾਉਣ ਦੀ ਤਿਆਰੀ ਵਿਚ ਜੁਟੀ ਹੋਈ ਹੈ। ਇਸ ਨਾਲ ਹੀ ਦਿੱਲੀ ਦੇ ਅਹਿਮ ਰਸਤਿਆਂ ’ਤੇ ਟ੍ਰੈਫ਼ਿਕ ਦੀ ਆਵਾਜਾਈ ਪ੍ਰਤੀ ਉਪਰ ਤੋਂ (ਰੀਅਲ ਟਾਈਮ ਏਰੀਅਲ ਵਿਯੂ) ਵੇਖਣ ਪ੍ਰਤੀ ਡਰੋਨ ਦੀ ਵਰਤੋ ਕੀਤੀ ਜਾ ਰਹੀ ਹੈ। ਦਿੱਲੀ ਟ੍ਰੈਫ਼ਿਕ (ਜ਼ੋਨ-1) ਦੇ ਵਧੀਕ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਟ੍ਰੈਫ਼ਿਕ ਸਥਿਤੀ ਦਾ ਪਤਾ ਲਗਾਉਣ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਭਾਵਾਂ ਅਤੇ ਜਲੂਸਾਂ ਤੋਂ ਪਹਿਲਾਂ ਉਨ੍ਹਾਂ ਥਾਵਾਂ ’ਤੇ ਡਰੋਨ ਲਗਾ ਕੇ ਪੂਰੀ ਸਥਿਤੀ ਦਾ ਪਤਾ ਲਗਾ ਕੇ ਟ੍ਰੈਫ਼ਿਕ ਨੂੰ ਬਦਲਿਆ ਜਾ ਸਕੇ, ਤਾਂ ਕਿ ਟ੍ਰੈਫ਼ਿਕ ਪੂਰੀ ਤਰ੍ਹਾਂ ਨਾਲ ਸੁਚਾਰੂ ਹੋ ਕੇ ਚੱਲ ਸਕੇ।
Ad Position 22
No active advertisement
ਪਿਛਲੀ ਖ਼ਬਰ ਯਮੁਨਾਨਗਰ ਵਿਚ ਮਹਾਂਪੰਚਾਇਤ 4 ਅਕਤੂਬਰ ਨੂੰ ਅਗਲੀ ਖ਼ਬਰ ਹੁਣ ਦੀਪਾਲੀ ਚੌਕ ਤੋਂ ਕ੍ਰਿਸ਼ਨਾ ਪਾਰਕ ਐਕਸਟੈਂਸ਼ਨ ਤੱਕ ਚੱਲੇਗੀ ਮੈਟਰੋ
Ad Position 24