12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਿਹਾਤੀ ਪੁਲਿਸ ਵਲੋਂ ਗੁਰਾਇਆ ਵਿਖੇ ਯੁੱਧ ਨਸ਼ਿਆਂ ਵਿਰੁੱਧ ਸੰਪਰਕ ਮੁਹਿੰਮ ਤਹਿਤ ਭਰਵੀਂ ਮੀਟਿੰਗ <br/>

Ad Position 21
No active advertisement
ਗੁਰਾਇਆ ਵਿਖੇ ਨਸ਼ਿਆਂ ਵਿਰੁੱਧ ਹੋਈ ਮੀਟਿੰਗ ਦੌਰਾਨ ਨਸ਼ਾ ਮੁਕਤ ਦੀਆਂ ਤਖਤੀਆਂ ਚੁੱਕੀ ਨੌਜਵਾਨਾਂ ਦੇ ਨਾਲ ਹਰਵਿੰਦਰ ਸਿੰਘ ਵਿਰਕ ਐਸ.ਐਸ.ਪੀ. ਸਰਬਜੀਤ ਰਾਏ, ਐਸ.ਪੀ. ਡੀ. ਸਰਵਣ ਸਿੰਘ ਬਲ ਡੀ.ਐਸ.ਪੀ., ਸਿਕੰਦਰ ਸਿੰਘ ਐਸ.ਐਚ.ਓ., ਸੁਖਵਿੰਦਰ ਪਾਲ ਚੌਂਕੀ ਇੰਚਾਰਜ ਦੁਸਾਂਝ ਕਲਾਂ, ਸ਼ੁਭਾਸ ਕੁਮਾਰ ਤੇ ਹੋਰ | ਤਸਵੀਰ : ਬਲਵਿੰਦਰ ਸਿੰਘ ਗੁਰਾਇਆ <br/> 01-06-2025
ਗੁਰਾਇਆ, 31 ਮਈ (ਬਲਵਿੰਦਰ ਸਿੰਘ)-ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਵਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਪਹਿਲੀ ਜਨਵਰੀ ਤੋਂ 485 ਮੁਕੱਦਮੇ ਦਰਜ ਕੀਤੇ ਗਏ ਹਨ ਤੇ 735 ਤੋਂ ਵੱਧ ਨਸ਼ਾ ਸਮਗਲਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ | ਇਹ ਸ਼ਬਦ ਹਰਵਿੰਦਰ ਸਿੰਘ ਵਿਰਕ ਐੱਸ.ਐੱਸ.ਪੀ. ਦਿਹਾਤੀ ਜ਼ਿਲ੍ਹਾ ਜਲੰਧਰ ਨੇ ਅੱਜ ਇੱਥੇ ਮਿਲਨ ਪੈਲੇਸ ਵਿਖੇ ਭਰਵੀਂ ਮੀਟਿੰਗ ਦੌਰਾਨ ਕਹੇ | ਉਨ੍ਹਾਂ ਕਿਹਾ ਕਿ 90 ਫ਼ੀਸਦੀ ਸਮਗਲਰ ਫੜੇ ਜਾ ਚੁੱਕੇ ਹਨ ਬਾਕੀ ਰਹਿੰਦੇ ਸਮਗਲਰ ਜਲਦੀ ਹੀ ਫੜ ਲਏ ਜਾਣਗੇ | ਇਸ ਮੌਕੇ ਬੋਲਦੇ ਹੋਏ ਸਰਬਜੀਤ ਰਾਏ ਐੱਸ.ਪੀ. ਡੀ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਪੁਲਿਸ ਇਕੱਲੇ ਨਹੀਂ ਲੜ ਸਕਦੀ ਸਾਨੂੰ ਸਭ ਦੇ ਸਹਿਯੋਗ ਦੀ ਲੋੜ ਹੈ | ਤਦ ਹੀ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕੀਤਾ ਜਾ ਸਕਦਾ ਹੈ | ਇਸ ਮੌਕੇ ਬੋਲਦੇ ਹੋਏ ਸਰਵਣ ਸਿੰਘ ਡੀ.ਐੱਸ.ਪੀ. ਫਿਲੌਰ ਨੇ ਕਿਹਾ ਕਿ ਫਿਲੌਰ ਸਬ ਡਵੀਜ਼ਨ ਵਿਚ ਅਸੀਂ ਨਸ਼ਿਆਂ ਦੇ ਖ਼ਾਤਮੇ ਦੇ ਲਗਭਗ ਨੇੜੇ ਪੁੱਜ ਗਏ ਹਾਂ | ਮੀਟਿੰਗ ਦੇ ਅੰਤ 'ਚ ਸਿਕੰਦਰ ਸਿੰਘ ਐੱਸ.ਐੱਚ.ਓ. ਗੁਰਾਇਆ ਨੇ ਮੀਟਿੰਗ ਨੂੰ ਕਾਮਯਾਬ ਕਰਨ ਲਈ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਢੀਂਡਸਾ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਕੰਮ ਕੀਤਾ-ਮਠਾੜੂ <br/> ਅਗਲੀ ਖ਼ਬਰ 101 ਨਸ਼ੀਲੇ ਕੈਪਸੂਲਾਂ ਸਮੇਤ 2 ਤਸਕਰ ਕਾਬੂ <br/>
Ad Position 24