08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਗਰ ਨਿਗਮ ਦੀਆਂ ਪਾਰਕਿੰਗ ਸਾਈਟਾਂ 'ਚ ਵੀ ਚਹੇਤੇ ਠੇਕੇਦਾਰ ਦੇ ਕਈ ਕਰੀਬੀਆਂ ਨੇ ਭਰੇ ਸਨ ਟੈਂਡਰ

Ad Position 21
No active advertisement
ਅਜੀਤ ਡੈਸਕ 02-06-2025

ਜਲੰਧਰ, 1 ਜੂਨ (ਸ਼ਿਵ)- ਵਿਜੀਲੈਂਸ ਬਿਊਰੋ ਵਲੋਂ ਰਮਨ ਅਰੋੜਾ ਦੀ ਗਿ੍ਫ਼ਤਾਰੀ ਤੋਂ ਬਾਅਦ ਕੇਂਦਰੀ ਹਲਕੇ 'ਚ ਕਰਵਾਏ ਗਏ ਵਿਕਾਸ ਦੇ ਕੰਮਾਂ ਦੀ ਜਾਂਚ ਕੀਤੀ ਗਈ ਸੀ ਤਾਂ ਇਸ ਹਲਕੇ ਵਿਚ ਕੁਟੇਸ਼ਨਾਂ 'ਤੇ ਕੀਤੇ ਗਏ ਕਰੋੜਾਂ ਦੇ ਕੰਮਾਂ ਲਈ ਇਕ ਚਹੇਤੇ ਠੇਕੇਦਾਰ ਦਾ ਵੀ ਨਾਂਅ ਆਇਆ ਸੀ ਜਿਸ ਦੇ ਘਰੋਂ ਕੁਟੇਸ਼ਨਾਂ 'ਤੇ ਕਰਵਾਏ ਗਏ ਕੰਮਾਂ ਦੀਆਂ ਕੁੱਝ ਫਾਈਲਾਂ ਵੀ ਮਿਲੀਆਂ ਦੱਸੀਆਂ ਜਾਂਦੀਆਂ ਸਨ | ਉਸ ਬਾਰੇ ਕਿਹਾ ਜਾਂਦਾ ਹੈ ਕਿ ਨਿਗਮ ਵਲੋਂ ਕੁੱਝ ਸਮਾਂ ਪਹਿਲਾਂ ਪਾਰਕਿੰਗਾਂ ਦੇ ਜਿਹੜੇ ਠੇਕਿਆਂ ਦੀ ਬੋਲੀ ਕਰਵਾਈ ਗਈ ਸੀ ਤਾਂ ਉਸ 'ਚ ਚਹੇਤੇ ਠੇਕੇਦਾਰ ਦੇ ਕੁੱਝ ਕਰੀਬੀਆਂ ਨੇ ਵੀ ਠੇਕੇ ਹਾਸਲ ਕੀਤੇ ਸਨ | ਚਾਹੇ ਇਹ ਠੇਕੇ ਕਾਫ਼ੀ ਮਹਿੰਗੇ ਗਏ ਸਨ ਪਰ ਇਸ 'ਚ ਉਕਤ ਚਹੇਤੇ ਠੇਕੇਦਾਰ ਦੀ ਭੂਮਿਕਾ ਦੀ ਵਿਜੀਲੈਂਸ ਜਾਂਚ ਕਰ ਸਕਦੀ ਹੈ | ਵਿਜੀਲੈਂਸ ਵਲੋਂ ਉਕਤ ਠੇਕੇਦਾਰ ਨੂੰ ਜਾਣਕਾਰੀ ਲਈ ਤਲਬ ਕੀਤਾ ਜਾਂਦਾ ਰਿਹਾ ਹੈ | ਨਿਗਮ ਦੇ ਲੰਬੇ ਸਮੇਂ ਬਾਅਦ ਪਾਰਕਿੰਗ ਦੇ ਠੇਕੇ ਕਾਫ਼ੀ ਮਹਿੰਗੇ ਗਏ ਸੀ ਤੇ ਚਾਹੇ ਅਜੇ ਅਲਾਟ ਨਹੀਂ ਕੀਤੇ ਗਏ ਹਨ ਪਰ ਵਿਜੀਲੈਂਸ ਬਿਊਰੋ ਵਲੋਂ ਰਮਨ ਅਰੋੜਾ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਹੁਣ ਇਕ ਚਹੇਤੇ ਠੇਕੇਦਾਰ ਦੇ ਪਾਰਕਿੰਗ ਠੇਕਿਆਂ 'ਚ ਸੰਬੰਧਾਂ ਦੀ ਵੀ ਚਰਚਾ ਹੋਣ ਲੱਗ ਪਈ ਹੈ ਕਿ ਕਿਧਰੇ ਪ੍ਰਭਾਵ ਨਾਲ ਤਾਂ ਕੁੱਝ ਠੇਕੇ 'ਤੇ ਨਹੀਂ ਲਏ ਗਏ ਸਨ | ਵਿਜੀਲੈਂਸ ਬਿਊਰੋ ਨੂੰ ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਮਿਲ ਰਹੀਆਂ ਹਨ ਤਾਂ ਉਹ ਕਈ ਜਗਾ ਮੌਕਾ ਵੀ ਦੇਖ ਰਹੀ ਹੈ | ਕੇਂਦਰੀ ਹਲਕੇ 'ਚ ਕੰਮ ਕਰਵਾਉਣ ਲਈ ਬਕਾਇਦਾ ਕਈ ਲੋਕਾਂ ਨੂੰ ਤਾਇਨਾਤ ਕੀਤਾ ਗਿਆ ਸੀ ਤੇ ਇਸ ਮਾਮਲੇ ਵਿਚ ਆਪਣੇ ਲੋਕਾਂ ਨੂੰ ਵੀ ਪਹਿਲ ਦੇ ਤੌਰ 'ਤੇ ਕੰਮ ਦਿਵਾਏ ਗਏ ਸਨ | ਹੁਣ ਜਦੋਂ ਵਿਜੀਲੈਂਸ ਬਿਊਰੋ ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਹਰਗੋਬਿੰਦ ਨਗਰ ਵਿਚ ਪਾਣੀ ਦੀ ਕਮੀ ਨੂੰ ਲੈ ਕੇ ਪ੍ਰਦਰਸ਼ਨ <br/> ਅਗਲੀ ਖ਼ਬਰ ਕਿੱਥੇ ਹੈ ਰਾਜੂ ਮਦਾਨ, ਅਜੇ ਤੱਕ ਭੇਤ ਹੈ ਬਰਕਰਾਰ
Ad Position 24