08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਖ਼ਾਲਸਾ ਸਕੂਲ ਦੇ ਦਸਵੀਂ ਜਮਾਤ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 30 ਹਜ਼ਾਰ ਦਾ ਚੈਕ ਭੇਟ <br/>

Ad Position 21
No active advertisement
ਅਜੀਤ ਡੈਸਕ 02-06-2025
ਮਹਿਤਪੁਰ, 1 ਜੂਨ (ਲਖਵਿੰਦਰ ਸਿੰਘ)-ਖਾਲਸਾ ਸਕੂਲ ਮਹਿਤਪੁਰ ਦੇ ਦਸਵੀਂ ਜਮਾਤ 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀ ਨੂੰ ਸਮਾਜਸੇਵੀ ਸੁਸਾਇਟੀ ਵਲੋਂ ਵਜੀਫ਼ੇ ਵਜੋਂ ਚੈੱਕ ਭੇਟ ਕੀਤਾ ਗਿਆ | ਜਿਸ ਸਬੰਧੀ ਜਾਣਕਾਰੀ ਦਿੰਦੇ ਸ੍ਰੀਮਤੀ ਮਨਪ੍ਰੀਤ ਕੌਰ ਪਿ੍ੰਸੀਪਲ ਜੀ.ਜੀ.ਐਚ.ਜੀ.ਬੇਟ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਨੇ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਰਾਜੋਵਾਲ ਹਾਲ ਨਿਵਾਸੀ ਕਨੈਡਾ ਜੀ ਸਰਪ੍ਰਸਤੀ 'ਚ ਚਲਾਈ ਜਾ ਰਹੀ ਸਵ. ਡਾਕਟਰ ਮੁਨਸ਼ੀ ਰਾਮ ਅਤੇ ਸਰਦਾਰ ਬਲਕਾਰ ਸਿੰਘ ਸੰਧੂ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸੰਗੋਵਾਲ ਵਲੋਂ ਦਸਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸ਼ਰਨਜੀਤ ਸਿੰਘ ਸਪੁੱਤਰ ਸਰਦਾਰ ਸੀਤਲ ਸਿੰਘ ਨੂੰ 30 ਹਜ਼ਾਰ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ | ਸੁਸਾਇਟੀ ਦੇ ਮੈਂਬਰ ਸਰਦਾਰ ਹਰਭਜਨ ਸਿੰਘ ਨੇ ਗੁਰਮੀਤ ਸਿੰਘ ਰਾਜੋਵਾਲ, ਸਵ. ਡਾ. ਮੁਨਸ਼ੀਰਾਮ ਤੇ ਬਲਕਾਰ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ | ਨਰਿੰਦਰਜੀਤ ਸਿੰਘ ਵਿਰਕ ਮੈਨੇਜਰ ਸਕੂਲ ਪ੍ਰਬੰਧਕ ਕਮੇਟੀ ਨੇ ਆਏ ਹੋਏ ਬੱਚਿਆ ਦੇ ਮਾਪੇ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਗੁਰਪਾਲ ਸਿੰਘ ਸੰਗੋਵਾਲ, ਪਾਲ ਬਾਗਪੁਰ, ਗੁਰਦੇਵ ਸਿੰਘ ਐਕਸੀਅਨ, ਸੁਲੱਖਣ ਸਿੰਘ, ਮਨਜਿੰਦਰ ਸਿੰਘ, ਹਰਪਾਲ ਸਿੰਘ ਸ਼ੇਰਗਿਲ, ਮਨਜੀਤ ਸਿੰਘ ਪੀ.ਟੀ,ਆਈ, ਰਾਜਵਿੰਦਰ ਕੌਰ, ਸ੍ਰੀਮਤੀ ਸੋਨੀਆ ਭੰਡਾਰੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਤੋਂ ਨਕੋਦਰ ਸੜਕ 'ਤੇ ਡਿੱਗੇ ਦਰੱਖ਼ਤਾਂ ਦਾ ਕੌਣ ਹੈ ਵਾਲੀ ਵਾਰਸ... ਅਗਲੀ ਖ਼ਬਰ ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਜੌੜਾ-ਭੱਟੀਆਂ ਵਿਖੇ ਸਾਲਾਨਾ ਮੇਲਾ ਮਨਾਇਆ
Ad Position 24