08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਹਿਤਪੁਰ ਤੋਂ ਨਕੋਦਰ ਸੜਕ 'ਤੇ ਡਿੱਗੇ ਦਰੱਖ਼ਤਾਂ ਦਾ ਕੌਣ ਹੈ ਵਾਲੀ ਵਾਰਸ...

Ad Position 21
No active advertisement
ਅਜੀਤ ਡੈਸਕ 02-06-2025
ਮਹਿਤਪੁਰ, 1 ਜੂਨ (ਲਖਵਿੰਦਰ ਸਿੰਘ)- ਮਹਿਤਪੁਰ ਤੋਂ ਨਕੋਦਰ ਨੂੰ ਜਾਂਦੀ ਸੜਕ, ਜਿਸ ਦੇ ਦੋਵੇਂ ਪਾਸਿਆਂ 'ਤੇ ਕਾਫ਼ੀ ਸੰਘਣੇ ਦਰੱਖ਼ਤ ਲੱਗੇ ਹੋਏ ਹਨ |ਜਿਨ੍ਹਾਂ 'ਚੋਂ ਕਈ ਦਰੱਖਤ ਲੱਗਿਆਂ ਨੂੰ ਕਈ ਦਹਾਕੇ ਹੋ ਚੁੱਕੇ ਹਨ | ਜੋ ਮੀਂਹ ਹਨੇ੍ਹਰੀ ਤੇਜ ਝੱਖੜ ਆਉਣ ਨਾਲ ਸੜਕ 'ਤੇ ਡਿੱਗ ਜਾਂਦੇ ਹਨ ਤੇ ਡਿੱਗੇ ਦਰੱਖ਼ਤਾਂ ਨਾਲ ਰਾਹਗੀਰਾਂ ਨੂੰ ਕਾਫ਼ੀ ਮੁਸੀਬਤ ਆਉਂਦੀ ਹੈ ਤੇ ਲਮਕਦੇ ਦਰੱਖਤ ਵੀ ਲੋਕਾਂ ਦੇ ਸਾਧਨਾਂ ਦਾ ਕਾਫ਼ੀ ਨੁਕਸਾਨ ਕਰਦੇ ਹਨ | ਇਨ੍ਹਾਂ ਲਟਕਦੇ ਦਰੱਖ਼ਤਾਂ ਕਾਰਨ ਕਾਫ਼ੀ ਲੋਕ ਗੰਭੀਰ ਜ਼ਖਮੀ ਵੀ ਹੋ ਚੁੱਕੇ ਹਨ | ਦੂਸਰੇ ਪਾਸੇ ਗੱਲ ਕਰੀਏ ਇਨ੍ਹਾਂ ਦਰੱਖਤਾਂ ਦੀ ਸਾਂਭ ਸੰਭਾਲ ਦੀ ਤਾਂ ਲਮਕਦੇ ਜਾਂ ਡਿੱਗੇ ਇਹ ਦਰੱਖਤ ਪਿਛਲੇਂ ਲੰਬੇ ਸਮੇਂ ਤੋਂ ਸੜਕ ਦੇ ਪਾਸਿਆ 'ਤੇ ਪਏ ਹਨ, ਜਿਸ ਤੋਂ ਲਗਦਾ ਹੈ ਇਨ੍ਹਾਂ ਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੈ | ਇਸ ਸਬੰਧੀ ਸਥਾਨਕ ਲੋਕਾਂ, ਸ਼ਹਿਰ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਹਨੇ੍ਹਰੀ ਤੂਫਾਨ ਆਉਂਦਾ ਹੈ ਤਾਂ ਇਸ ਸੜਕ, ਨਾਲ ਲੱਗਦੇ ਖੇਤਾਂ ਤੇ ਥਾਵਾਂ ਤੇ ਕਈ ਦਰੱਖਤ ਡਿੱਗਦੇ ਹਨ, ਜਿਸ ਨਾਲ ਕਾਫ਼ੀ ਲੰਬਾ ਸਮਾ ਟ੍ਰੈਫ਼ਿਕ ਜਾਮ ਲੱਗ ਜਾਦਾ ਹੈ | ਜਿਨ੍ਹਾਂ ਨੂੰ ਜੰਗਲਾਤ ਵਿਭਾਗ ਨਹੀਂ ਚੱਕਦਾ, ਉਹ ਦਰੱਖਤ ਕਈ ਦਿਨ ਸੜਕਾਂ 'ਤੇ ਡਿੱਗੇ ਰਹਿੰਦੇ ਹਨ | ਆਲੇ ਦੁਆਲੇ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਪਾਸੇ ਕਰਕੇ ਰਾਸਤਾ ਚਾਲੂ ਕਰ ਦਿੱਤਾ ਜਾਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਇਹ ਦਰੱਖਤ ਜੰਗਲਾਤ ਵਿਭਾਗ ਦੇ ਅਧੀਨ ਆਉਂਦੇ ਹਨ ਤੇ ਸੰਭਾਲਣ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਹੈ | ਦੁਕਾਨਦਾਰਾਂ ਨੇ ਕਿਹਾ ਕਿ ਜਿਸ ਦਰੱਖਤ ਤੋਂ ਲੋਕਾਂ ਨੂੰ ਕੋਈ ਖ਼ਤਰਾ ਪੈਦਾ ਹੁੰਦਾ ਹੈ, ਉਸ ਨੂੰ ਛਾਂਗਦਾ ਹੈ ਤਾਂ ਉਸ ਨੂੰ ਜੰਗਲਾਤ ਵਿਭਾਗ ਦੇ ਕਰਿੰਦੇ ਕਾਰਵਾਈ ਕਰਨ ਦੀਆਂ ਧਮਕੀਆਂ ਦੇਣ ਲੱਗ ਜਾਂਦੇ ਹਨ | ਜਦੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਫ਼ਿਲੌਰ ਤੇ ਜਲੰਧਰ ਡੀ.ਐਫ਼.ਓ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਦਰੱਖਤਾਂ ਨੂੰ ਚੁੱਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦਰੱਖਤਾਂ ਨੂੰ ਚੁੱਕਣਾ ਉਨ੍ਹਾਂ ਦੀ ਜਿੰਮੇਵਾਰੀ ਹੈ | ਜਿਨ੍ਹਾਂ ਨੂੰ ਜਲਦ ਚੁਕਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦੂਸਰਿਆਂ ਨੂੰ ਧੋਖਾ ਦੇਣ ਵਾਲਾ ਵਿਅਕਤੀ ਕਦੇ ਸਫਲ ਨਹੀਂ ਹੁੰਦਾ-ਪਾਸਟਰ ਦਿਓਲ <br/> ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਦਸਵੀਂ ਜਮਾਤ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 30 ਹਜ਼ਾਰ ਦਾ ਚੈਕ ਭੇਟ <br/>
Ad Position 24