08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਜਲਾਲਪੁਰ ਕਲਾਂ 'ਚ ਪੰਚਾਇਤ ਵਲੋਂ 'ਸਟੇਅ ਆਰਡਰ' ਦੇ ਬਾਵਜੂਦ ਸਾਡੇ ਕਬਜ਼ੇ ਵਾਲੀ ਜਗ੍ਹਾ ਨੂੰ ਜੇ.ਸੀ.ਬੀ. ਨਾਲ ਢਾਹਿਆ : ਪੀੜਤ ਹਰਮੇਸ਼ ਸਿੰਘ <br/>

Ad Position 21
No active advertisement
ਲੋਹੀਆਂ ਪਿੰਡ ਜਲਾਲਪੁਰ ਕਲਾਂ ਵਿਖੇ ਢਾਈ ਗਈ ਕੰਧ ਤੇ ਸਾੜੀ ਗਈ ਤੂੜੀ ਬਾਰੇ ਜਾਣਕਾਰੀ ਦਿੰਦੇ ਹਰਮੇਸ਼ ਸਿੰਘ ਪੁੱਤਰ ਬੂਟਾ ਸਿੰਘ ਅਤੇ ਹੋਰ | ਪਿੱਛੇ ਪੰਚਾਇਤ ਵਲੋਂ ਛੱਪੜ ਦੀ ਕੀਤੀ ਜਾ ਰਹੀ ਸਫਾਈ ਦਾ ਦਿ੍ਸ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 02-06-2025
ਲੋਹੀਆਂ ਖਾਸ, 1 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿੰਡ ਜਲਾਲਪੁਰ ਕਲਾਂ ਵਿਖੇ ਮੇਰੇ ਆਪਣੇ ਘਰ ਦੀ 9 ਮਰਲੇ ਜਗ੍ਹਾ ਹੈ, ਜਿਸ 'ਤੇ ਮੈਂ ਕਾਬਜਕਾਰ ਹਾਂ ਤੇ ਪਿੰਡ ਦੀ ਪੰਚਾਇਤ ਵਲੋਂ ਮੇਰੇ ਕਬਜੇ ਵਾਲੀ ਜਗਾ 'ਤੇ ਬਣੀ ਹੋਈ ਚਾਰਦੁਆਰੀ ਨੂੰ ਮਾਣਯੋਗ ਅਦਾਲਤ ਪਾਸੋਂ ਸਟੇਅ ਆਰਡਰ (ਸਟੇਟਸ ਕੋ) ਹੋਣ ਦੇ ਬਾਵਜੂਦ ਢਾਹ ਦਿੱਤਾ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਮੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਜਲਾਲਪੁਰ ਕਲਾਂ ਸਮੇਤ ਹੋਰ ਪਿੰਡ ਵਾਸੀਆਂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਚਾਇਤ ਨੇ ਛੱਪੜ ਦੀ ਸਫਾਈ ਦੇ ਬਹਾਨੇ ਮੇਰੇ ਘਰ ਦੀ ਚਾਰਦੁਆਰੀ ਵੀ ਢਾਹ ਸੁੱਟੀ ਤੇ ਅੰਦਰ ਬੱਝੇ ਹੋਏ ਪਸ਼ੂ ਵੀ ਥੱਲੇ ਦੇ ਦਿੱਤੇ ਹਨ | ਉਨ੍ਹਾਂ ਕਿਹਾ ਕਿ ਪੰਚਾਇਤ ਨੇ ਸਾਡੀ ਪਸ਼ੂਆਂ ਦੀ 20 ਟਰਾਲੀਆਂ ਤੂੜੀ ਵੀ ਖਰਾਬ ਕਰ ਦਿੱਤੀ ਹੈ | ਉਨ੍ਹਾਂ ਲੋਹੀਆਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਲਿਖਤੀ ਸ਼ਿਕਾਇਤ ਕਰਕੇ ਅਦਾਲਤ ਪਾਸੋਂ ਸਟੇਅ ਆਰਡਰ (ਸਟੇਟਸ ਕੋ) ਨੂੰ ਇੰਨ ਬਿੰਨ ਲਾਗੂ ਕਰਵਾਉਣ ਦੀ ਅਪੀਲ ਕੀਤੀ ਹੈ | ਇਸ ਬਾਬਤ ਗ੍ਰਾਮ ਪੰਚਾਇਤ ਜਲਾਲਪੁਰ ਕਲਾਂ ਦੇ ਸਰਪੰਚ ਕਮਲਜੀਤ ਸਿੰਘ ਦੀ ਗੈਰਹਾਜਰੀ 'ਚ ਪੰਚ ਗੁਰਪਾਲ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੰਚਾਇਤ ਪਿੰਡ ਦੇ ਛੱਪੜ ਦੀ ਸਫਾਈ ਕਰਵਾ ਰਹੀ ਹੈ ਤੇ ਸਾਰੇ ਕਾਬਜ਼ਕਾਰਾਂ ਨੂੰ ਕਬਜ਼ੇ ਛੱਡਣ ਦੀਆਂ ਅਪੀਲਾਂ ਵੀ ਕਰ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਚਲਾਇਆ ਤੰਬਾਕੂ ਵਿਰੋਧੀ ਜਾਗਰੂਕਤਾ ਅਭਿਆਨ <br/> ਅਗਲੀ ਖ਼ਬਰ ਐਸ.ਆਈ. ਸੁਖਰਾਜ ਸਿੰਘ ਨੂੰ ਭੇਜਿਆ ਜੁਡੀਸ਼ੀਅਲ ਹਿਰਾਸਤ 'ਚ
Ad Position 24